
ਜੇਕਰ ਕੋਈ ਧੀ ਪੰਜਵੀਂ ਵਾਰ ਯੂਪੀ ਦੀ ਮੁੱਖ ਮੰਤਰੀ ਬਣਦੀ ਹੈ ਤਾਂ ਮੈਨੂੰ ਯਕੀਨ ਹੈ ਕਿ ਧੀਆਂ ਦੀ ਸੁਰੱਖਿਆ ਯਕੀਨੀ ਹੋਵੇਗੀ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
ਲਖਨਊ - ਬਹੁਚਰਚਿਤ ਨਿਰਭਿਆ ਕੇਸ ਦੀ ਪੀੜਤ ਦੀ ਕਾਨੂੰਨੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੀ ਵਕੀਲ ਸੀਮਾ ਕੁਸ਼ਵਾਹਾ ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) 'ਚ ਸ਼ਾਮਲ ਹੋ ਗਈ। ਮਹਿਲਾ ਅਧਿਕਾਰਾਂ ਦੀ ਮੁੱਖ ਵਕਾਲਤ ਕਰਨ ਵਾਲੀ ਕੁਸ਼ਵਾਹਾ ਨੇ ਨਿਰਭਿਆ ਮਾਮਲੇ 'ਚ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੈਰਵੀ ਕਰ ਕੇ ਪੀੜਤ ਪੱਖਕਾਰ ਨੂੰ ਨਿਆਂ ਦਿਵਾ ਕੇ ਪੀੜਤਾ ਨੂੰ ਇਨਸਾਫ਼ ਦਿਵਾਇਆ।
UP Elections: Nirbhaya case lawyer Seema Kushwaha joins BSP
ਬਸਪਾ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੇ ਦਫ਼ਤਰ ਨੇ ਕੁਸ਼ਵਾਹਾ ਦੇ ਬਸਪਾ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ। ਇਸ ਬਾਰੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੁਸ਼ਵਾਹਾ ਨੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀਆਂ ਨੀਤੀਆਂ ਅਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬਸਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਅਨੁਸਾਰ ਕੁਸ਼ਵਾਹਾ ਨੇ ਮਿਸ਼ਰਾ ਦੀ ਮੌਜੂਦਗੀ 'ਚ ਬਸਪਾ ਦੀ ਮੈਂਬਰਸ਼ਿਪ ਹਾਸਲ ਕਰ ਕੇ ਮਾਇਆਵਤੀ ਨੂੰ 5ਵੀਂ ਵਾਰ ਮੁੱਖ ਮੰਤਰੀ ਬਣਾਉਣ ਦਾ ਸੰਕਲਪ ਲਿਆ।
UP Elections: Nirbhaya case lawyer Seema Kushwaha joins BSP
ਇਸ ਦੌਰਾਨ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਮੈਂ ਨਿਰਭਯਾ ਕੇਸ ਦੇ ਚਾਰ ਦਰਿੰਦਿਆਂ ਨੂੰ ਫਾਂਸੀ ਦਵਾਈ। ਉਹ ਦਰਿੰਦਗੀ ਦਾ ਸ਼ਿਕਾਰ ਸੀ। ਉਹ ਘਟਨਾ ਅਮਨ-ਕਾਨੂੰਨ ਦੀ ਅਸਫਲਤਾ ਦੀ ਮਿਸਾਲ ਸੀ। ਮਾਇਆਵਤੀ ਦੇ ਸ਼ਾਸਨ ਦੌਰਾਨ ਸਭ ਤੋਂ ਵੱਧ ਜਿਸ ਗੱਲ ਦੀ ਚਰਚਾ ਹੋਈ, ਉਹ ਸੀ ਕਾਨੂੰਨ ਵਿਵਸਥਾ। ਕੁੜੀਆਂ ਸੁਰੱਖਿਅਤ ਸਨ। ਮੈਂ ਚਾਹੁੰਦੀ ਹਾਂ ਕਿ ਇਸ ਦੇਸ਼ ਦੀ 49 ਫੀਸਦੀ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਕੋਈ ਧੀ ਪੰਜਵੀਂ ਵਾਰ ਯੂਪੀ ਦੀ ਮੁੱਖ ਮੰਤਰੀ ਬਣਦੀ ਹੈ ਤਾਂ ਮੈਨੂੰ ਯਕੀਨ ਹੈ ਕਿ ਧੀਆਂ ਦੀ ਸੁਰੱਖਿਆ ਯਕੀਨੀ ਹੋਵੇਗੀ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।