
ਹਵਾਈ ਸੰਸਥਾ ਡੀਜੀਸੀਏ ਨੇ ਪੀਐਂਡਡਬਲਿਊ) ਇੰਜਣਾਂ ਵਿਚ ਮਿਲ ਰਹੀਆਂ ਗੜਬੜੀਆਂ...
ਨਵੀਂ ਦਿੱਲੀ : ਹਵਾਈ ਸੰਸਥਾ ਡੀਜੀਸੀਏ ਨੇ ਪੀਐਂਡਡਬਲਿਊ) ਇੰਜਣਾਂ ਵਿਚ ਮਿਲ ਰਹੀਆਂ ਗੜਬੜੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਏ320 ਨਵੇਂ ਜਹਾਜ਼ਾਂ ਦੀਆਂ ਉਡਾਣਾਂ ਉਤੇ ਰੋਕ ਲਗਾ ਦਿਤੀ ਹੈ। ਇਨ੍ਹਾਂ ਜਹਾਜ਼ਾਂ ਵਿਚ ਪੀਐਂਡਡਬਲਿਊ ਦੇ ਇੰਜਣ ਲੱਗੇ ਹੋਏ ਹਨ ਜਿਨ੍ਹਾਂ ਦੀਆਂ ਉਡਾਣਾਂ ਇੰਡੀਗੋ ਅਤੇ ਗੋਏਅਰ ਵਰਗੀਆਂ ਹਵਾਈ ਕੰਪਨੀਆਂ ਕਰਦੀਆਂ ਹਨ।
Airline
ਡੀਜੀਸੀਏ ਅਧਿਕਾਰੀਆਂ ਦੇ ਮੁਤਾਬਕ ਇਸ ਤਰ੍ਹਾਂ ਦੇ ਜਹਾਜ਼ਾਂ ਦੀ ਪੋਰਟ ਬਲੇਅਰ ਲਈ ਉਡਾਣਾਂ ਉਤੇ ਰੋਕ ਲੱਗੀ ਹੈ ਕਿਉਂਕਿ ਇਸ ਹਾਲਤ ਵਿਚ ਇਸ ਦੇ ਨੇੜੇ ਇਕ ਘੰਟੇ ਤੋਂ ਜਿਆਦਾ ਸਮੇਂ ਤੱਕ ਕਿਤੇ ਕੋਈ ਸੁਰੱਖਿਅਤ ਲੈਂਡਿੰਗ ਸਥਾਨ ਨਹੀਂ ਹੈ। ਪੀਐਂਡਡਬਲਿਊ ਇੰਜਣ ਤੋਂ ਆਏ ਦਿਨ ਹਵਾ ਵਿਚ ਜਹਾਜ਼ਾਂ ਦੇ ਸ਼ਟਡਾਊਨ ਵਰਗੀਆਂ ਹਾਲਤਾਂ ਪੈਦਾ ਹੋਣ ਦੀਆਂ ਖਬਰਾਂ ਮਿਲਦੀਆਂ ਹਨ।
GO Airline
ਹਵਾਈ ਮੰਤਰਾਲਾ ਨੇ 8 ਜਨਵਰੀ ਨੂੰ ਏ320 ਜਹਾਜ਼ਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਸੀ ਜਿਨ੍ਹਾਂ ਵਿਚ ਪੀਐਂਡਡਬਲਿਊ ਦੇ 1100 ਸੀਰੀਜ਼ ਵਾਲੇ ਇੰਜਣ ਲੱਗੇ ਸਨ। ਬੈਠਕ ਵਿਚ ਜਹਾਜ਼ਾਂ ਦੀਆਂ ਉਡਾਣਾਂ ਨੂੰ ਲੈ ਕੇ ਕੁੱਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਹੀ ਹੋਰ ਕੰਪਨੀਆਂ ਦੇ ਇਲਾਵਾ ਇੰਡੀਗੋ ਅਤੇ ਗੋਏਅਰ ਨੂੰ ਹਰ ਹਫ਼ਤੇ ਇਨ੍ਹਾਂ ਇੰਜਣਾਂ ਦੀ ਕੁੱਝ ਖਾਸ ਜਾਂਚ ਕਰਵਾਉਣ ਦੇ ਨਿਰਦੇਸ਼ ਦਿਤੇ ਗਏ ਸਨ। ਇਸ ਤੋਂ ਬਾਅਦ ਹੀ ਜਹਾਜ਼ਾਂ ਦੇ ਤੇਲ ਫਿਲਟਰ ਬਦਲੇ ਗਏ ਪਰ ਜਹਾਜ਼ਾਂ ਵਿਚ ਖ਼ਰਾਬੀ ਦੀਆਂ ਸ਼ਿਕਾਇਤਾਂ ਆਉਦੀਆਂ ਰਹੀਆਂ।