Tunnel accident : ਸੁਰੰਗ ਹਾਦਸੇ ਦਾ ਅੱਠਵਾਂ ਦਿਨ, ਜਾਣੋ ਸੁਰੰਗ ਅੰਦਰ ਫਸੇ ਮਜ਼ਦੂਰਾਂ ਦੀ ਮੌਜੂਦਾ ਸਥਿਤੀ
Published : Nov 19, 2023, 6:43 pm IST
Updated : Nov 19, 2023, 6:43 pm IST
SHARE ARTICLE
Uttarkashi: Union Minister for Road Transport and Highways Nitin Gadkari and Uttarakhand Chief Minister Pushkar Singh Dhami review the rescue operation after a portion of an under-construction tunnel between Silkyara and Dandalgaon on the Brahmakhal-Yamunotri national highway collapsed, in Uttarkashi district, Sunday, Nov. 19, 2023. (PTI Photo)
Uttarkashi: Union Minister for Road Transport and Highways Nitin Gadkari and Uttarakhand Chief Minister Pushkar Singh Dhami review the rescue operation after a portion of an under-construction tunnel between Silkyara and Dandalgaon on the Brahmakhal-Yamunotri national highway collapsed, in Uttarkashi district, Sunday, Nov. 19, 2023. (PTI Photo)

ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ, ਕਿਹਾ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸਭ ਤੋਂ ਵੱਡੀ ਪਹਿਲ

  • ਬਚਾਅ ਕਾਰਜਾਂ ਲਈ ਇਕੱਠੇ ਛੇ ਬਦਲਾਂ ’ਤੇ ਚਲ ਰਿਹਾ ਹੈ ਕੰਮ
  • ਪ੍ਰਧਾਨ ਮੰਤਰੀ ਦਫ਼ਤਰ ਵੀ ਬਚਾਅ ਮੁਹਿੰਮ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹੈ

Tunnel accident : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਬਾਹਰ ਕਢਣਾ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੌਕੇ ’ਤੇ ਪੁੱਜੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੁਸ਼ਕਲ ਹਿਮਾਲਿਆਈ ਹਾਲਾਤ ਨੂੰ ਵੇਖਦਿਆਂ ਬਚਾਅ ਮੁਹਿੰਮ ਚੁਨੌਤੀਪੂਰਨ ਹੈ। ਉਨ੍ਹਾਂ ਕਿਹਾ ਕਿ ਇੱਥੇ ਮਿੱਟੀ ਦਾ ਪੱਧਰ ਇਕ ਸਮਾਨ ਨਹੀਂ ਹੈ ਅਤੇ ਇਹ ਮੁਲਾਇਮ ਅਤੇ ਸਖਤ ਦੋਵੇਂ ਹੈ, ਜਿਸ ਕਾਰਨ ਇੰਜਨੀਅਰਿੰਗ ਮੁਹਿੰਮ ਚਲਾਈ ਜਾਣੀ ਮੁਸ਼ਕਲ ਹੈ। 

ਮੌਕੇ ’ਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਨ ਤੋਂ ਬਾਅਦ ਗਡਕਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਰਤਮਾਨ ਹਾਲਾਤ ਨੂੰ ਵੇਖਦਿਆਂ ਅਮਰੀਕੀ ਆਗਰ ਮਸ਼ੀਨ ਨਾਲ ਮਲਬੇ ’ਚ ਲੇਟਵੀਂ ਡਰੀਲਿੰਗ ਕਰ ਕੇ ਸੁਰੰਗ ’ਚ ਫਸੇ ਮਜ਼ਦੂਰਾਂ ਤਕ ਸਭ ਤੋਂ ਛੇਤੀ ਪੁੱਜਣ ਦਾ ਤਰੀਕਾ ਹੈ। ਗਡਕਰੀ ਨੇ ਕਿਹਾ, ‘‘ਅਮਰੀਕੀ ਆਗਰ ਜਦੋਂ ਮੁਲਾਇਮ ਮਿੱਟੀ ’ਚ ਡਰੀਲਿੰਗ ਕਰ ਰਹੀ ਸੀ ਤਾਂ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੀ ਸੀ, ਪਰ ਜਦੋਂ ਉਸ ਸਾਹਮਣੇ ਇਕ ਸਖ਼ਤ ਰੁਕਾਵਟ ਆਈ ਤਾਂ ਸਮਸਿਆ ਆਉਣ ਲੱਗੀ। ਇਸ ਕਾਰਨ ਮਸ਼ੀਨ ਨੂੰ ਜ਼ਿਆਦਾ ਦਬਾਅ ਪਾਉਣਾ ਪਿਆ ਜਿਸ ਨਾਲ ਕੰਪਨ ਹੋਏ ਅਤੇ ਸੁਰਖਿਆ ਕਾਰਨਾਂ ਕਰ ਕੇ ਇਸ ਨੂੰ ਰੋਕ ਦਿਤਾ ਗਿਆ।’’

