
ਫਿਲਮ ‘ਬਾਰਡਰ’ ਵਿਚ ਸੁਨੀਲ ਸ਼ੈਟੀ ਨੇ ਨਿਭਾਇਆ ਸੀ ਭੈਰੋਂ ਸਿੰਘ ਦਾ ਕਿਰਦਾਰ
ਨਵੀਂ ਦਿੱਲੀ: 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਰਾਜਸਥਾਨ ਦੀ ਲੋਂਗੇਵਾਲਾ ਪੋਸਟ 'ਤੇ ਆਪਣੀ ਬਹਾਦਰੀ ਦੇ ਜੌਹਰ ਵਿਖਾਉਣ ਵਾਲੇ ਭੈਰੋਂ ਸਿੰਘ ਰਾਠੌਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਬੀਤੇ ਦਿਨੀਂ ਸਿਹਤ ਸਮੱਸਿਆਵਾਂ ਦੇ ਚੱਲਦਿਆਂ ਉਹਨਾਂ ਨੂੰ ਏਮਜ਼-ਜੋਧਪੁਰ 'ਚ ਭਰਤੀ ਕਰਵਾਇਆ ਗਿਆ ਸੀ।
ਮਸ਼ਹੂਰ ਬਾਲੀਵੁੱਡ ਫਿਲਮ 'ਬਾਰਡਰ' 'ਚ ਭੈਰੋਂ ਸਿੰਘ ਦਾ ਕਿਰਦਾਰ ਅਦਾਕਾਰ ਸੁਨੀਲ ਸ਼ੈਟੀ ਨੇ ਨਿਭਾਇਆ ਸੀ। ਫਿਲਮ 'ਚ ਉਹਨਾਂ ਨੂੰ ਸ਼ਹੀਦ ਹੁੰਦੇ ਵਿਖਾਇਆ ਗਿਆ ਸੀ। ਭੈਰੋਂ ਸਿੰਘ ਨੂੰ 14 ਦਸੰਬਰ ਨੂੰ ਏਮਜ਼-ਜੋਧਪੁਰ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਉਹਨਾਂ ਨੂੰ 'ਦਿਮਾਗ ਦਾ ਦੌਰਾ' ਪਿਆ ਸੀ।
ਭੈਰੋਂ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਕੇਵਲ 12,000 ਰੁਪਏ ਪੈਨਸ਼ਨ ਤੇ 2000 ਰੁਪਏ ਬਹਾਦਰੀ ਮੈਡਲ ਲਈ ਮਿਲਦੇ ਹਨ| ਬੀਐਸਐਫ ਦੀ 14ਵੀਂ ਬਟਾਲੀਅਨ 'ਚ ਤਾਇਨਾਤ ਭੈਰੋਂ ਸਿੰਘ ਰਾਠੌਰ 1987 'ਚ ਸੇਵਾਮੁਕਤ ਹੋਏ ਸਨ| ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ ਸੀ।