
ਪ੍ਰਧਾਨ ਮੰਤਰੀ ਨੇ ਐਨਸੀਪੀ, ਬੀਜੇਡੀ ਦੀ ਸ਼ਲਾਘਾ ਕੀਤੀ, ਭਾਜਪਾ ਨੂੰ ਵੀ ਸਿੱਖਣ ਲਈ ਕਿਹਾ
ਨਵੀਂ ਦਿੱਲੀ : ਸੰਸਦ ਵਿਚ ਵਿਰੋਧ ਪ੍ਰਗਟ ਕਰਨ ਲਈ ਸਪੀਕਰ ਅਤੇ ਉਪ ਸਭਾਪਤੀ ਦੀਆਂ ਕੁਰਸੀਆਂ ਲਾਗੇ ਆ ਕੇ ਮੈਂਬਰਾਂ ਦੁਆਰਾ ਨਾਹਰੇਬਾਜ਼ੀ ਕਰਨ ਦੇ ਰੁਝਾਨ ਵਲ ਧਿਆਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਪਾਰਟੀ ਭਾਜਪਾ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਨੂੰ ਬੀਜੂ ਜਨਤਾ ਦਲ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਕੁੱਝ ਸਿੱਖਣ ਦੀ ਅਪੀਲ ਕਰਦਿਆਂ ਨਸੀਹਤ ਦਿਤੀ ਕਿ ਕੁਰਸੀ ਲਾਗੇ ਆਏ ਬਿਨਾਂ ਵੀ ਰਾਜਨੀਤਕ ਵਿਕਾਸ ਹੋ ਸਕਦਾ ਹੈ।
NCP
ਮੋਦੀ ਨੇ 'ਭਾਰਤੀ ਰਾਜਨੀਤੀ ਵਿਚ ਰਾਜ ਸਭਾ ਦੀ ਭੂਮਿਕਾ' ਵਿਸ਼ੇ 'ਤੇ ਹੋਈ ਵਿਸ਼ੇਸ਼ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਐਨਸੀਪੀ ਅਤੇ ਬੀਜੇਡੀ ਨੇ ਖ਼ੁਦ ਹੀ ਤੈਅ ਕੀਤਾ ਹੈ ਕਿ ਉਹ ਕੁਰਸੀ ਸਾਹਮਣੇ ਨਹੀਂ ਆਉਣਗੇ। ਦੋਹਾਂ ਪਾਰਟੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਸੀਪੀ ਅਤੇ ਬੀਜੇਡੀ ਦੇ ਮੈਂਬਰ ਕੁਰਸੀ ਲਾਗੇ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਨੇ ਖ਼ੁਦ ਹੀ ਅਜਿਹਾ ਤੈਅ ਕੀਤਾ ਹੈ।
Narender Modi
ਉਨ੍ਹਾਂ ਦੇ ਮੈਂਬਰਾਂ ਨੇ ਇਸ ਨਿਯਮ ਦੀ ਪਾਲਣਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕਿ ਕੁਰਸੀ ਲਾਗੇ ਨਾ ਆਉਣ ਨਾਲ ਇਨ੍ਹਾਂ ਪਾਰਟੀਆਂ ਦਾ ਰਾਜਨੀਤਕ ਵਿਕਾਸ ਰੁਕ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਭਾਜਪਾ ਵਿਰੋਧੀ ਧਿਰ ਵਿਚ ਸੀ ਤਾਂ ਸਾਡੇ ਮੈਂਬਰ ਵੀ ਅਜਿਹਾ ਕਰਦੇ ਸਨ। ਮੋਦੀ ਨੇ ਕਿਹਾ ਕਿ ਭਾਜਪਾ ਨੂੰ ਵੀ ਇਨ੍ਹਾਂ ਪਾਰਟੀਆਂ ਤੋਂ ਸਿੱਖਣਾ ਚਾਹੀਦਾ ਹੈ।