ਕੇਂਦਰੀ ਮੰਤਰੀ ਨੇ ਕਿਹਾ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮਨੋਬਲ ਨੂੰ ਕਾਇਮ ਰਖਣਾ ਇਸ ਸਮੇਂ ਸਾਰਿਆਂ ਦੀ ਸਮੂਹਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਸਮੇਂ ਇਕੱਠੇ ਛੇ ਬਦਲਾਂ ’ਤੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦਫ਼ਤਰ ਵੀ ਬਚਾਅ ਮੁਹਿੰਮ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹੈ। ਸਾਡੀ ਸਭ ਤੋਂ ਵੱਡੀ ਪਹਿਲ ਸਾਰੇ ਫਸੇ ਮਜ਼ਦੂਰਾਂ ਨੂੰ ਛੇਤੀ ਤੋਂ ਛੇਤੀ ਬਚਾਉਣਾ ਹੈ। ਜੋ ਵੀ ਜ਼ਰੂਰੀ ਹੋਵੇਗਾ, ਉਹ ਕੀਤਾ ਜਾਵੇਗਾ।’’

ਗਡਕਰੀ ਨੇ ਕਿਹਾ ਕਿ ਜਿਸ ਵੀ ਮਸ਼ੀਨ ਦੀ ਜਾਂ ਤਕਨੀਕੀ ਮਦਦ ਦੀ ਜ਼ਰੂਰਤ ਹੋਵੇਗੀ, ਉਸ ਨੂੰ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਸੇ ਹੋਏ ਮਜ਼ਦੂਰਾਂ ਨੂੰ ਲਗਾਤਾਰ ਆਕਸੀਜਨ, ਬਿਜਲੀ, ਖਾਣਾ, ਪਾਣੀ ਅਤੇ ਦਵਾਈਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਪਾਈਪ ਨਾਲ ਹੁਣ ਤਕ ਖਾਣੇ ਦੀ ਸਪਲਾਈ ਕੀਤੀ ਜਾ ਰਹੀ ਹੈ, ਉਸ ਤੋਂ ਇਲਾਵਾ ਇਕ ਜ਼ਿਆਦਾ ਵੱਡੇ ਵਿਆਸ ਦਾ ਬਦਲਵਾਂ ਪਾਈਪ ਵੀ ਪਾਇਆ ਗਿਆ ਹੈ ਤਾਕਿ ਉਨ੍ਹਾਂ ਨੂੰ ਰੋਟੀ, ਸਬਜ਼ੀ ਅਤੇ ਚੌਲ ਵੀ ਦਿਤੇ ਜਾ ਸਕਣ। 

