
ਭਾਰਤੀ ਰੇਲਵੇ ਵਿਸ਼ਵ ਦਾ ਸਭ ਤੋਂ ਵੱਡਾ ਭਰਤੀ ਅੰਦੋਲਨ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 1.2 ਲੱਖ ਭਰਤੀਆਂ ਦੇ ਲਈ ਭਾਰਤੀ ਰੇਲਵੇ ‘ਚ ਪੂਰੇ ਦੇਸ਼...
ਨਵੀਂ ਦਿੱਲੀ : ਭਾਰਤੀ ਰੇਲਵੇ ਵਿਸ਼ਵ ਦਾ ਸਭ ਤੋਂ ਵੱਡਾ ਭਰਤੀ ਅੰਦੋਲਨ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 1.2 ਲੱਖ ਭਰਤੀਆਂ ਦੇ ਲਈ ਭਾਰਤੀ ਰੇਲਵੇ ‘ਚ ਪੂਰੇ ਦੇਸ਼ ਤੋਂ ਕਰੀਬ 2.37 ਕਰੋੜ ਉਮੀਦਵਾਰ ਭਰਤੀ ਦੀ ਪ੍ਰੀਖਿਆ ਦੇਣਗੇ। ਲਗਭਗ ਦੋ ਸਾਲਾਂ ਵਿਚ ਦੂਜੀ ਵਾਰੀ ਇੰਨੀ ਵੱਡੀ ਸੰਖਿਆ ਵਿਚ ਲੋਕੋ ਪਾਇਲਟ, ਗੈਂਗਮੈਨ, ਟਰੈਕਮੈਨ ਅਤੇ ਟੈਕਨੀਸ਼ੀਅਰ ਦੇ ਲਈ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਵੱਧ ਉਮਰ ਅਤੇ ਸਿੱਖਿਆ ਯੋਗਤਾ ‘ਚ ਕੁਝ ਬਦਲਾਵ ਕੀਤੇ ਗਏ ਹਨ।
1.2 Lakh Recuitmentsਪਹਿਲਾਂ ਗਰੁੱਪ ਡੀ ਦੇ ਲਈ ਵੱਧ ਉਮਰ 31 ਸਾਲ ਅਤੇ ਲੋਕੋ ਪਾਇਲਟ ਅਤੇ ਟੈਕਨੀਸ਼ਿਅਰ ਦੇ ਲਈ ਉਮਰ 28 ਸਾਲ ਤੱਕ ਸੀ। ਜਿਸ ਨੂੰ ਹੁਣ 2 ਸਾਲ ਵੱਧ ਕਰ ਦਿਤਾ ਗਿਆ ਹੈ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਇਸ ਬਦਲਾਵ ਦਾ ਐਲਾਨ ਪਿਛਲੇ ਸਾਲ ਹੀ ਕਰ ਦਿਤਾ ਸੀ। ਜਿਸ ਵਿਚ ਹੁਣ ਆਈਟੀਆਈ ਡਿਗਰੀ ਨੂੰ ਜ਼ਰੂਰੀ ਕਰ ਦਿਤਾ ਗਿਆ ਹੈ। ਰੇਲਵੇ ਬੋਰਡ ਦੇ ਅਫ਼ਸਰ ਅਸ਼ਵਨੀ ਲੋਹਾਨੀ ਦੇ ਮੁਤਾਬਕ, ਮੌਜੂਦਾ ਖ਼ਾਲੀ ਅਹੁਦਿਆਂ ‘ਤੇ ਭਰਤੀ ਕਰਨਾ ਜ਼ਰੂਰੀ ਹੈ। ਭਾਰਤੀ ਰੇਲਵੇ ਵਿਚ ਸੇਵਾਵਾਂ ਦੀ ਗਿਣਤੀ ਵਧੀ ਹੈ ਅਤੇ ਸੰਭਾਲਣ ਦਾ ਦਬਾਅ ਵੀ ਵਧਿਆ ਹੈ।
