ਸਕੂਲੋਂ ਵਾਪਸ ਆ ਰਹੇ ਭੂਆ-ਭਤੀਜੇ ਨੂੰ ਬੱਸ ਨੇ ਕੁਚਲਿਆ, ਮੌਤ

By : GAGANDEEP

Published : Jan 20, 2023, 3:59 pm IST
Updated : Jan 20, 2023, 4:49 pm IST
SHARE ARTICLE
photo
photo

ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਸ਼ੁਰੂ

 

ਨਰਸਿੰਘਪੁਰ: ਉੱਤਰ ਪ੍ਰਦੇਸ਼ ਦੇ ਨਰਸਿੰਘਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਯਾਤਰੀ ਬੱਸ ਨੇ ਤਿੰਨ ਸਾਲ ਦੇ ਬੱਚੇ ਅਤੇ ਉਸਦੀ ਭੂਆ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਫਰਾਰ ਹੋ ਗਿਆ। ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

-ਇਹ ਵੀ ਪੜ੍ਹੋ- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਝੁੱਗੀ-ਝੌਂਪੜੀ 'ਚ ਲੱਗੀ ਭਿਆਨਕ ਅੱਗ, 500 ਲੋਕਾਂ ਨੂੰ ਕੱਢਿਆ ਬਾਹਰ

ਇਹ ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਜ਼ਿਲ੍ਹੇ ਤੋਂ 16 ਕਿਲੋਮੀਟਰ ਦੂਰ ਕਰੇਲੀ ਵਿਖੇ ਵਾਪਰਿਆ। ਇੱਥੇ ਰਹਿਣ ਵਾਲੀ ਉਮਾਬਾਈ ਆਪਣੀ ਭਤੀਜੀ ਸੋਨਮ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਸੀ। ਸੋਨਮ ਦਾ ਛੋਟਾ ਭਰਾ ਸਾਗਰ ਵੀ ਉਨ੍ਹਾਂ ਦੇ ਨਾਲ ਸੀ। ਦੋਵੇਂ ਪੈਦਲ ਓਵਰਬ੍ਰਿਜ ਨੇੜੇ ਇਕ ਦੁਕਾਨ ਦੇ ਸਾਹਮਣੇ ਪੁੱਜੇ ਸਨ। ਉਦੋਂ ਨਰਸਿੰਘਪੁਰ ਤੋਂ ਸਾਗਰ ਵੱਲ ਜਾ ਰਹੀ ਯਾਤਰੀ ਬੱਸ ਨੇ ਭੂਆ ਅਤੇ ਭਤੀਜੇ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ, ਪਰ ਡਰਾਈਵਰ ਭੱਜਣ ਵਿੱਚ ਕਾਮਯਾਬ ਹੋ ਗਿਆ।

-ਇਹ ਵੀ ਪੜ੍ਹੋ-  ਦਰਦਨਾਕ ਹਾਦਸਾ: ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ, 5 ਜ਼ਖਮੀ

ਜਾਂਚ ਅਧਿਕਾਰੀ ਹਰੀਰਾਮ ਮਾਨਕਰ ਨੇ ਦੱਸਿਆ ਕਿ ਉਮਾਬਾਈ ਅਤੇ ਤਿੰਨ ਸਾਲਾ ਸਾਗਰ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਲੱਗ ਗਈ। ਲੋਕ ਦੋਵਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਕਰੇਲੀ ਲੈ ਗਏ। ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਮਾਬਾਈ ਅਜੇ ਸਾਹ ਲੈ ਰਹੀ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement