
ਐਸਪੀ ਨੇ ਦੱਸਿਆ ਕਿ ਅਸੀਂ ਕਾਸਗੰਜ ਦੇ ਲੋਕਾਂ ਨੂੰ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਮਾਜ ਵਿਰੋਧੀ ਕਾਰਵਾਈਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਾਸਗੰਜ : ਉਤਰ ਪ੍ਰਦੇਸ਼ ਦੇ ਕਾਸਗੰਜ ਵਿਖੇ ਗਣਤੰਤਰ ਦਿਵਸ ਵਾਲੇ ਦਿਨ ਹੋਈ ਹਿੰਸਾ ਤੋਂ ਬਾਅਦ ਭੜਕੇ ਦੰਗਿਆ ਨੂੰ ਮੁੱਖ ਰਖੱਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ। ਇਲਾਕੇ ਵਿਚ ਧਾਰਾ 144 ਲਾਗੂ ਕਰ ਦਿਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਰੈਲੀ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ। ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਿਪਟਾਉਣ ਲਈ ਛੱਤਾਂ 'ਤੇ ਲਾਈਟ ਮਸ਼ੀਨਗਨ ਲਗਾ ਦਿਤੇ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੂਰੇ ਜ਼ਿਲ੍ਹੇ ਨੂੰ ਦੋ ਜ਼ੋਨ 8 ਸੈਕਟਰ ਅਤੇ 85 ਡਿਊਟੀ ਪੁਆਇੰਟ ਵਿਚ ਵੰਡ ਦਿਤਾ ਗਿਆ ਹੈ
SP Ashok kumar shukla
ਜਿਥੇ ਪੁਲਿਸ ਕਰਮਚਾਰੀਆਂ ਦੇ ਨਾਲ ਮੈਜਿਸਟਰੇਟ ਜ਼ਿਲ੍ਹੇ ਦੀ ਸੁਰੱਖਿਆ ਦਾ ਜਿੰਮੇਵਾਰੀ ਸੰਭਾਲਣਗੇ। ਇਕ ਏਸੀਪੀ, ਦੋ ਸੀਓ, ਪੀਏਸੀ ਅਤੇ ਆਰਏਐਫ ਦੀਆਂ ਦੋ ਕੰਪਨੀਆਂ ਦੇ ਨਾਲ ਹੀ 20 ਪੁਲਿਸ ਇੰਸਪੈਕਟਰ, 83 ਸਬ ਇੰਸਪੈਕਟਰ, 97 ਹੈਡ ਕਾਂਸਟੇਬਲ ਅਤੇ 8 ਮਹਿਲਾ ਕਾਂਸਟੇਬਲ ਨੂੰ ਸੁਰੱਖਿਆ ਪ੍ਰਬੰਧਾਂ ਵਿਚ ਲਗਾਇਆ ਗਿਆ ਹੈ। ਕਾਸਗੰਜ ਦੇ ਐਸਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਡਿਊਟੀ 'ਤੇ ਤੈਨਾਤ ਪੁਲਿਸ ਅਤੇ ਪ੍ਰਸ਼ਾਸਨ ਦਾ ਹਰੇਕ ਵਿਅਕਤੀ ਦੰਗਾ ਸੁਰੱਖਿਆ ਦੇ ਮਾਪਦੰਡਾਂ ਮੁਤਾਬਕ ਹਰ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕਰਨ ਲਈ ਤਿਆਰ ਹੈ।
Kasganj violence,Uttar Pradesh
ਉਹਨਾਂ ਦੱਸਿਆ ਕਿ ਅਸੀਂ ਪਿਛਲੇ ਸਾਲ ਹਿੰਸਾ ਵਿਚ ਸ਼ਾਮਲ ਹੋਏ 26 ਲੋਕਾਂ ਵਿਰੁਧ ਗੁੰਡਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ 258 ਲੋਕਾਂ 'ਤੇ 5 ਤੋਂ 6 ਲੱਖ ਰੁਪਏ ਤੱਕ ਦਾ ਨਿਜੀ ਬਾਂਡ ਲਗਾ ਦਿਤਾ ਗਿਆ ਹੈ। ਐਸਪੀ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਸੀਂ ਕਾਸਗੰਜ ਦੇ ਲੋਕਾਂ ਨੂੰ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਹਾਂ
Kasganj riots
ਕਿ ਸਮਾਜ ਵਿਰੋਧੀ ਕਾਰਵਾਈਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਸਾਲ ਗਣਤੰਤਰ ਦਿਵਸ ਦੇ ਦਿਨ ਸੰਕਲਪ ਫਾਉਂਡੇਸ਼ਨ ਨੇ ਤਿਰੰਗਾ ਯਾਤਰਾ ਵਿਚ ਬਾਈਕ ਰੈਲੀ ਕੱਢੀ ਸੀ ਜਿਸ ਦੌਰਾਨ ਦੋ ਗੁੱਟਾਂ ਵਿਚ ਸੰਘਰਸ਼ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ। ਕਾਸਗੰਜ ਹਿੰਸਾ ਦੇ ਦੋਸ਼ੀ ਵਿਸ਼ਾਲ ਠਾਕੁਰ ਅਤੇ ਹਿੰਸਾ ਵਿਚ ਮਾਰੇ ਗਏ ਚੰਦਨ ਗੁਪਤਾ ਦੋਨੋਂ ਸੰਕਲਪ ਫਾਉਂਡੇਸ਼ਨ ਦੇ ਹੀ ਮੈਂਬਰ ਸਨ।