Railway Examਇਸ ਤਰ੍ਹਾਂ ਇੰਨੀ ਵੱਡੀ ਸੰਖਿਆ ਵਿਚ ਭਰਤੀ ਕਰਵਾਉਣਾ ਇਕ ਮਹੱਤਵਪੂਰਨ ਕਦਮ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ਵਿਚ ਰੇਲਵੇ ਨੇ ਇਨ੍ਹਾਂ ਭਰਤੀਆਂ ‘ਤੇ ਗੰਭੀਰਤਾ ਨਾਲ ਧਿਆਨ ਦਿਤਾ ਹੈ ਕਿ ਖ਼ਾਲੀ ਅਹੁਦਿਆਂ ਨੂੰ ਕਿਸ ਤਰ੍ਹਾਂ ਭਰਿਆ ਜਾਵੇ ਅਤੇ ਕਿੰਨੀਆਂ ਭਾਰਤੀਆਂ ਕੀਤੀਆਂ ਜਾਣ। ਦੱਸ ਦੇਈਏ ਕਿ, ਭਾਰਤੀ ਰੇਲਵੇ ਦਾ ਭਰਤੀ ਅੰਦੋਲਨ ਵਿਸ਼ਵ ਰਿਕਾਰਡ ਬਣਾ ਸਕਦਾ ਹੈ। ਇਸ ਵਿਚ ਹਰ ਸਾਲ ਚਾਰ ਹਜ਼ਾਰ ਕਰੋੜ ਰੁਪਏ ਸਟਾਫ਼ ਦੀ ਤਨਖ਼ਾਹ ਦੀ ਪੂੰਜੀ ਖਪਤ ਆਵੇਗੀ ਅਤੇ ਭਰਤੀ ਪ੍ਰਕਿਰਿਆ ਵਿਚ ਕੁੱਲ 800 ਕਰੋੜ ਰੁਪਏ ਦਾ ਖ਼ਰਚ ਆਵੇਗਾ।
Railways Rally7ਵੇਂ ਕੇਂਦਰੀ ਆਮਦਨ ਕਮਿਸ਼ਨ ਦੇ ਬਾਅਦ ਇਸ ਵਿੱਤੀ ਸਾਲ ਭਾਰਤੀ ਰੇਲਵੇ ਦੇ ਸਟਾਫ਼ ਦਾ ਖ਼ਰਚ 76000 ਕਰੋੜ ਰੁਪਏ ਸੀ। ਹਾਲਾਂਕਿ ਰੇਲਵੇ ਅਪਣੇ 100 ਪ੍ਰਤੀਸ਼ਤ ਆਪਰੇਟਿੰਗ ਅਨੁਪਾਤ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰ ਰਿਹਾ ਹੈ, ਪਰ ਸਟਾਫ ਨੂੰ ਤਨਖਾਹ ਰਾਜ ਦੀ ਆਮਦਨ ਤੋਂ ਵੀ ਦਿੱਤੀ ਜਾਂਦੀ ਹੈ। ਹਰ ਸਾਲ ਰੇਲਵੇ ਵਿਚ 45000 ਲੋਕ ਰਿਟਾਇਰ ਹੁੰਦੇ ਹਨ। ਆਖਰੀ ਵਾਰ 2017 ‘ਚ ਰੇਲਵੇ ਦੁਆਰਾ ਭਰਤੀਆਂ ਕੱਢੀਆਂ ਗਈਆਂ ਸੀ ਜੋ ਵਿਸ਼ਵ ਦੀ ਸਭ ਤੋਂ ਵੱਧ ਕੀਤੀਆਂ ਜਾਣ ਵਾਲੀਆਂ ਭਰਤੀਆਂ ਵਿਚੋਂ ਇਕ ਸੀ।
Railway Recruitment Rally18,252 ਅਸਿਸਟੈਂਟ ਸਟੇਸ਼ਨ ਮਾਸਟਰ ਦੀ ਭਰਤੀਆਂ ਦੇ ਲਈ 92 ਲੱਖ ਫਾਰਮ ਭਰੇ ਗਏ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 116 ਸ਼ਹਿਰਾਂ ‘ਚ 440 ਪਰੀਖਿਆ ਕੇਂਦਰ ਹੋਣਗੇ, ਜਿਸ ਵਿਚ ਕਰੀਬ ਪੰਜ ਲੱਖ ਉਮੀਦਵਾਰ ਹਰ ਪਰੀਖਿਆ ‘ਚ ਕੰਪਿਊਟਰ ਟੈਸਟ ਦੇਣਗੇ। ਗਰੁੱਪ ਡੀ ਵਿਚ ਚੱਲ ਰਹੀ ਪ੍ਰੀਖਿਆ ਦਸੰਬਰ ਤੱਕ ਜਾਰੀ ਰਹੇਗੀ। ਜਿਸ ਵਿਚ 62907 ਅਹੁਦਿਆਂ ਦੇ ਲਈ 1.9 ਕਰੋੜ ਲੋਕਾਂ ਨੇ ਫਾਰਮ ਭਰੇ ਹਨ।