
ਰਾਮ ਦਾ ਵਿਰੋਧ ਜਿਸ ਨੇ ਕੀਤਾ ਉਹ ਬੇਸਹਾਰਾ ਬਣ ਗਿਆ। ਜਿਸ ਤਰ੍ਹਾਂ ਰਾਮ ਦਾ ਵਿਰੋਧ ਕਰਨ ਵਾਲੇ ਮਰੀਚੀ ਦਾ ਜੀਵਨ ਬੋਝ ਬਣ ਗਿਆ।
ਲਖਨਊ : ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਕਿਹਾ ਹੈ ਕਿ ਇਹ ਇਕ ਮਾਨਤਾ ਨਹੀਂ ਸਗੋਂ ਇਕ ਹਕੀਕਤ ਹੈ ਕਿ ਰਾਮ ਦਾ ਜਿਸ ਨੇ ਵੀ ਸਾਥ ਦਿਤਾ ਉਹ ਬਹੁਤ ਹੀ ਮਜ਼ਬੂਤ ਬਣ ਗਿਆ। ਜਿਸ ਤਰ੍ਹਾਂ ਹਨੂਮਾਨ ਜੀ ਨੂੰ ਘਰ-ਘਰ ਪੁੱਜਿਆ ਜਾਂਦਾ ਹੈ ਅਤੇ ਰਾਮਾਇਣ ਲਿਖ ਕੇ ਮਹਾਂਰਿਸ਼ੀ ਬਾਲਮੀਕਿ ਅਮਰ ਹੋ ਗਏ। ਰਾਮ ਦਾ ਵਿਰੋਧ ਜਿਸ ਨੇ ਕੀਤਾ ਉਹ ਬੇਸਹਾਰਾ ਬਣ ਗਿਆ। ਜਿਸ ਤਰ੍ਹਾਂ ਰਾਮ ਦਾ ਵਿਰੋਧ ਕਰਨ ਵਾਲੇ ਮਰੀਚੀ ਦਾ ਜੀਵਨ ਬੋਝ ਬਣ ਗਿਆ।
Gajanan Digambar Madgulkar
ਯੋਗੀ ਰਾਜਪਾਲ ਰਾਮ ਨਾਇਕ ਦੇ ਸੱਦੇ ਤੇ ਰਾਜਭਵਨ ਵਿਚ ਕਰਵਾਏ ਗਏ 'ਗੀਤ ਰਾਮਾਇਣ' ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਵੀ ਲੋਕ ਰਾਮ ਪ੍ਰਤੀ ਆਸਥਾ ਰੱਖਦੇ ਹਨ। ਰਾਮ ਦੇ ਨਾਮ ਦੀ ਹੀ ਤਾਕਤ ਹੈ ਕਿ ਸਵਰਗਵਾਸੀ ਗਜਾਨਨ ਦਿਗੰਬਰ ਮਡਗੁਲਕਰ ਅਤੇ ਸਵਰਗਵਾਸੀ ਸੁਧੀਰ ਫੜਕੇ ਦੀ ਜਨਮ ਸ਼ਤਾਬਦੀ 'ਤੇ ਗੀਤ ਰਾਮਾਇਣ ਦੇ ਚਾਰ ਪ੍ਰੋਗਰਾਮ ਵਾਰਾਣਸੀ, ਆਗਰਾ, ਮੇਰਠ ਅਤੇ ਰਾਜਭਵਨ ਲਖਨਊ ਵਿਚ ਕਰਵਾਏ ਗਏ।
Uttar Pradesh Governor Ram Naik
ਉਹਨਾਂ ਕਿਹਾ ਕਿ ਰਾਜਭਵਨ ਵਿਚ ਗੀਤ ਰਾਮਾਇਣ ਅਸਲ ਵਿਚ ਮਹਾਤਮਾ ਗਾਂਧੀ ਦੀ 150ਵੀ ਜਯੰਤੀ 'ਤੇ ਬਾਪੂ ਨੂੰ ਸ਼ਰਧਾਂਜਲੀ ਹੈ। ਇਸ ਮੌਕੇ 'ਤੇ ਰਾਜਪਾਲ ਨੇ ਕਿਹਾ ਕਿ ਰਾਜਪਾਲ ਹੋਣ ਦੇ ਨਾਤੇ ਮੈਂ ਸੱਭ ਤੋਂ ਆਖਰ ਵਿਚ ਬੋਲਦਾ ਹਾਂ ਪਰ ਅੱਜ ਉਹ ਪਰੋਟੋਕਾਲ ਤੋੜ ਰਹੇ ਹਨ। ਕਿਉਂਕਿ ਇਸ ਪ੍ਰੋਗਰਾਮ ਨੂੰ ਚਲਾਉਣ ਵਾਲੇ ਵੀ ਓਹੀ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਰਾਜਭਵਨ ਵਿਚ ਸਾਲ ਦਾ ਪਹਿਲਾ ਪ੍ਰੋਗਰਾਮ ਗੀਤ ਰਾਮਾਇਣ ਤੋਂ ਸ਼ੁਰੂ ਹੋ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਕਿ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ
Bal Gangadhar Tilak
ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ ਦੇ 101 ਸਾਲ ਪੂਰੇ ਹੋਣ ਸਬੰਧੀ ਪ੍ਰੋਗਰਾਮ ਵੀ ਲੋਕਭਵਨ ਵਿਖੇ ਹੀ ਹੋਇਆ ਸੀ। ਇਸ ਵਿਚ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਨਾਇਕ ਨੇ ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰਾ ਦੇ ਰਿਸ਼ਤਿਆਂ ਸਬੰਧੀ ਕਿਹਾ ਕਿ ਦੋਹਾਂ ਰਾਜਾਂ ਦਾ ਰਿਸ਼ਤਾ ਸ਼੍ਰੀ ਰਾਮ ਚੰਦਰ ਦੇ ਜਮਾਨੇ ਤੋਂ ਚਲ ਰਿਹਾ ਹੈ। ਵਿਧਾਨ ਸਭਾ ਸਪੀਕਰ ਹਿਰਦੇ ਨਾਰਾਇਣ ਦੀਕਿਸ਼ਤ ਨੇ ਕਿਹਾ ਕਿ ਯੂਪੀ ਅਤੇ ਮਹਾਰਾਸ਼ਟਰਾ ਦਾ ਸਬੰਧ ਬਹੁਤ ਡੂੰਘਾ ਹੈ।