Coal: ਭਾਰਤ ਵਿਕਸਤ ਦੇਸ਼ ਬਣਨ ਤਕ ਕੋਲਾ ਅਧਾਰਤ ਬਿਜਲੀ ’ਤੇ ਨਿਰਭਰ ਰਹੇਗਾ: ਯਾਦਵ 
Published : Dec 19, 2023, 6:43 pm IST
Updated : Dec 19, 2023, 6:44 pm IST
SHARE ARTICLE
India will continue to rely on coal power until it becomes developed country, says Bhupender Yadav
India will continue to rely on coal power until it becomes developed country, says Bhupender Yadav

ਕਿਹਾ, ਭਾਰਤ ਨੇ ਪਥਰਾਟ ਬਾਲਣ ਦੀ ਵਰਤੋਂ ਬੰਦ ਕਰਨ ਬਾਰੇ ਵਿਕਸਤ ਦੇਸ਼ਾਂ ਦੇ ਦਬਾਅ ਦਾ ਵਿਰੋਧ ਕੀਤਾ

Coal:  ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਪਣੇ ਨਾਗਰਿਕਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਵਿਕਸਤ ਦੇਸ਼ ਦਾ ਦਰਜਾ ਪ੍ਰਾਪਤ ਕਰਨ ਤਕ ਕੋਲਾ ਅਧਾਰਤ ਬਿਜਲੀ ’ਤੇ ਨਿਰਭਰ ਰਹੇਗਾ। ਯਾਦਵ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਰਤ ਨੇ ਸੰਯੁਕਤ ਅਰਬ ਅਮੀਰਾਤ ਵਿਚ ਹੋਏ ਜਲਵਾਯੂ ਸੰਮੇਲਨ ’ਚ ਪਥਰਾਟ ਬਾਲਣ ਦੀ ਵਰਤੋਂ ਨੂੰ ਰੋਕਣ ਲਈ ਵਿਕਸਤ ਦੇਸ਼ਾਂ ਦੇ ਦਬਾਅ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਭਾਰਤ ਅਪਣੇ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਹ ਸਿਰਫ ਤੇਲ ਅਤੇ ਗੈਸ ਦਾ ਆਯਾਤ ਕਰ ਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਅਪਣੀ ਨਵਿਆਉਣਯੋਗ ਊਰਜਾ ਸਮਰੱਥਾ ਵਧਾ ਰਹੇ ਹਾਂ ਤਾਂ ਸਾਨੂੰ ਵਿਕਸਤ ਭਾਰਤ ਦੇ ਉਦੇਸ਼ ਨੂੰ ਪ੍ਰਾਪਤ ਕਰਨ ਤਕ ਕੋਲੇ ਨਾਲ ਚੱਲਣ ਵਾਲੀ ਬਿਜਲੀ ’ਤੇ ਨਿਰਭਰ ਰਹਿਣਾ ਪਵੇਗਾ।’’

ਭਾਰਤ, ਜੋ ਅਪਣੇ ਬਿਜਲੀ ਉਤਪਾਦਨ ਦਾ ਲਗਭਗ 70 ਫ਼ੀ ਸਦੀ ਕੋਲੇ ’ਤੇ ਨਿਰਭਰ ਕਰਦਾ ਹੈ, ਦਾ ਟੀਚਾ ਅਗਲੇ 16 ਮਹੀਨਿਆਂ ’ਚ ਕੋਲਾ ਅਧਾਰਤ ਬਿਜਲੀ ਉਤਪਾਦਨ ਸਮਰੱਥਾ ’ਚ 17 ਗੀਗਾਵਾਟ ਦਾ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਲਾ ਅਧਾਰਤ ਬਿਜਲੀ ਉਤਪਾਦਨ ਨੂੰ ਸੀਮਤ ਕਰਨ ਲਈ ਵਿਕਸਤ ਦੇਸ਼ਾਂ ਦੀ ਮੰਗ ਦਾ ਸਖਤ ਵਿਰੋਧ ਕੀਤਾ।

ਉਨ੍ਹਾਂ ਕਿਹਾ, ‘‘ਅਸੀਂ ਕਿਹਾ ਕਿ ਤੁਸੀਂ ਕਿਸੇ ਵੀ ਦੇਸ਼ ਨੂੰ ਹੁਕਮ ਨਹੀਂ ਦੇ ਸਕਦੇ ਜਾਂ ਮਜਬੂਰ ਨਹੀਂ ਕਰ ਸਕਦੇ।’’ ਵਿਸ਼ਵ ਪੱਧਰ ’ਤੇ, ਕਾਰਬਨ ਡਾਈਆਕਸਾਈਡ ਦੇ ਨਿਕਾਸ ਦਾ ਲਗਭਗ 40 ਫ਼ੀ ਸਦੀ ਕੋਲੇ ਤੋਂ ਅਤੇ ਬਾਕੀ ਤੇਲ ਅਤੇ ਗੈਸ ਤੋਂ ਆਉਂਦਾ ਹੈ। ਯਾਦਵ ਨੇ ਕਿਹਾ ਕਿ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਨੇ ਅਮੀਰ ਦੇਸ਼ਾਂ ’ਤੇ ਜਲਵਾਯੂ ਕਾਰਵਾਈ ਦੀ ਅਗਵਾਈ ਕਰਨ ਲਈ ਦਬਾਅ ਪਾਇਆ ਅਤੇ ਇਸੇ ਲਈ ਦੁਬਈ ’ਚ ਜਲਵਾਯੂ ਸਿਖਰ ਸੰਮੇਲਨ ਲੰਮਾ ਹੋ ਗਿਆ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਆਬਾਦੀ ਦਾ 17 ਫ਼ੀ ਸਦੀ ਹੈ ਪਰ ਗਲੋਬਲ ਕਾਰਬਨ ਨਿਕਾਸ ’ਚ ਸਿਰਫ 4 ਫ਼ੀ ਸਦੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ, ‘‘ਗਰੀਬੀ ਦਾ ਖਾਤਮਾ ਕਈ ਦੇਸ਼ਾਂ ਦੀ ਤਰਜੀਹ ਹੈ। ਇਸ ਲਈ ਅਸੀਂ ਵਿਕਸਤ ਦੇਸ਼ਾਂ ਦੇ ਦਬਾਅ ਨੂੰ ਮਨਜ਼ੂਰ ਨਹੀਂ ਕੀਤਾ।’

(For more news apart from Punjab News, stay tuned to Rozana Spokesman)
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement