
ਮੱਧ ਏਸ਼ੀਆ ਖੇਤਰ 'ਚ ਇਸ ਸ਼੍ਰੇਣੀ 'ਚ ਇਹ ਰੇਟਿੰਗ ਹਾਸਲ ਕਰਨ ਵਾਲੀ ਇਹ ਇਕੋ-ਇਕ ਕੰਪਨੀ ਹੈ। ਇਹ ਰੇਟਿੰਗ ਏਪੈਕਸ ਨੇ ਦਿਤੀ ਹੈ ਜੋ ਇਕ...
ਨਵੀਂ ਦਿੱਲੀ : ਸਸਤੀ ਹਵਾਈ ਕੰਪਨੀ ਗੋਏਅਰ ਨੂੰ ਘੱਟ ਕਿਰਾਏ ਵਾਲੀ ਹਵਾਬਾਜ਼ੀ ਕੰਪਨੀਆਂ ਦੀ ਸੂਚੀ 'ਚ ਫੋਰ ਸਟਾਰ ਰੇਟਿੰਗ ਮਿਲੀ ਹੈ। ਕੰਪਨੀ ਨੂੰ 14 ਲੱਖ ਯਾਤਰੀਆਂ ਦੀ ਪ੍ਰਵਾਨਗੀ ਦੇ ਆਧਾਰ 'ਤੇ ਇਹ ਰੇਟਿੰਗ ਦਿਤੀ ਗਈ ਹੈ। ਮੱਧ ਏਸ਼ੀਆ ਖੇਤਰ 'ਚ ਇਸ ਸ਼੍ਰੇਣੀ 'ਚ ਇਹ ਰੇਟਿੰਗ ਹਾਸਲ ਕਰਨ ਵਾਲੀ ਇਹ ਇਕੋ-ਇਕ ਕੰਪਨੀ ਹੈ। ਇਹ ਰੇਟਿੰਗ ਏਪੈਕਸ ਨੇ ਦਿਤੀ ਹੈ ਜੋ ਇਕ ਹਵਾਬਾਜ਼ੀ ਉਦਯੋਗ ਨਾਲ ਜੁੜਿਆ ਸੰਗਠਨ ਹੈ।
ਏਅਰਬੱਸ, ਸੈਂਟਰ ਫਾਰ ਐਵੀਏਸ਼ਨ (ਸੀ. ਏ. ਪੀ. ਏ.) ਅਤੇ ਦਿ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਪ੍ਰਤੀਨਿਧੀਆਂ ਦੀ ਹਾਜ਼ਰੀ 'ਚ ਸਿੰਗਾਪੁਰ 'ਚ ਇਹ ਰੇਟਿੰਗ ਦਿਤੀ ਗਈ। ਇਸ ਹਵਾਈ ਕੰਪਨੀ ਨੇ ਕਿਹਾ ਕਿ ਗੋਏਅਰ ਨੂੰ ਇਹ ਰੇਟਿੰਗ ਫਲਾਈਟ ਦੇ ਅੰਦਰ ਦਾ ਸਾਰਾ ਅਨੁਭਵ, ਕੈਬਿਨ ਸੇਵਾ, ਸੀਟ ਦੀ ਆਰਾਮਦਾਇਕਤਾ, ਸਫਾਈ ਅਤੇ ਖਾਣ-ਪੀਣ ਦੇ ਪਦਾਰਥਾਂ ਆਦਿ ਨੂੰ ਲੈ ਕੇ ਦਿਤੀ ਗਈ ਹੈ।