
ਸੀਆਈਆਈ ਦੇ ਅੰਦਾਜ਼ੇ ਮੁਤਾਬਕ ਕੁੰਭ ਮੇਲੇ ਤੋਂ ਉਤਰ ਪ੍ਰਦੇਸ਼ ਨੂੰ ਲਗਭਗ 1200 ਅਰਬ ਰੁਪਏ ਦੀ ਆਮਦਨੀ ਹੋਵੇਗੀ।
ਲਖਨਊ : ਪ੍ਰਯਾਗਰਾਜ ਵਿਚ ਸੰਗਮ 'ਤੇ ਲੱਗੇ ਕੁੰਭ ਮੇਲੇ ਨਾਲ ਉਤਰ ਪ੍ਰਦੇਸ਼ ਸਰਕਾਰ ਨੂੰ 1200 ਅਰਬ ਰੁਪਏ ਦੀ ਆਮਦਨ ਹੋਣ ਦੀ ਆਸ ਹੈ। ਭਾਰਤੀ ਉਦਯੋਗ ਦੀ ਇੰਡਸਟਰੀ ਐਸੋਸੀਏਸ਼ਨ ਨੇ ਇਹ ਅੰਦਾਜ਼ਾ ਲਗਾਇਆ ਹੈ। ਸੀਆਈਆਈ ਦੀ ਕਿ ਰੀਪੋਰਟ ਮੁਤਾਬਕ 15 ਜਨਵਰੀ ਤੋਂ 4 ਮਾਰਚ ਤੱਕ ਲਗਣ ਵਾਲਾ ਕੁੰਭ ਮੇਲਾ ਇਕ ਧਾਰਮਿਕ ਅਤੇ ਆਧਿਆਤਮਕ ਪ੍ਰੋਗਰਾਮ ਹੈ ਪਰ ਇਸ ਨਾਲ 6 ਲੱਖ ਲੋਕਾਂ ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਮਿਲਿਆ ਹੈ। ਉਤੱਰ ਪ੍ਰਦੇਸ਼ ਸਰਕਾਰ ਨੇ 50 ਦਿਨ ਤੱਕ ਚਲਣ ਵਾਲੇ ਕੁੰਭ ਮੇਲੇ ਲਈ 4,200 ਕਰੋੜ ਰੁਪਏ ਦਿਤੇ ਹਨ
Confederation of Indian Industry
ਜੋ ਕਿ ਸਾਲ 2013 ਵਿਚ ਕਰਵਾਏ ਗਏ ਮਹਾਂਕੁੰਭ ਦੇ ਬਜਟ ਦਾ ਤਿੰਨ ਗੁਣਾ ਹੈ। ਸੀਆਈਆਈ ਦੇ ਅਧਿਐਨ ਮੁਤਾਬਕ ਕੁੰਭ ਮੇਲਾ ਖੇਤਰ ਵਿਚ ਮਹਿਮਾਨ ਨਵਾਜ਼ੀ ਦੌਰਾਨ ਲਗਭਗ ਢਾਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਏਅਰਲਾਈਨਜ਼ ਅਤੇ ਹਵਾਈ ਅੱਡਿਆਂ ਦੇ ਨੇੜੇ ਡੇਢ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਲਗਭਗ 45,000 ਟੂਰ ਆਪਰੇਟਰਾਂ ਨੂੰ ਵੀ ਰੁਜ਼ਗਾਰ ਮਿਲੇਗਾ।
Kumbh Mela
ਈਕੋ ਟੂਰਿਜ਼ਮ ਅਤੇ ਮੈਡੀਕਲ ਟੂਰਿਜ਼ਮ ਖੇਤਰਾਂ ਵਿਚ ਵੀ ਲਗਭਗ 85,000 ਰੁਜ਼ਗਾਰ ਦੇ ਮੌਕੇ ਬਣਨਗੇ। ਰੀਪੋਰਟ ਮੁਤਾਬਕ ਇਸ ਤੋਂ ਇਲਾਵਾ ਹਰ ਟੂਰ ਗਾਈਡ ਅਤੇ ਟੈਕਸੀ ਚਲਾਉਣ ਵਾਲੇ ਦੋਭਾਸ਼ੀ ਅਤੇ ਸਵੈ ਸੇਵੀਆਂ ਦੇ ਤੌਰ 'ਤੇ ਰੁਜ਼ਗਾਰ ਦੇ 55 ਹਜ਼ਾਰ ਨਵੇਂ ਮੌਕੇ ਵੀ ਪੈਦਾ ਹੋਣਗੇ। ਸਰਕਾਰੀ ਏਜੰਸੀਆਂ ਅਤੇ ਨਿਜੀ ਕਾਰੋਬਾਰੀਆਂ ਦੀ ਆਮਦਨ ਵੀ ਵਧੇਗੀ।
Kumbh Mela
ਸੀਆਈਆਈ ਦੇ ਅੰਦਾਜ਼ੇ ਮੁਤਾਬਕ ਕੁੰਭ ਮੇਲੇ ਤੋਂ ਉਤਰ ਪ੍ਰਦੇਸ਼ ਨੂੰ ਲਗਭਗ 1200 ਅਰਬ ਰੁਪਏ ਦੀ ਆਮਦਨੀ ਹੋਵੇਗੀ। ਇਸ ਤੋਂ ਇਲਾਵਾ ਗੁਆਂਢੀ ਰਾਜਾਂ ਰਾਜਸਥਾਨ, ਉਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਇਸ ਦਾ ਲਾਭ ਹੋਵੇਗਾ। ਕਿਉਂਕਿ ਕੁੰਭ ਵਿਚ ਸ਼ਾਮਲ ਹੋਣ ਵਾਲੇ ਸੈਲਾਨੀ ਇਹਨਾਂ ਰਾਜਾਂ ਦੀਆਂ ਸੈਰ ਸਪਾਟਾਂ ਵਾਲੀਆਂ ਥਾਵਾਂ 'ਤੇ ਵੀ ਜਾ ਸਕਦੇ ਹਨ।