
ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਤੋਂ ਬਾਅਦ ਸ਼ਹੀਦਾਂ ਨੂੰ ਸਮਰਪਿਤ ਜ਼ੋਰਦਾਰ ਨਾਲ ਨਾਹਰੇ ਲਾ ਕੇ ਤਖ਼ਤੂਪੁਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਨਵੀਂ ਦਿੱਲੀ : ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਜੁਝਾਰੂ ਵਿਰਸੇ ਦੇ ਪ੍ਰਣਾਏ ਹੋਏ ਰਾਹ ਤੇ ਚੱਲ ਕੇ ਹੀ ਜਾਬਰ ਹਕੂਮਤਾਂ ਦਾ ਨੱਕ ਮੋਡ਼ਿਆ ਜਾ ਸਕਦਾ ਹੈ । ਅੱਜ ਦਾ ਸਮਾਂ ਕੁਰਬਾਨੀਆਂ ਭਰੇ ਜਜ਼ਬੇ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਲੰਮੇ ਵਿਸਾਲ਼ ਘੋਲਾਂ ਦੀ ਮੰਗ ਕਰਦਾ ਹੈ । ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਅੱਜ ਗਿਆਰ੍ਹਵੀਂ ਬਰਸੀ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਟਿਕਰੀ ਬਾਰਡਰ ਤੇ ਪਕੌੜਾ ਚੌਕ ਨੇੜੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੁਬ੍ਹਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕੀਤਾ ।
photoਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਤੋਂ ਬਾਅਦ ਸ਼ਹੀਦਾਂ ਨੂੰ ਸਮਰਪਿਤ ਜ਼ੋਰਦਾਰ ਨਾਲ ਨਾਹਰੇ ਲਾ ਕੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ । ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ ਜੁਝਾਰੂ ਆਗੂ ਤੋਂ ਇਲਾਵਾ ਬਹੁਤ ਵਧੀਆ ਗੀਤਕਾਰ ਅਤੇ ਲੇਖਕ ਵੀ ਸੀ । ਉਸ ਨੇ ਗ਼ਰੀਬ ਕਿਸਾਨਾਂ ਮਜ਼ਦੂਰਾਂ ਦੀਆਂ ਦੁੱਖਾਂ ਭਰੀਆਂ ਜ਼ਿੰਦਗੀਆਂ ਤੇ ਅਤੇ ਉਸ ਖ਼ਿਲਾਫ਼ ਸੰਘਰਸ਼ ਕਰਨ ਲਈ ਅਨੇਕਾਂ ਕਵਿਤਾਵਾਂ ਅਤੇ ਗੀਤ ਲਿਖੇ ।
ਆਗੂਆਂ ਨੇ ਉਸ ਦੀ ਸੰਘਰਸ਼ਮਈ ਜੀphotoਵਨੀ ਬਾਰੇ ਦੱਸਿਆ ਕਿ ਉਸ ਨੇ ਜਵਾਨੀ ਤੋਂ ਲੈ ਕੇ ਨੌਕਰੀ ਦੀ ਸੇਵਾਮੁਕਤੀ ਤੱਕ ਵਿਦਿਆਰਥੀ ਲਹਿਰ ,ਬੇਰੁਜ਼ਗਾਰ ਅਧਿਆਪਕਾਂ, ਅਧਿਆਪਕ ਜਥੇਬੰਦੀ ਅਤੇ ਮੋਗਾ ਸਿਨੇਮਾ ਆਦਿ ਘੋਲਾਂ ਵਿੱਚ ਯੋਗਦਾਨ ਪਾਇਆ । ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਭਾਰਤੀ ਕਿਸਾਨ ਯੁੂਨੀਅਨ ਏਕਤਾ ਉਗਰਾਹਾਂ ਦਾ ਮੈਂਬਰ ਬਣ ਗਏ ਅਤੇ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ ।
photoਜੋ ਉਨ੍ਹਾਂ ਨੇ ਆਪਣੀ ਮਿਹਨਤ ਕਰਕੇ ਆਬਾਦ ਕੀਤੀਆਂ ਸਨ ਸਰਕਾਰ ਦੀ ਸਾਹਿਪ੍ਰਸਤ ਗੁੰਡਿਆਂ ਵੱਲੋਂ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਖਿਲਾਫ ਸਾਧੂ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਲੜਿਆ ਗਿਆ ਅਤੇ ਉਨ੍ਹਾਂ ਗ਼ਰੀਬ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿਵਾਏ।ਇਸ ਰੰਜਿਸ਼ ਦੇ ਵਿਚ ਫਰਵਰੀ 2010 ਨੂੰ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਨੇ ਆਪਣੇ ਗੁੰਡਿਆਂ ਤੋਂ ਸਾਧੂ ਸਿੰਘ ਤਖ਼ਤੂਪੁਰਾ ਦਾ ਕਤਲ ਕਰਵਾ ਦਿੱਤਾ ।