
ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਪਹਿਲਾਂ ਕਾਂਗਰਸ ਅਤੇ ਜਨਤਾ ਦਲ ਸੈਕਿਉਲਰ (JDS) ਨੇ ਬੀਜੇਪੀ 'ਤੇ ਵਿਧਾਇਕਾਂ ਦੀ ਖਰੀਦ ਫਰੋਖਤ ਦਾ ਇਲਜ਼ਾਮ...
ਬੈਂਗਲੁਰੂ: ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਪਹਿਲਾਂ ਕਾਂਗਰਸ ਅਤੇ ਜਨਤਾ ਦਲ ਸੈਕਿਉਲਰ (JDS) ਨੇ ਬੀਜੇਪੀ 'ਤੇ ਵਿਧਾਇਕਾਂ ਦੀ ਖਰੀਦ ਫਰੋਖਤ ਦਾ ਇਲਜ਼ਾਮ ਲਗਾਇਆ ਅਤੇ ਹੁਣ ਮਾਮਲਾ ਮਾਰ ਕੁੱਟ ਤੱਕ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੱਥੋਪਾਈ ਦੇ ਚਲਦੇ ਕਾਂਗਰਸ ਦੇ ਇਕ ਵਿਧਾਇਕ ਨੂੰ ਹਾਸਪਤਾਲ 'ਚ ਭਰਤੀ ਕਰਵਾਉਨਾ ਪਿਆ ਹੈ। ਖਾਸ ਗੱਲ ਇਹ ਹੈ ਕਿ ਕਾਂਗਰਸ ਦੇ ਇਕ ਵਿਧਾਇਕ ਨੇ ਹੀ ਅਪਣੇ ਸਾਥੀ 'ਤੇ ਹਮਲਾ ਕਰ ਦਿਤਾ।
Resort
ਸਥਾਨਕ ਮੀਡੀਆ ਰਿਪੋਰਟ ਦੇ ਮੁਤਾਬਕ ਕਾਂਗਰਸ ਵਿਧਾਇਕ 'ਚ ਇਹ ਮਾਰ ਕੁੱਟ ਬੈਂਗਲੁਰੂ ਦੇ ਇਗਲਟੋਨ ਰਿਜ਼ੋਰਟ 'ਚ ਹੋਈ। ਹੈ ਇਲਜ਼ਾਮ ਹੈ ਕਿ ਕਾਂਗਰਸ ਦੇ ਵਿਧਾਇਕ ਜੇਐਨ ਗਣੇਸ਼ ਨੇ ਅਪਣੇ ਸਾਥੀ ਆਨੰਦ ਸਿੰਘ ਦੇ ਸਿਰ 'ਤੇ ਬੋਤਲ ਨਾਲ ਹਮਲਾ ਕਰ ਦਿਤਾ। ਘਟਨਾ ਦੇ ਤੁਰਤ ਬਾਅਦ ਆਨੰਦ ਸਿੰਘ ਨੂੰ ਹਾਸਪਤਾਲ 'ਚ ਭਰਤੀ ਕਰਨਾ ਪਿਆ। ਇਗਲਟੋਨ ਰਿਜ਼ੋਰਟ 'ਚ ਹੀ ਕਾਂਗਰਸ ਦੇ ਵਿਧਾਇਕ ਪਿਛਲੇ ਦੋ ਦਿਨ ਤੋਂ ਰੁਕੇ ਹੋਏ ਸੀ।
ਕਾਂਗਰਸ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਕਾਂਗਰਸ ਦੇ ਕੁੱਝ ਨੇਤਾਵਾਂ ਨੇ ਕਿਹਾ ਕਿ ਛਾਤੀ 'ਚ ਦਰਦ ਦੇ ਚਲਦੇ ਆਨੰਦ ਸਿੰਘ ਨੂੰ ਹਾਸਪਤਾਲ 'ਚ ਭਰਤੀ ਕਰਨਾ ਪਿਆ ਹੈ ਪਰ ਪਾਰਟੀ ਦੇ ਕਈ ਵਿਧਾਇਕਾਂ ਨੂੰ ਹਾਸਪਤਾਲ 'ਚ ਵੇਖਿਆ ਗਿਆ। ਬੀਜੇਪੀ ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਵੀ ਕੀਤਾ ਹੈ ਕਿ ਇਸ 'ਚ ਉਸ ਨੇ ਲਿਖਿਆ ਹੈ ਕਿ ਕਾਂਗਰਸ 'ਚ ਕਾਫ਼ੀ ਹਲਚਲ ਚੱਲ ਰਹੀ ਹੈ ਅਤੇ ਇਸ ਦੇ ਕਿੰਨੇ ਪ੍ਰਮਾਣ ਚਾਹੀਦੇ ਹਨ ਹੋਣਗੇ।
Hospital
ਬੀਜੇਪੀ ਨੇ ਲਿਖਿਆ ਹੈ ਕਿ ਜਦੋਂ ਰਾਜਨੀਤਕ ਦਲ ਕਮਜ਼ੋਰ ਹੁੰਦਾ ਹੈ ਤਾਂ ਉਹ ਦੂਸਰੀਆਂ 'ਤੇ ਇਲਜ਼ਾਮ ਲਗਾਉਂਦਾ ਹੈ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਵਿਧਾਇਕ ਆਰ ਅਸ਼ੋਕ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਤੋਂ ਸਫਾਈ ਮੰਗੀ ਹੈ। ਆਰ ਅਸ਼ੋਕ ਨੇ ਕਿਹਾ ਕਿ ਡੀਕੇ ਸ਼ਿਵਕੁਮਾਰ ਅਤੇ ਡੀਕੇ ਸੁਰੇਸ਼ ਝੂਠ ਬੋਲ ਕਰ ਲੋਕਾਂ ਨੂੰ ਕੰਫਿਊਜ ਕਰ ਰਹੇ ਹਨ। ਅਪੋਲੋ ਹਾਸਪਤਾਲ ਨੂੰ ਇਸ ਮਾਮਲੇ 'ਚ ਸਫਾਈ ਦੇਣੀ ਚਾਹੀਦੀ ਹੈ ਕਿ ਆਨੰਦ ਸਿੰਘ ਨੂੰ ਛਾਤੀ 'ਚ ਦਰਦ ਦੇ ਚਲਦੇ ਭਰਤੀ ਕਰਾਇਆ ਗਿਆ ਹੈ ਫਿਰ ਕੁੱਝ ਹੋਰ ਹੈ।