ਪਟਨਾ 'ਚ ਪਾਰਕਿੰਗ ਵਿਵਾਦ 'ਚ 2 ਗੁੱਟਾ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ, 2 ਦੀ ਮੌਤ : ਗੋਦਾਮ ਅਤੇ ਮੈਰਿਜ ਹਾਲ ਨੂੰ ਲਗਾਈ ਅੱਗ
Published : Feb 20, 2023, 12:49 pm IST
Updated : Feb 20, 2023, 12:49 pm IST
SHARE ARTICLE
photo
photo

 ਇਲਾਕੇ 'ਚ ਤਣਾਅ ਭਾਰੀ ਫੋਰਸ ਤਾਇਨਾਤ

 

ਪਟਨਾ : ਪਟਨਾ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਦੋ ਲੋਕਾਂ ਦੀ ਮੌਤ ਤੋਂ ਬਾਅਦ ਸੋਮਵਾਰ ਸਵੇਰੇ ਫਿਰ ਅੱਗਜ਼ਨੀ ਹੋਈ।  ਤੜਕਸਾਰ ਮੁਲਜ਼ਮ ਬੱਚਾ ਰਾਏ ਦੇ ਭਰਾ ਉਮੇਸ਼ ਰਾਏ ਦੇ ਘਰ, ਗੋਦਾਮ ਅਤੇ ਮੈਰਿਜ ਹਾਲ ਨੂੰ ਗੁੱਸੇ 'ਚ ਆਏ ਗੁੱਟ ਨੇ ਅੱਗ ਲਗਾ ਦਿੱਤੀ। ਇਸ ਕਾਰਨ ਇਲਾਕੇ ਵਿੱਚ ਤਣਾਅ ਬਣਿਆ ਹੋਇਆ ਹੈ। ਮੌਕੇ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਐਤਵਾਰ ਨੂੰ ਦੋ ਗੁੱਟਾਂ - ਬੱਚਾ ਰਾਏ ਅਤੇ ਚਨਾਰਿਕ ਵਿਚਕਾਰ ਝੜਪ ਦੇ ਦੌਰਾਨ ਰਾਈਫਲ, ਦੇਸੀ ਕੱਟਾ ਅਤੇ 9 ਐੱਮਐੱਮ ਦੇ ਪਿਸਟਲ ਨਾਲ 50 ਰਾਊਂਡ ਫਾਇਰਿੰਗ ਹੋਈ। ਗੋਲੀ ਲੱਗਣ ਨਾਲ ਚਨਾਰਿਕ ਗੁੱਟ ਦੇ ਦੋ ਲੋਕਾਂ ਦੀ ਮੌਤ ਹੋ ਗਈ। ਤਿੰਨ ਬੁਰੀ ਤਰਾਂ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ 25 ਸਾਲਾ ਗੌਤਮ ਤੇ 18 ਸਾਲ ਦਾ ਰੌਸ਼ਨ ਸ਼ਾਮਲ ਹਨ।

ਬੱਚਾ ਰਾਏ ਅਤੇ ਚਨਾਰਿਕ ਰਾਏ ਵਿਚਕਾਰ ਜਿੰਮ ਦੀ ਛੇ ਕਿੱਲੇ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ। ਜ਼ਮੀਨ ਸੜਕ ਦੇ ਕਿਨਾਰੇ ਹੈ। ਇਸ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਦੋਵੇਂ ਧੜੇ ਜ਼ਮੀਨ 'ਤੇ ਦਾਅਵਾ ਕਰ ਰਹੇ ਹਨ। ਇਸ ਸਮੇਂ ਇਸ 'ਤੇ ਬੱਚੇ ਦਾ ਕਬਜ਼ਾ ਹੈ।

ਬੱਚਾ ਰਾਏ ਨੇ ਐਤਵਾਰ ਨੂੰ ਜਿਮ ਦੇ ਕੋਲ ਬੈਲਸਟ ਸੁੱਟਿਆ। ਕਰੀਬ 12 ਵਜੇ ਚਨਾਰਿਕ ਉੱਥੇ ਪਹੁੰਚਿਆ ਅਤੇ ਕਾਰ ਪਾਰਕ ਕਰਨ ਲੱਗਾ। ਬੱਚੇ ਅਤੇ ਚਨਾਰਿਕ ਵਿਚਕਾਰ ਝਗੜਾ ਹੋ ਗਿਆ।

ਥੋੜੀ ਦੇਰ ਵਿਚ ਹੀ ਬੱਚੇ ਦੇ ਸਮਰਥਕ ਹਥਿਆਰਾਂ ਨਾਲ ਆ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਚ ਪੁਲfਸ ਨੇ ਮੁੱਖ ਦੋਸ਼ੀ ਬੱਚਾ ਰਾਏ ਦੇ ਭਰਾ ਉਮੇਸ਼ ਰਾਏ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬੱਚਾ ਰਾਏ ਅਜੇ ਫਰਾਰ ਹੈ।

Tags: patna, fight, firing

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement