
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਫੌਜ ਨੇ 44 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦੇ ਖੂਨ ਨੂੰ ਦੇਖ ਕੇ ਪੂਰਾ ਦੇਸ਼ ਗ਼ੁੱਸੇ ਵਿਚ ਹੈ। ਰਾਸ਼ਟਰੀ ਜਾਂਚ ਏਜੰਸੀ..
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਵਿਚ ਫੌਜ ਨੇ 44 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦੇ ਖੂਨ ਨੂੰ ਦੇਖ ਕੇ ਪੂਰਾ ਦੇਸ਼ ਗ਼ੁੱਸੇ ਵਿਚ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅੱਜ ਪੁਲਵਾਮਾ ਹਮਲੇ ਵਿਚ ਪਹਿਲੀ ਐਫਆਈਆਰ ਦਰਜ ਕਰ ਸਕਦੀ ਹੈ। ਇਸ ਦੇ ਨਾਲ ਐਨਆਈਏ ਰਸਮੀ ਰੂਪ ਤੋਂ ਪੁਲਵਾਮਾ ਹਮਲੇ ਦੀ ਜਾਂਚ ਆਪਣੇ ਹੱਥ ਵਿਚ ਲੈ ਰਹੀ। ਦੱਸ ਦਈਏ ਕਿ ਐਨਆਈਏ ਦੀ 12 ਮੈਂਬਰੀ ਟੀਮ ਅਤੇ ਸੀਐਫਐਸਐਲ ਦੇ ਐਕਸਪਰਟ ਦੇ ਨਾਲ ਪਹਿਲਾਂ ਤੋਂ ਹੀ ਸ੍ਰੀਨਗਰ ਵਿਚ ਕੈਂਪ ਲਗਾ ਰਹੀ ਹੈ।
NIA Team
ਐਨਆਈਏ ਦੀ ਟੀਮ ਨੇ ਕਈ ਵਾਰ ਪੁਲਵਾਮਾ ਹਮਲੇ ਦੇ ਸਪਾਟ ਤੋਂ ਸੈਂਪਲ ਲੈ ਚੁੱਕੀ ਹੈ। ਐਨਆਈਏ ਹੁਣ ਤੱਕ ਦੀ ਜਾਂਚ ਦੇ ਦੌਰਾਨ ਸਾਹਮਣੇ ਆਏ ਸ਼ੱਕੀਆਂ ਤੋਂ ਵੀ ਪੁੱਛਗਿਛ ਕਰੇਗੀ। ਐਨਆਈਏ ਜੰਮੂ ਕਸ਼ਮੀਰ ਪੁਲਿਸ ਅਤੇ ਬਾਕੀ ਏਜੰਸੀਆਂ ਤੋਂ ਵੀ ਮਦਦ ਲੈ ਰਹੀ ਹੈ। ਅੱਜ ਦੁਪਹਿਰ ਤੱਕ ਐਫਆਈਆਰ ਦਰਜ ਹੋ ਸਕਦੀ ਹੈ। ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਖੁਫੀਆ ਏਜੰਸੀਆਂ ਦੀ ਜਾਂਚ ‘ਚ ਰੋਜ ਨਵੇਂ ਖੁਲਾਸੇ ਹੋ ਰਹੇ ਹਨ। ਖੁਫੀਆ ਏਜੰਸੀਆਂ ਨੂੰ ਪਤਾ ਲੱਗਿਆ ਹੈ ਕਿ ਘਾਟੀ ਵਿਚ ਫਿਲਹਾਲ ਜੈਸ਼-ਏ-ਮੁਹੰਮਦ ਦੇ ਸੱਤ ਖ਼ਤਰਨਾਕ ਅਤਿਵਾਦੀ ਮੌਜੂਦ ਹਨ।
Pulwama Attack