ਕੇਂਦਰੀ ਮੰਤਰੀ ਨੇ ਕਿਹਾ ਕਿ ਵੱਖੋ-ਵੱਖ ਖੇਤਰਾਂ ਦੇ ਮਾਹਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਤੋਂ ਸਲਾਹ ਮੰਗੀ ਗਈ ਹੈ ਕਿ ਫਸੇ ਮਜ਼ਦੂਰਾਂ ਨੂੰ ਸੁਖ-ਸਾਂਦ ਨਾਲ ਛੇਤੀ ਬਾਹਰ ਕੱਢਣ ਲਈ ਕੀ ਤਰੀਕੇ ਅਪਣਾਏ ਜਾਣ।  ਉਨ੍ਹਾਂ ਕਿਹਾ ਕਿ ਸੁਰੰਗ ’ਤੇ ‘ਵਰਟੀਕਲ ਡਰੀਲਿੰਗ’ ਸ਼ੁਰੂ ਕਰਨ ਦੀਆਂ ਤਿਆਰੀਆਂ ਚਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਛੇਤੀ ਬਾਹਰ ਕੱਢਣ ਲਈ ਹਰ ਸੰਭਵ ਤਰੀਕਾ ਅਪਣਾਇਆ ਜਾ ਰਿਹਾ ਹੈ।  ਗਡਕਰੀ ਨੇ ਕਿਹਾ ਕਿ ਕੇਂਦਰ ਵਲੋਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ 2.75 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ।

ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਮਲਟੀਵਿਟਾਮਿਨ, ਤਣਾਅ ਰੋਕੂ ਦਵਾਈਆਂ ਅਤੇ ਮੇਵੇ ਭੇਜ ਰਹੀ ਹੈ ਸਰਕਾਰੀ : ਅਧਿਕਾਰੀ

ਨਵੀਂ ਦਿੱਲੀ: ਸੜਕ, ਆਵਾਜਾਈ ਅਤੇ ਰਾਜਮਾਰਗ ਸਕੱਤਰ ਅਨੁਰਾਗ ਜੈਨ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਨਿਰਮਾਣ ਅਧੀਨ ਸੁਰੰਗ ਦੇ ਢਹਿਣ ਤੋਂ ਬਾਅਦ ਉਸ ’ਚ ਪਿਛਲੇ 7 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਮਲਟੀਵਿਟਾਮਿਨ, ਤਣਾਅ ਰੋਕੂ ਦਵਾਈਆਂ ਦੇ ਨਾਲ ਹੀ ਸੁੱਕੇ ਮੇਵੇ ਭੇਜ ਰਹੀ ਹੈ। ਜੈਨ ਨੇ ਕਿਹਾ, ‘‘ਖ਼ੁਸ਼ਕਿਸਮਤੀ ਨਾਲ ਅੰਦਰ ਰੌਸ਼ਨੀ ਹੈ ਕਿਉਂਕਿ ਬਿਜਲੀ ਚਾਲੂ ਹੈ। ਉੱਥੇ ਇਕ ਪਾਈਪਲਾਈਨ ਹੈ ਅਤੇ ਇਸ ਲਈ ਪਾਣੀ ਮੁਹਈਆ ਹੈ। ਚਾਰ ਇੰਚ ਦੀ ਇਕ ਪਾਈਪ ਹੈ, ਜਿਸ ਦਾ ਪ੍ਰਯੋਗ ‘ਕੰਪਰੈਸ਼ਨ’ (ਦਬਾਅ) ਲਈ ਕੀਤਾ ਗਿਆ ਸੀ। ਉਸ ਰਾਹੀਂ ਅਸੀਂ ਪਹਿਲੇ ਦਿਨ ਤੋਂ ਭੋਜਨ ਸਮੱਗਰੀ ਭੇਜ ਰਹੇ ਹਾਂ।’’

