ਉਹਨਾਂ ਕਿਹਾ ਕਿਹਾ, "ਤੁਸੀਂ ਮੈਨੂੰ ਨਫ਼ਰਤ ਕਰੋ, ਤੁਸੀਂ ਮੈਨੂੰ ਗਾਲਾਂ ਕੱਢੋ, ਇਹ ਤੁਹਾਡੇ ਦਿਲ ਦੀ ਗੱਲ ਹੈ। ਤੁਹਾਡਾ ਬਾਜ਼ਾਰ ਨਫ਼ਰਤ ਦਾ...ਮੇਰੀ ਦੁਕਾਨ ਮੁਹੱਬਤ ਦੀ”।
ਅਲਵਰ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੇਸ਼ 'ਨਫ਼ਰਤ ਦਾ ਨਹੀਂ, ਪਿਆਰ ਦਾ ਹੈ', ਇਸ ਲਈ ਉਹ 'ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹ ਰਹੇ ਹਨ।' ਕਾਂਗਰਸ ਆਗੂ ਨੇ ਕਿਹਾ ਕਿ ਇਹ ਭਾਰਤ ਜੋੜੋ ਯਾਤਰਾ ਦੇ ਉਦੇਸ਼ 'ਤੇ ਸਵਾਲ ਚੁੱਕਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਜਵਾਬ ਹੈ। ਇੱਥੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਮੈਂ ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹਾਂ। ਉਹਨਾਂ ਕਿਹਾ, "ਤੇਰਾ ਬਾਜ਼ਾਰ ਨਫ਼ਰਤ ਦਾ, ਮੇਰੀ ਦੁਕਾਨ ਪਿਆਰ ਦੀ"।
ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਯਾਤਰਾ ਕਈ ਵਾਰ ਭਾਜਪਾ ਦਫਤਰਾਂ ਦੇ ਸਾਹਮਣੇ ਤੋਂ ਲੰਘੀ, ਜਿਸ ਦੌਰਾਨ ਭਾਜਪਾ ਆਗੂ ਅਤੇ ਵਰਕਰ ਇਸ਼ਾਰਿਆਂ ਨਾਲ ਉਹਨਾਂ ਦੀ ਯਾਤਰਾ 'ਤੇ ਸਵਾਲ ਖੜ੍ਹੇ ਕਰਦੇ ਸਨ। ਸਾਬਕਾ ਕਾਂਗਰਸ ਪ੍ਰਧਾਨ ਅਨੁਸਾਰ, “ਭਾਜਪਾ ਆਗੂਆਂ ਨੇ ਕਦੇ ਕਿਹਾ ਹੈ ਕਿ ਰਾਹੁਲ ਗਾਂਧੀ ਕੀ ਕਰ ਰਹੇ ਹਨ? ਕੁਝ ਸਮੇਂ ਲਈ ਮੇਰੇ ਦਿਮਾਗ ਵਿਚ ਇਹ ਗੱਲ ਆਈ ਕਿ ਮੈਂ ਕੀ ਕਰ ਰਿਹਾ ਹਾਂ, ਤੁਰ ਰਿਹਾ ਹਾਂ, ਲੋਕਾਂ ਨੂੰ ਮਿਲ ਰਿਹਾ ਹਾਂ, ਉਹਨਾਂ ਨੂੰ ਜੱਫੀ ਪਾ ਰਿਹਾ ਹਾਂ... ਮੈਂ ਕੀ ਕਰ ਰਿਹਾ ਹਾਂ?'
ਗਾਂਧੀ ਨੇ ਕਿਹਾ, “ਤੇ ਜਵਾਬ ਮਿਲ ਗਿਆ... ਜਿਹੜੇ ਭਾਜਪਾ ਵਰਕਰ ਇਸ਼ਾਰਿਆਂ 'ਚ ਪੁੱਛਦੇ ਹਨ, ਤੁਸੀਂ ਕੀ ਕਰ ਰਹੇ ਹੋ, ਉਹਨਾਂ ਲਈ ਜਵਾਬ... ਮੈਂ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹਾਂ।' ਉਹਨਾਂ ਕਿਹਾ ਕਿਹਾ, "ਤੁਸੀਂ ਮੈਨੂੰ ਨਫ਼ਰਤ ਕਰੋ, ਤੁਸੀਂ ਮੈਨੂੰ ਗਾਲਾਂ ਕੱਢੋ, ਇਹ ਤੁਹਾਡੇ ਦਿਲ ਦੀ ਗੱਲ ਹੈ। ਤੁਹਾਡਾ ਬਾਜ਼ਾਰ ਨਫ਼ਰਤ ਦਾ...ਮੇਰੀ ਦੁਕਾਨ ਮੁਹੱਬਤ ਦੀ”।
ਕਾਂਗਰਸ ਸੰਸਦ ਮੈਂਬਰ ਨੇ ਕਿਹਾ, ''ਮਹਾਤਮਾ ਗਾਂਧੀ, (ਜਵਾਹਰ ਲਾਲ) ਨਹਿਰੂ, (ਵਲਭ ਭਾਈ) ਪਟੇਲ, (ਬੀਆਰ) ਅੰਬੇਡਕਰ ਅਤੇ (ਮੌਲਾਨਾ ਅਬੁਲ ਕਲਾਮ) ਆਜ਼ਾਦ ਸਾਰਿਆਂ ਨੇ ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੀ ਦੁਕਾਨ ਖੋਲ੍ਹੀ ਸੀ। ਇਹੀ ਅਸੀਂ ਕਰਦੇ ਹਾਂ।" ਗਾਂਧੀ ਨੇ ਕਿਹਾ, ''ਇਹ ਮੇਰਾ ਜਵਾਬ ਹੈ ਭਾਜਪਾ ਦੇ ਸਾਰੇ ਲੋਕਾਂ ਨੂੰ, ਤੁਸੀਂ ਵੀ ਨਫਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣ ਲੱਗ ਜਾਓ। ਆਖਰਕਾਰ ਤੁਹਾਨੂੰ (ਇਹ) ਕਰਨਾ ਹੀ ਪਵੇਗਾ ਕਿਉਂਕਿ ਸਾਡਾ ਧਰਮ, ਸਾਡਾ ਦੇਸ਼ ਪਿਆਰ ਦਾ ਦੇਸ਼ ਹੈ... ਨਫ਼ਰਤ ਦਾ ਨਹੀਂ।" ਬੈਠਕ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ।