
ਮਾਸੂਮ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਫੈਲੀ ਸੋਗ ਦੀ ਲਹਿਰ
ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਆਵਾਰਾ ਕੁੱਤਿਆਂ ਨੇ 6 ਸਾਲ ਦੇ ਮਾਸੂਮ ਨੂੰ ਨੋਚ-ਨੋਚ ਕੇ ਖਾ ਲਿਆ। ਮ੍ਰਿਤਕ ਦੀ ਪਹਿਚਾਣ ਕਾਹਨਾ ਵਜੋਂ ਹੋਈ ਹੈ। ਮ੍ਰਿਤਕ ਲੜਕਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, 14 ਯਾਤਰੀਆਂ ਦੀ ਮੌਤ
ਲਾਡਲੇ ਪੁੱਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ 'ਚ ਕੋਹਰਾਮ ਮਚ ਗਿਆ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ। ਗ਼ਮਗੀਨ ਮਾਹੌਲ 'ਚ ਬੱਚੇ ਦਾ ਸਸਕਾਰ ਕੀਤਾ ਗਿਆ। ਮਾਸੂਮ ਨੂੰ ਨੋਚਣ ਤੋਂ ਪਹਿਲਾਂ ਕੁੱਤਿਆਂ ਨੇ ਇਕ ਬਛੜੇ ਦੀ ਵੀ ਜਾਨ ਲੈ ਲਈ ਸੀ।
ਇਹ ਵੀ ਪੜ੍ਹੋ : ਪੇਟ 'ਚ ਦਰਦ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਕੈਦੀ, ਜਦੋਂ ਕੀਤਾ ਐਕਸ-ਰੇ ਤਾਂ ਡਾਕਟਰ ਵੀ ਰਹਿ ਗਏ ਹੱਕੇ-ਬੱਕੇ
ਜਾਣਕਾਰੀ ਅਨੁਸਾਰ ਗੰਗੋਹ ਇਲਾਕੇ ਦੇ ਪਿੰਡ ਬਿਲਾਸਪੁਰ ਨਿਵਾਸੀ ਵਿਕਾਸ ਦਾ 7 ਸਾਲਾ ਬੇਟਾ ਕਾਨ੍ਹਾ ਆਪਣੇ ਘਰ ਦੇ ਪਿੱਛੇ ਖੇਤ 'ਚ ਖੇਡ ਰਿਹਾ ਸੀ। ਉਦੋਂ ਹੀ ਖੇਤ ਵਿੱਚ ਆਵਾਰਾ ਕੁੱਤਿਆਂ ਦਾ ਝੁੰਡ ਆ ਗਿਆ ਅਤੇ ਕੁੱਤਿਆਂ ਨੇ ਬੱਚੇ 'ਤੇ ਹਮਲਾ ਕਰ ਦਿੱਤਾ। ਬੱਚੇ ਨੇ ਕੁੱਤਿਆਂ ਨੂੰ ਵੇਖ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਤੱਕ ਪਿੰਡ ਵਾਸੀ ਉਥੇ ਪੁੱਜੇ ਤਾਂ ਆਵਾਰਾ ਕੁੱਤਿਆਂ ਨੇ ਬੱਚੇ ਕਾਨ੍ਹਾ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੱਚੇ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਕਿ ਪਹਿਲਾਂ ਵੀ ਸਹਾਰਨਪੁਰ 'ਚ ਆਵਾਰਾ ਕੁੱਤੇ ਕਈ ਮਾਸੂਮਾਂ ਨੂੰ ਆਪਣਾ ਨਿਵਾਲਾ ਬਣਾ ਚੁੱਕੇ ਹਨ।