ਜੈਨ ਨੇ ਉੱਤਰਕਾਸ਼ੀ ਸੁਰੰਗ ਬਚਾਅ ਮੁਹਿੰਮ ’ਤੇ ਤਾਜ਼ਾ ਜਾਣਕਾਰੀ ਮੁਹਈਆ ਕਰਵਾਉਣ ਲਈ ਇਕ ਵੀਡੀਉ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸੁਰੰਗ ਅੰਦਰ ਦੋ ਕਿਲੋਮੀਟਰ ਦੇ ਹਿੱਸੇ ’ਚ ਪਾਣੀ ਅਤੇ ਬਿਜਲੀ ਮੁਹਈਆ ਹੈ ਜੋ ਉੱਤਰਕਾਸ਼ੀ ਦੇ ਸਿਲਕਿਆਰਾ ’ਚ 4.531 ਕਿਲੋਮੀਟਰ ਲੰਮੀ ਦੋ ਲੇਨ ਵਾਲੀ ਸੁਰੰਗ ਦਾ ਤਿਆਰ ਹਿੱਸਾ ਹੈ। ਉਨ੍ਹਾਂ ਕਿਹਾ, ‘‘ਅਸੀਂ ਉੱਤਰਕਾਸ਼ੀ ਦੇ ਸਿਲਕਿਆਰਾ ’ਚ ਉਸਾਰੀ ਅਧੀਨ ਸੁਰੰਗ ਅੰਦਰ ਫਸੇ ਮਜ਼ਦੂਰਾਂ ਨੂੰ ਮਲਟੀਵਿਟਾਮਿਨ, ਤਣਾਅ ਰੋਕੂ ਦਵਾਈਆਂ ਅਤੇ ਸੁੱਕੇ ਮੇਵੇ ਭੇਜ ਰਹੇ ਹਾਂ।’’

ਉੱਤਰਕਾਸ਼ੀ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਿਲਕਿਆਰਾ ਸੁਰੰਗ ਕੇਂਦਰ ਸਰਕਾਰ ਦੀ ਮਹੱਤਵਪੂਰਨ ਚਾਰਥਾਮ ‘ਹਰ ਮੌਸਮ ’ਚ ਆਵਾਜਾਈ ਲਈ ਖੁਲ੍ਹੀ ਰਹਿਣ ਵਾਲੀ ਸੜਕ’ ਪ੍ਰਾਜੈਕਟ ਦਾ ਹਿੱਸਾ ਹੈ। ਸੁਰੰਗ ਦਾ ਨਿਰਮਾਣ ਕੌਮੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਡ (ਐਨ.ਐਚ.ਆਈ.ਡੀ.ਸੀ.ਐਲ.) ਹੇਠ ਕੀਤਾ ਜਾ ਰਿਹਾ ਹੈ। ਉਸਾਰੀ ਸੁਰੰਗ ਦਾ ਸਲਿਕਿਆਰਾ ਵਲੋਂ ਮੁਹਾਨੇ ਤੋਂ 270 ਮੀਟਰ ਅੰਦਰ ਲਗਭਗ 30 ਮੀਟਰ ਦਾ ਹਿੱਸਾ ਪਿਛਲੇ ਐਤਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਢਹਿ ਗਿਆ ਸੀ ਅਤੇ ਉਦੋਂ ਤੋਂ ਮਜ਼ਦੂਰ ਉਸ ਅੰਦਰ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਬਚਾਅ ਅਤੇ ਰਾਹ ਮੁਹਿੰਮ ਚਲਾਈ ਜਾ ਰਹੀ ਹੈ। 

ਬਚਾਅ ਮੁਹਿੰਮ ਸ਼ੁਕਰਵਾਰ ਦੁਪਹਿਰ ਨੂੰ ਰੋਕ ਦਿਤੀ ਗਈ ਸੀ ਜਦੋਂ ਮਜ਼ਦੂਰਾਂ ਨੂੰ ਕੱਢਣ ਲਈ ਰਾਹ ਤਿਆਰ ਕਰਨ ਲਈ ਡਰੀਲਿੰਗ ਲਈ ਲਿਆਂਦੀ ਅਮਰੀਕਾ ’ਚ ਬਣੀ ਆਗਰ ਮਸ਼ੀਨ ’ਚ ਖ਼ਰਾਬੀ ਆ ਗਈ ਜਿਸ ਨਾਲ ਚਿੰਤਾ ਵਧ ਗਈ। ਜਦੋਂ ਤਕ ਡਰੀਲਿੰਗ ਰੋਕੀ ਗਈ, ਉਦੋਂ ਤਕ ਆਗਰ ਮਸ਼ੀਨ ਸੁਰੰਗ ਅੰਦਰ 60 ਮੀਟਰ ਖੇਤਰ ’ਚ ਫੈਲੇ ਮਲਬੇ ਅੰਦਰ 24 ਮੀਟਰ ਤਕ ਡਰਿੱਲ ਕਰ ਚੁਕੀ ਸੀ। ਕੇਂਦਰ ਸਰਕਾਰ ਨੇ ਸਨਿਚਰਵਾਰ ਨੂੰ ਇਕ ਉੱਚ ਪਧਰੀ ਬੈਠਕ ਕੀਤੀ ਸੀ, ਜਿਸ ਨਾਲ ਮਜ਼ਦੂਰਾਂ ਨੂੰ ਬਚਾਉਣ ਲਈ ਪੰਜ ਬਦਲਾਂ ’ਤੇ ਵੱਖੋ-ਵੱਖ ਏਜੰਸੀਆਂ ਨਾਲ ਚਰਚਾ ਕੀਤੀ ਗਈ। 

