
Noida Accident News : ਸੰਘਣੀ ਧੁੰਦ ਕਾਰਨ ਇਕ ਟਰੱਕ ਦੂਜੇ ਟਰੱਕ ਨਾਲ ਟਕਰਾ ਗਿਆ
Noida Accident News : ਨੋਇਡਾ ਅਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਸੰਘਣੇ ਧੁੰਦ ਕਾਰਨ ਮੰਗਲਵਾਰ ਨੂੰ ਕਈ ਸੜਕ ਹਾਦਸੇ ਵਾਪਰੇ। ਹਾਦਸੇ ’ਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਅਤੇ ਕਰੀਬ 12 ਲੋਕ ਜ਼ਖਮੀ ਹੋ ਗਏ। ਵਿਜ਼ੀਬਿਲਟੀ ਘੱਟ ਹੋਣ ਕਾਰਨ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ 'ਤੇ ਇਕ ਟਰੱਕ ਦੂਜੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਸੰਘਣੀ ਧੁੰਦ ਕਾਰਨ ਨੁਕਸਾਨੇ ਟਰੱਕਾਂ ਨਾਲ ਕਈ ਹਾਦਸੇ ਵਾਪਰੇ।
ਆਈਏਐਨਐਸ ਦੇ ਅਨੁਸਾਰ, ਕਈ ਕਾਰ ਸਵਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸੈਫਈ ਮੈਡੀਕਲ ਕਾਲਜ ਲਿਜਾਇਆ ਗਿਆ, ਜਦੋਂ ਕਿ ਇੱਕ ਨੂੰ ਸ਼ਿਕੋਹਾਬਾਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਵੱਖ-ਵੱਖ ਇਲਾਕਿਆਂ 'ਚ ਹਾਦਸੇ
ਆਗਰਾ ਨੇੜੇ ਫ਼ਿਰੋਜ਼ਾਬਾਦ 'ਚ ਨਸੀਰਪੁਰ ਨੇੜੇ ਇਕ ਪਿਕਅੱਪ ਟਰੱਕ ਦੇ ਪਲਟਣ ਕਾਰਨ ਛੇ ਵਾਹਨ ਆਪਸ 'ਚ ਟਕਰਾ ਗਏ। ਧੁੰਦ ਕਾਰਨ ਡਰਾਈਵਰ ਰੁਕੇ ਵਾਹਨ ਨੂੰ ਨਹੀਂ ਦੇਖ ਸਕੇ, ਜਿਸ ਕਾਰਨ ਐਸਯੂਵੀ ਅਤੇ ਹੋਰ ਕਾਰਾਂ ਆਪਸ ’ਚ ਟਕਰਾ ਗਈਆਂ। ਇੱਕ ਚਸ਼ਮਦੀਦ ਨੇ ਕਿਹਾ, "ਅਸੀਂ ਕੁਝ ਵੀ ਨਹੀਂ ਦੇਖ ਸਕੇ। ਸਾਡੀ ਕਾਰ ਨੇ ਇੱਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ, ਅਤੇ ਫਿਰ ਤਿੰਨ ਜਾਂ ਚਾਰ ਹੋਰ ਕਾਰਾਂ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ।"
ਬੁਲੰਦਸ਼ਹਿਰ 'ਚ ਨੈਸ਼ਨਲ ਹਾਈਵੇ-34 'ਤੇ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਨਪੁਰੀ ਦੇ ਮਨਸ਼ਾਰਾਮ ਦੀ ਮੌਤ ਹੋ ਗਈ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਹੋਰ ਭਿਆਨਕ ਹਾਦਸਾ ਬਦਾਯੂੰ ਵਿੱਚ ਉਸ ਸਮੇਂ ਵਾਪਰਿਆ ਜਦੋਂ ਮੌੜ ਵਿੱਚ ਆਪਣੇ ਸਕੂਲ ਜਾ ਰਹੇ ਸੰਤੋਸ਼ ਸਿੰਘ ਦੀ ਮੋਟਰਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਜਨਤਕ ਸਿਹਤ 'ਤੇ ਅਸਰ
ਉੱਤਰੀ ਭਾਰਤ ਵਿੱਚ ਖਤਰਨਾਕ ਹਵਾ ਦੀ ਗੁਣਵੱਤਾ 'ਗੰਭੀਰ ਪਲੱਸ' ਪੱਧਰ 'ਤੇ ਪਹੁੰਚ ਗਈ ਹੈ। ਸੰਘਣੇ ਧੁੰਦ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਸਿਹਤ ਸੰਕਟ ਪੈਦਾ ਕਰ ਦਿੱਤਾ ਹੈ, ਜਿੱਥੇ ਵਸਨੀਕਾਂ ਨੂੰ ਗਲੇ ’ਚ ਖਰਾਸ਼, ਸਿਰ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਜ਼ਹਿਰੀਲੀ ਹਵਾ ਦੇ ਸੰਪਰਕ ਤੋਂ ਬਚਣ ਲਈ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਪਾਣੀਪਤ ਤੋਂ ਮਥੁਰਾ ਜਾ ਰਹੀ ਇੱਕ ਬੱਸ ਪੂਰਬੀ ਪੈਰੀਫੇਰਲ ਐਕਸਪ੍ਰੈਸ ਵੇਅ 'ਤੇ ਘੱਟ ਵਿਜ਼ੀਬਿਲਟੀ ਕਾਰਨ ਖੜ੍ਹੇ ਟਰੱਕ ਨਾਲ ਟਕਰਾ ਗਈ। ਕਰੀਬ 12 ਯਾਤਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਵਾਲੀ ਥਾਂ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਅਧਿਕਾਰੀ ਹਾਈ ਅਲਰਟ 'ਤੇ ਹਨ
ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਇਨ੍ਹਾਂ ਖਤਰਨਾਕ ਸਥਿਤੀਆਂ ਨਾਲ ਨਜਿੱਠਣ ਲਈ ਹਾਈ ਅਲਰਟ 'ਤੇ ਹੈ, ਜੋ ਸੜਕ ਸੁਰੱਖਿਆ ਅਤੇ ਜਨਤਕ ਸਿਹਤ ਲਈ ਖਤਰਾ ਬਣਦੇ ਹਨ। ਪੂਰੇ ਖੇਤਰ ’ਚ ਅਜਿਹੀਆਂ ਘਟਨਾਵਾਂ ਵਿੱਚ 10 ਹੋਰ ਲੋਕ ਜ਼ਖਮੀ ਹੋ ਗਏ।
(For more news apart from Vehicle collision due to low visibility in Noida, two motorcyclists killed, 12 injured News in Punjabi, stay tuned to Rozana Spokesman)