ਖ਼ਤਰਨਾਕ ਅਤਿਵਾਦੀਆਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਕੋਡ ਨੇਮ ਕਰਨਲ ਤਾਰਿਕ ਨੇ ਟ੍ਰੇਨਿੰਗ ਦਿੱਤੀ ਹੈ। ਅਤਿਵਾਦੀ ਮਸੂਦ ਅਜਹਰ ਨੇ ISI ਨਾਲ ਮਿਲਕੇ ਜੈਸ਼ ਦੇ ਇਸ ਟੁਕੜੀ ਨੂੰ ਦੋਸ਼ੀਆਂ ਨੂੰ ਫੌਜ ਦਾ ਨਾਮ ਦਿੱਤਾ ਹੈ। ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਫੌਜ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰਜ਼ ਨੂੰ ਮੌਤ ਦੇ ਘਾਟ ਉੱਤਰ ਦਿੱਤਾ ਗਿਆ ਹੈ। ਫੌਜ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਵਾਮਾ ਹਮਲੇ ਦੇ ਪਿੱਛੇ ਪਾਕਿਸਤਾਨ ਆਰਮੀ ਦਾ ਹੱਥ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦੇ ਦੋਗਲੇ ਚਿਹਰੇ ਨੂੰ ਭਾਰਤ ਨੇ ਬੇਨਕਾਬ ਕੀਤਾ ਹੈ।
Imran Khan
ਇਮਰਾਨ ਨੇ ਪਾਕਿਸਤਾਨ ਦੇ ਹੱਥ ਦੇ ਪ੍ਰਮਾਣ ਮੰਗੇ ਤਾਂ ਵਿਦੇਸ਼ ਮੰਤਰਾਲਾ ਨੇ ਇਮਰਾਨ ਨੂੰ ਅਤਿਵਾਦੀ ਸੰਗਠਨ ਜੈਸ਼ ਦਾ ਬਿਆਨ ਯਾਦ ਕਰਵਾਇਆ। ਕੈਬਨਿਟ ਬੈਠਕ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਇਮਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ। ਜੇਤਲੀ ਨੇ ਕਿਹਾ ਕਿ ਪਾਕਿਸਤਾਨ ਨੇ ਤਾਂ ਹੁਣ ਤੱਕ ਪੁਲਵਾਮਾ ਅਟੈਕ ਦੀ ਨਿੰਦਿਆ ਤੱਕ ਨਹੀਂ ਕੀਤੀ। ਪੁਲਵਾਮਾ ਵਿਚ ਅਤਿਵਾਦੀ ਹਮਲੇ ਤੋਂ ਤਿੰਨ ਦਿਨ ਪਹਿਲਾਂ ਅਤਿਵਾਦੀਆਂ ਨਾਲ ਮੁੱਠਭੇੜ ਵਿਚ ਜਖ਼ਮੀ ਪੈਰਾ ਕਮਾਂਡੋ ਸੰਦੀਪ ਕੁਮਾਰ ਅੱਠ ਦਿਨ ਬਾਅਦ ਜਿੰਦਗੀ ਦੀ ਜੰਗ ਹਾਰ ਕੇ ਸ਼ਹੀਦ ਹੋ ਗਏ ਹਨ।
Arun Jaitley
ਸੰਦੀਪ ਦਾ ਸ੍ਰੀਨਗਰ ਵਿਚ ਫੌਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਕੱਲ੍ਹ ਉਹ ਸ਼ਹੀਦ ਹੋ ਗਏ। ਸੰਦੀਪ ਦਾ ਪਰਵਾਰ ਆਖਰੀ ਸਮੇਂ ਵਿਚ ਉਨ੍ਹਾਂ ਦੇ ਨਾਲ ਹਸਪਤਾਲ ਵਿਚ ਮੌਜੂਦ ਰਿਹਾ। ਪੈਰਾ ਕਮਾਂਡੋ ਸੰਦੀਪ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਹਰਿਆਣਾ ਦੇ ਫਰੀਦਾਬਾਦ ਵਿਚ ਉਨ੍ਹਾਂ ਦੇ ਪਿੰਡ ਅਟਾਲੀ ਵਿਚ ਸੋਗ ਦੀ ਲਹਿਰ ਦੋੜ ਗਈ ਹੈ।