ਐਨ.ਐਚ.ਆਈ.ਡੀ.ਸੀ.ਐਲ. ਦੇ ਪ੍ਰਬੰਧ ਨਿਰਦੇਸ਼ਕ ਮਹਿਮੂਦ ਅਹਿਮਦ ਨੂੰ ਸਾਰੀਆਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਸਿਲਕਿਆਰਾ ਵਿਖੇ ਤਾਇਨਾਤ ਕੀਤਾ ਗਿਆ ਹੈ। ਓ.ਐਨ.ਜੀ.ਸੀ., ਆਰ.ਵੀ.ਐਨ.ਐਲ., ਸਤਲੁਜ ਜਲ ਵਿਕਾਸ ਨਿਗਮ ਲਿਮਟਿਡ, ਬੀ.ਆਰ.ਓ. ਅਤੇ ਰਾਜ ਪੀ.ਡਬਲਯੂ.ਡੀ., ਐਨ.ਐਚ.ਆਈ.ਡੀ.ਸੀ.ਐਲ. ਸਮੇਤ ਵੱਖ-ਵੱਖ ਏਜੰਸੀਆਂ ਨੂੰ ਫਸੇ ਹੋਏ ਮਜ਼ਦੂਰਾਂ ਤਕ ਤੁਰਤ ਪਹੁੰਚ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਐਨ.ਐਚ.ਆਈ.ਡੀ.ਸੀ.ਐਲ. ਵਲੋਂ ਜਾਰੀ ਬਿਆਨ ਅਨੁਸਾਰ ਸ਼ੁਕਰਵਾਰ ਦੁਪਹਿਰ ਕਰੀਬ 3:45 ਵਜੇ ਪੰਜਵੀਂ ਪਾਈਪ ਵਿਛਾਉਣ ਦੌਰਾਨ ਸੁਰੰਗ ’ਚ ਬਹੁਤ ਹੀ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ, ਜਿਸ ਤੋਂ ਬਾਅਦ ਬਚਾਅ ਕਾਰਜ ਰੋਕ ਦਿਤਾ ਗਿਆ।

ਬਿਆਨ ਮੁਤਾਬਕ ਇਸ ਆਵਾਜ਼ ਨਾਲ ਬਚਾਅ ਕਰਮਚਾਰੀਆਂ ’ਚ ਦਹਿਸ਼ਤ ਫੈਲ ਗਈ। ਪ੍ਰਾਜੈਕਟ ਨਾਲ ਜੁੜੇ ਇਕ ਮਾਹਰ ਨੇ ਨੇੜੇ-ਤੇੜੇ ਕੁਝ ਢਹਿਣ ਦੀ ਚਿਤਾਵਨੀ ਵੀ ਦਿਤੀ, ਜਿਸ ਤੋਂ ਬਾਅਦ ਪਾਈਪ ਨੂੰ ਅੰਦਰ ਪਾਉਣ ਦੀ ਪ੍ਰਕਿਰਿਆ ਨੂੰ ਰੋਕ ਦਿਤਾ ਗਿਆ।

(For more news apart from Tunnel accident, stay tuned to Rozana Spokesman)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement