
ਡਾਕਟਰਾਂ ਅਨੁਸਾਰ ਕੈਦੀ ਨੂੰ ਬਿਹਤਰ ਇਲਾਜ ਲਈ ਪੀਐਮਸੀਐਚ ਪਟਨਾ ਰੈਫਰ ਕੀਤਾ ਜਾਵੇਗਾ
ਗੋਪਾਲਗੰਜ: ਬਿਹਾਰ ਦੇ ਗੋਪਾਲਗੰਜ ਦੀ ਚਨਾਵੇ ਜੇਲ੍ਹ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਦੀ ਨੇ ਫੜੇ ਜਾਣ ਦੇ ਡਰੋਂ ਮੋਬਾਈਲ ਫ਼ੋਨ ਹੀ ਨਿਗਲ ਲਿਆ। ਪੇਟ 'ਚ ਜ਼ਿਆਦਾ ਦਰਦ ਹੋਣ ਕਾਰਨ ਉਨ੍ਹਾਂ ਨੂੰ ਗੋਪਾਲਗੰਜ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ। ਜਦੋਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਢਿੱਡ ਵਿੱਚੋਂ ਇੱਕ ਮੋਬਾਈਲ ਫ਼ੋਨ ਮਿਲਿਆ।
ਇਹ ਵੀ ਪੜ੍ਹੋ : ਬਾਗੇਸ਼ਵਰ ਧਾਮ 'ਚ ਆਈ 10 ਸਾਲਾ ਬੱਚੀ ਦੀ ਮੌਤ, ਬਾਬੇ ਨੇ ਦਿੱਤੀ ਭਭੂਤੀ, ਫਿਰ ਵੀ ਨਹੀਂ ਬਚੀ ਜਾਨ
ਪ੍ਰਾਪਤ ਜਾਣਕਾਰੀ ਅਨੁਸਾਰ ਗੋਪਾਲਗੰਜ ਦੀ ਚਨਾਵੇ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੇ ਪੇਟ ਵਿੱਚ ਦਰਦ ਸੀ। ਜੇਲ੍ਹ ਪ੍ਰਸ਼ਾਸਨ ਕੈਦੀ ਨੂੰ ਇਲਾਜ ਲਈ ਸਦਰ ਹਸਪਤਾਲ ਲੈ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕੈਦੀ ਦੀ ਐਕਸ-ਰੇ ਜਾਂਚ ਵਿਚ ਮੋਬਾਈਲ ਵਰਗੀ ਚੀਜ਼ ਦਿਖਾਈ ਗਈ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। ਅਜਿਹੇ ਮਾਮਲੇ ਤੋਂ ਬਾਅਦ ਡਾਕਟਰਾਂ ਨੇ ਵਿਸ਼ੇਸ਼ ਟੀਮ ਦਾ ਗਠਨ ਜਾ ਰਿਹਾ।
ਇਹ ਵੀ ਪੜ੍ਹੋ : PSEB ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ, ਨਕਲ ਕਰਦਾ ਫੜਿਆ ਗਿਆ ਕੋਈ ਵਿਦਿਆਰਥੀ ਤਾਂ ਹੋਵੇਗਾ ਕੇਸ
ਸਦਰ ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ.ਸ਼ਸ਼ੀ ਰੰਜਨ ਪ੍ਰਸਾਦ ਨੇ ਦੱਸਿਆ ਕਿ ਕੈਦੀ ਦੇ ਆਪਰੇਸ਼ਨ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਕੈਦੀ ਨੂੰ ਬਿਹਤਰ ਇਲਾਜ ਲਈ ਪੀਐਮਸੀਐਚ ਪਟਨਾ ਰੈਫਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੈਦੀ ਦੇ ਢਿੱਡ 'ਚ ਮੋਬਾਈਲ ਮਿਲਣ ਕਾਰਨ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਖ਼ਰ ਜੇਲ੍ਹ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚਿਆ? ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ।
ਦੱਸ ਦੇਈਏ ਕਿ ਕੈਦੀ ਦਾ ਨਾਂ ਕੈਸ਼ਰ ਅਲੀ ਹੈ, ਜੋ ਕਿ ਨਗਰ ਥਾਣਾ ਖੇਤਰ ਦੇ ਇੰਦਰਵਾ ਰਫੀ ਪਿੰਡ ਨਿਵਾਸੀ ਬਾਬੂਜਾਨ ਮੀਆਂ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 17 ਜਨਵਰੀ 2020 ਨੂੰ ਨਗਰ ਥਾਣਾ ਦੀ ਪੁਲਿਸ ਨੇ ਉਸ ਨੂੰ ਪਿੰਡ ਹਾਜੀਆਪੁਰ ਨੇੜਿਓਂ ਸਮੈਕ (ਨਸ਼ੀਲੇ ਪਦਾਰਥ) ਸਮੇਤ ਕਾਬੂ ਕੀਤਾ ਸੀ। ਕੈਸ਼ਰ ਅਲੀ ਇਸ ਤੋਂ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜੇਲ੍ਹ 'ਚ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਾਲੇ ਵੀ ਹੈਰਾਨ ਹਨ।