ਸ਼ਰਾਬ ਤੋਂ ਟੈਕਸ ਵਸੂਲ ਕੇ ਗਊਆਂ ਦਾ ਪਾਲਣ ਪੋਸ਼ਣ ਕਰੇਗੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ
Published : Jan 19, 2019, 1:25 pm IST
Updated : Jan 19, 2019, 1:25 pm IST
SHARE ARTICLE
Cows
Cows

ਉੱਤਰ ਪ੍ਰਦੇਸ਼ ਸਰਕਾਰ ਹੁਣ ਗਊਆਂ ਦੇ ਅਤੇ ਪਸ਼ੂਆਂ ਦੇ ਪਾਲਣ ਪੋਸ਼ਣ ਲਈ ਸ਼ਰਾਬ ਤੋਂ ਟੈਕਸ ਵਸੂਲ....

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਹੁਣ ਗਊਆਂ ਦੇ ਅਤੇ ਪਸ਼ੂਆਂ ਦੇ ਪਾਲਣ ਪੋਸ਼ਣ ਲਈ ਸ਼ਰਾਬ ਤੋਂ ਟੈਕਸ ਵਸੂਲ ਕਰਕੇ ਇੰਤਜਾਮ ਕਰੇਗੀ। ਇਸ ਨਵੀਂ ਵਿਵਸਥਾ ਦੇ ਤਹਿਤ ਪ੍ਰਦੇਸ਼ ਵਿਚ ਵਿਕਣ ਵਾਲੀ ਸ਼ਰਾਬ ਉਤੇ ਕਈ ਤਰੀਕੇ ਦਾ ਵੱਖ-ਵੱਖ ਵਿਸ਼ੇਸ਼ ਟੈਕਸ ਲਗਾਇਆ ਜਾਵੇਗਾ। ਜਿਸ ਦੇ ਨਾਲ ਹੋਣ ਵਾਲੀ ਆਮਦਨੀ ਨੂੰ ਪਸ਼ੂਆਂ ਦੀ ਹਿਫਾਜ਼ਤ ਅਤੇ ਦੇਖਭਾਲ ਲਈ ਖਰਚ ਕੀਤਾ ਜਾਵੇਗਾ। ਇਸ ਬਾਰੇ ਵਿਚ ਉੱਤਰ ਪ੍ਰਦੇਸ਼ ਕੈਬੀਨਟ ਨੇ ਆਦੇਸ਼ ਵੀ ਜਾਰੀ ਕਰ ਦਿਤਾ ਹੈ। ਆਦੇਸ਼ ਦੇ ਤਹਿਤ ਵਿਦੇਸ਼ੀ ਸ਼ਰਾਬ ਅਤੇ ਬੀਅਰ ਦੀ ਬੋਤਲ ਦੀ ਭਰਾਈ ਉਤੇ 1 ਰੁਪਏ ਤੋਂ ਲੈ ਕੇ 3 ਰੁਪਏ ਤੱਕ ਫ਼ੀਸ ਵਸੂਲੀ ਜਾਵੇਗੀ।

Yogi AdityanathYogi Adityanath

ਦੂਜੇ ਪ੍ਰਦੇਸ਼ਾਂ ਤੋਂ ਆਉਣ ਵਾਲੀ ਵਿਦੇਸ਼ੀ ਸ਼ਰਾਬ ਅਤੇ ਬੀਅਰ ਉਤੇ 50 ਪੈਸੇ ਤੋਂ ਲੈ ਕੇ 2 ਰੁਪਏ ਪ੍ਰਤੀ ਬੋਤਲ ਤੱਕ ਸਪੈਸ਼ਲ ਫ਼ੀਸ ਲੱਗੇਗੀ। ਇਸ ਤੋਂ ਇਲਾਵਾ ਹੋਟਲ ਅਤੇ ਰੇਸਟੋਰੈਂਟ ਵਿਚ ਵਿਕਣ ਵਾਲੀ ਵਿਦੇਸ਼ੀ ਸ਼ਰਾਬ ਉਤੇ 10 ਰੁਪਏ ਅਤੇ ਬੀਅਰ ਉਤੇ 5 ਰੁਪਏ ਪ੍ਰਤੀ ਬੋਤਲ ਸਪੈਸ਼ਲ ਫ਼ੀਸ ਸਰਕਾਰ ਵਸੂਲੇਗੀ। ਇਸ ਤਰ੍ਹਾਂ ਸਰਕਾਰ ਨੂੰ ਇਸ ਸਾਲ ਕਰੀਬ 165 ਕਰੋੜ ਜੁਟਾਏ ਜਾਣ ਦੀ ਉਮੀਦ ਹੈ।

CowsCows

ਇਸ ਟੈਕਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨ ਲਈ ਸਰਕਾਰ ਸ਼ਰਾਬ ਵਿਕਰੀ ਨੂੰ ਵੀ ਉਤਸਾਹਤ ਕਰੇਗੀ। ਇਕੱਠੀ ਹੋਣ ਵਾਲੀ ਰਾਸ਼ੀ ਨੂੰ ਪਸ਼ੂਆਂ ਦੀ ਹਿਫਾਜ਼ਤ, ਅਵਾਰਾ ਪਸ਼ੂਆਂ  ਦੀ ਹਿਫਾਜ਼ਤ ਘਰ ਲੈ ਜਾਣ ਦਾ ਖਰਚ, ਹਿਫਾਜ਼ਤ ਘਰ ਬਣਾਉਣ ਦਾ ਖਰਚ, ਗਊਸ਼ਾਲਾ ਅਤੇ ਜਾਨਵਰਾਂ ਦੇ ਖਾਣ-ਪੀਣ ਦਾ ਇੰਤਜਾਮ ਕਰਨ ਦਾ ਖਰਚ ਇਸ ਬਜਟ ਤੋਂ ਕੱਢਿਆ ਜਾਵੇਗਾ। ਸਰਕਾਰ ਨੂੰ ਉਮੀਦ ਹੈ ਇਹ ਹਰ ਸਾਲ ਵਧਣ ਵਾਲਾ ਬਜਟ ਪਸ਼ੂਆਂ ਦੀ ਹਿਫਾਜ਼ਤ ਲਈ ਕਾਫ਼ੀ ਵੱਡਾ ਮਦਦਗਾਰ ਸਾਬਤ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement