
ਹੈਦਰਾਬਾਦ ਸ਼ਹਿਰ ਵਿਚ ਸਵਿਗੀ ਦੀ ਇਕ ਡਿਲੀਵਰੀ ਵੂਮੈਨ ਕਾਫ਼ੀ ਚਰਚਾ ਵਿਚ ਹੈ।
ਨਵੀਂ ਦਿੱਲੀ: ਹੈਦਰਾਬਾਦ ਸ਼ਹਿਰ ਵਿਚ ਸਵਿਗੀ ਦੀ ਇਕ ਡਿਲੀਵਰੀ ਵੂਮੈਨ ਕਾਫ਼ੀ ਚਰਚਾ ਵਿਚ ਹੈ। ਦਰਅਸਲ 20 ਸਾਲ ਦੀ ਇਹ ਲੜਕੀ ਬਤੌਰ ਡਿਲੀਵਰੀ ਵੂਮੈਨ ਕੰਮ ਕਰ ਰਹੀ ਹੈ ਅਤੇ ਔਰਤਾਂ ਲਈ ਪ੍ਰੇਰਣਾ ਬਣ ਰਹੀ ਹੈ। ਇਸ ਲੜਕੀ ਦਾ ਨਾਂਅ ਜਨਨੀ ਰਾਓ ਹੈ ਅਤੇ ਉਹ ਹੈਦਰਾਬਾਦ ਦੀ ਹੀ ਰਹਿਣ ਵਾਲੀ ਹੈ। ਜਨਨੀ ਰਾਓ ਦਾ ਕਹਿਣਾ ਹੈ ਕਿ ਉਸ ਨੇ ਢਾਈ ਮਹੀਨੇ ਪਹਿਲਾਂ ਕੰਪਨੀ ਜੁਆਇਨ ਕੀਤੀ।
Hyderabad girl working as food delivery executive
ਉਸ ਦਾ ਕਹਿਣਾ ਹੈ ਕਿ ਇਹ ਨੌਕਰੀ ਬਹੁਤ ਆਕਰਸ਼ਕ ਅਤੇ ਮਜ਼ੇਦਾਰ ਹੈ। ‘ਮੈਂ ਕਈ ਅਜਿਹੇ ਲੋਕਾਂ ਨੂੰ ਮਿਲਦੀ ਹਾਂ ਜੋ ਦਿਲਚਸਪ ਹਨ। ਜੇਕਰ ਤੁਸੀਂ ਵੀ ਇਸ ਬਾਰੇ ਸੋਚੋ ਤਾਂ ਇਹ ਇਕ ਤਰ੍ਹਾਂ ਦਾ ਤਜਰਬਾ ਹੋਵੇਗਾ’। ਜਨਨੀ ਰਾਓ ਦਾ ਕਹਿਣਾ ਹੈ ਕਿ, ‘ਗਾਹਕਾਂ ਦੀ ਪ੍ਰਕਿਰਿਆ ਕਾਫ਼ੀ ਸ਼ਲਾਘਾਯੋਗ ਹੈ। ਉਹ ਕਹਿੰਦੇ ਹਨ ਕਿ ਇਸ ਫੀਲਡ ਵਿਚ ਔਰਤਾਂ ਨੂੰ ਕੰਮ ਕਰਦੇ ਦੇਖਣਾ ਬਹੁਤ ਵਧੀਆ ਹੈ। ਇਹ ਇਕ ਅਜਿਹਾ ਕੰਮ ਹੈ, ਜਿਸ ਨੂੰ ਸਮਾਜ ਵਿਚ ਔਰਤਾਂ ਲਈ ਨਹੀਂ ਮੰਨਿਆ ਜਾਂਦਾ ਹੈ’।
Hyderabad girl working as food delivery executive
ਜਨਨੀ ਦਾ ਕਹਿਣਾ ਹੈ ਕਿ ‘ਕੰਮ ਸਿਰਫ਼ ਕੰਮ ਹੁੰਦਾ ਹੈ। ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਕੰਮ ਤੁਹਾਨੂੰ ਪੈਸੇ ਦਿੰਦਾ ਹੈ ਅਤੇ ਤੁਸੀਂ ਇਸ ਨੂੰ ਪਸੰਦ ਕਰਦੇ ਹੋ’। ਇਸ ਫੀਲਡ ਵਿਚ ਮਹਿਲਾ ਸੁਰੱਖਿਆ ‘ਤੇ ਜਨਨੀ ਨੇ ਕਿਹਾ, ‘ਜੇਕਰ ਸੁਰੱਖਿਆ ਦੀ ਗੱਲ ਹੈ ਤਾਂ ਹੈਦਰਾਬਾਰ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਸੂਬੇ ਦਾ ਦੂਜਾ ਸਭ ਤੋਂ ਵਧੀਆ ਸ਼ਹਿਰ ਹੈ। ਇੱਥੇ ਡਰਨ ਦੀ ਕੋਈ ਲੋੜ ਨਹੀਂ। ਮੈਂ ਲੜਕੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਫੀਲਡ ਵਿਚ ਆਉਣ ਅਤੇ ਬਿਨਾਂ ਕਿਸੇ ਡਰ ਤੋਂ ਕੰਮ ਕਰਨ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।