
ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਨੂੰ ਦੂਜਾ ਦਰਜਾ ਦਿਤਾ ਜਾਂਦਾ ਹੈ। ਸਾਡੇ ਸਮਾਜ ਵਿਚ ਕੁਝ ਅਜਿਹੀ ਅਧਿਆਪਕ ਵੀ ਹਨ ਜੋ ਸਾਡੇ ਸਮਾਜ ਨੂੰ ਸ਼ਰਮਸਾਰ ਕਰ...
ਅਲੀਗੜ੍ਹ (ਭਾਸ਼ਾ): ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਨੂੰ ਦੂਜਾ ਦਰਜਾ ਦਿਤਾ ਜਾਂਦਾ ਹੈ। ਸਾਡੇ ਸਮਾਜ ਵਿਚ ਕੁਝ ਅਜਿਹੀ ਅਧਿਆਪਕ ਵੀ ਹਨ ਜੋ ਸਾਡੇ ਸਮਾਜ ਨੂੰ ਸ਼ਰਮਸਾਰ ਕਰ ਰਹੇ ਹਨ। ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅਲੀਗੜ੍ਹ ਤੋਂ ਜਿੱਥੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਟਿਊਸ਼ਨ ਟੀਚਰ ਵਲੋਂ ਦੂਜੀ ਜਮਾਤ ਦੇ ਇਕ ਬੱਚੇ ਦੇ ਨਾਲ ਕਥਿਤ ਰੂਪ ਤੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Aligarh: A minor boy was thrashed with a shoe and bitten by his tuition teacher, the incident came to light after the parents checked CCTV footage. Ashutosh Dwivedi, SP(Crime) says, "The video has been recovered. Case registered and a team has been formed to nab the teacher." pic.twitter.com/JD6RlpzFaf
— ANI UP (@ANINewsUP) November 18, 2018
ਦੱਸ ਦਈਏ ਕਿ ਟੀਚਰ ਨੇ ਬੱਚੇ ਨੂੰ ਜੁੱਤੇ ਅਤੇ ਥੱਰੜ ਨਾਲ ਝੰਬਿਆ ਅਤੇ ਉਸ ਦੇ ਘਸੁੰਨ ਵੀ ਮਾਰੇ। ਇਸ ਗੱਲ ਦਾ ਖੁਲਾਸਾ 15 ਨਵੰਬਰ ਨੂੰ ਉਸ ਕਮਰੇ 'ਚ ਲਗੇ ਸੀਸੀਟੀਵੀ ਕੈਮਰਾ ਤੋਂ ਹੋਇਆ ਜਿੱਥੇ ਟਿਊਸ਼ਨ ਟੀਚਰ ਬੱਚੇ ਨੂੰ ਪੜਾਉਂਦਾ ਸੀ। ਦੱਸ ਦਈਏ ਕਿ ਜਦੋਂ ਬੱਚੇ ਦੇ ਮਾਤਾ-ਪਿਤਾ ਨੇ ਸੀਸੀਟੀਵੀ ਫੁਟੇਜ ਵੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾ ਨੇ ਅਪਣੇ ਬੱਚੇ ਤੋਂ ਉਸ ਦੇ ਸਰੀਰ 'ਤੇ ਬਣੇ ਨੀਲੇ ਅਤੇ ਕਾਲੇ ਧੱਬਿਆਂ ਬਾਰੇ ਬਾਰੇ ਪੁੱਛਿਆ ਤਾਂ ਉਸ ਨੇ ਟੀਚਰ ਦੀ ਇਸ ਹਰਕੱਤ ਬਾਰੇ ਸਾਰੀ ਗੱਲ ਦਸੀ।
Tuition Teacher
ਸੀਨੀਅਰ ਪੁਲਿਸ ਅਧਿਕਾਰੀ ਆਸ਼ੁਤੋਸ਼ ਦਿਵੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਸੀਟੀਵੀ ਫੁਟੇਜ ਬਰਾਮਦ ਕਰ ਲਈ ਗਈ ਹੈ। ਟੀਚਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਟੀਮ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਪੰਜ ਮਿੰਟ ਦੀ ਇਸ ਵੀਡੀਓ ਵਿਚ ਟੀਚਰ ਅਤੇ ਬੱਚਾ ਦੋ ਵੱਖ-ਵੱਖ ਕੁਰਸੀਆਂ 'ਤੇ ਬੈਠੇ ਹੋਏ ਵੇਖੇ ਜਾ ਸੱਕਦੇ ਹਨ। ਟੀਚਰ ਦੇ ਹੱਥ ਵਿਚ ਜੁੱਤਾ ਦਿਖਾਈ ਦੇ ਰਿਹਾ ਹੈ ਜੋ ਉਸ ਤੋਂ ਬੱਚੇ ਦੀ ਕੁੱਟ-ਮਾਰ ਕਰਦਾ ਹੈ।
ਜਿਸ ਤੋਂ ਬਾਅਦ ਉਹ ਬੱਚੇ ਦੇ ਪੋਰਾਂ 'ਤੇ ਚਾਬੀ ਵਰਗੀ ਤਿਖੀ ਚੀਜ਼ ਨਾਲ ਸੱਟ ਮਾਰਦਾ ਹੈ। ਇਸ ਤੋਂ ਇਲਾਵਾ ਟੀਚਰ ਬੱਚੇ ਦੇ ਬਾਲ ਅਤੇ ਕੰਨ ਫੜਕੇ ਖਿੱਚਦਾ ਹੈ ਅਤੇ ਉਸ ਦੀ ਪਿੱਠ 'ਤੇ ਕਈ ਵਾਰ ਘਸੁੰਨ ਮਾਰਦਾ ਹੈ ਅਤੇ ਬਾਅਦ ਵਿਚ ਟੀਚਰ ਬੱਚੇ ਨੂੰ ਜਬਰਨ ਪਾਣੀ ਦਾ ਗਲਾਸ ਪਿਲਾਉਂਦਾ ਅਤੇ ਉਸ ਨੂੰ ਮੁਸਕਰਾਉਣ ਲਈ ਕਹਿੰਦਾ ਹੈ। ਫਿਲਹਾਲ ਪੁਲਿਸ ਵਲੋਂ ਟਿਊਸ਼ਨ ਟੀਚਰ ਦੀ ਪੜਤਾਲ ਕੀਤੀ ਜਾ ਰਹੀ ਹੈ।