ਡੇਰਾ ਮੁਖੀ 'ਤੇ ਚੱਲ ਰਹੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਸੁਣਾਏ ਜਾ ਰਹੇ ਅੰਤਿਮ ਫੈਸਲੇ ਨੂੰ ਲੈ ਕੇ ਪੰਜਾਬ ਸਣੇ..
ਡੇਰਾ ਮੁਖੀ 'ਤੇ ਚੱਲ ਰਹੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਸੁਣਾਏ ਜਾ ਰਹੇ ਅੰਤਿਮ ਫੈਸਲੇ ਨੂੰ ਲੈ ਕੇ ਪੰਜਾਬ ਸਣੇ ਗੁਆਂਢੀ ਰਾਜਾਂ ਵਿਚ ਹਾਈ ਅਲਰਟ ਕੀਤਾ ਹੋਇਆ ਹੈ। ਅਦਾਲਤ ਵਿਚ ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਡੇਰਾ ਪ੍ਰੇਮੀਆਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਦਿੱਤੇ ਜਾ ਰਹੇ ਭੜਕਾਊ ਬਿਆਨਾਂ ਦੇ ਮੱਦੇਨਜ਼ਰ ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਦੇ ਸਿੱਖ ਆਗੂਆਂ ਦੇ ਘਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸ਼੍ਰੀ ਗੰਗਾਨਗਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਣੇ ਜ਼ਿਲ੍ਹੇ ਦੇ ਹਰ ਕਸਬੇ ਵਿਚ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਧਰ ਰਾਜਸਥਾਨ ਦੇ ਸਿੱਖ ਆਗੂਆਂ ਨੇ ਸੁਰੱਖਿਆ ਦੇ ਨਾਅ 'ਤੇ ਪੁਲਿਸ ਕਰਮਚਾਰੀਆਂ ਦੇ ਘੇਰੇ ਵਿਚ ਰੱਖਣ ਵਰਗੀਆਂ ਸਾਜ਼ਿਸ਼ਾ ਕਰਕੇ ਪੁਲਿਸ ਪ੍ਰਸਾਸ਼ਨ ਇਸ ਨੂੰ ਡੇਰਾ-ਸਿੱਖ ਵਿਵਾਦ ਦੇ ਰੂਪ ਵਿਚ ਪੇਸ਼ ਕਰਨਾ ਚਾਹੁੰਦੀ ਹੈ ਤਾਂ ਕਿ ਕਿਸੇ ਅਣਹੌਣੀ ਘਟਨਾ ਦੇ ਸਮੇਂ ਜਿੰਮੇਵਾਰੀਆਂ ਤੋਂ ਬਚਿਆ ਜਾ ਸਕੇ।
ਰਾਜਸਥਾਨ ਸਿੱਖ ਅਡਵਾਇਜ਼ਰੀ ਕਮੇਟੀ ਦੇ ਆਗੂ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਭਾਈ ਤਜਿੰਦਰਪਾਲ ਸਿੰਘ ਟਿੰਮਾਂ ਨੇ ਇਹ ਖਦਸ਼ਾ ਜਤਾਉਂਦਿਆਂ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਬੀਤੇ ਦਿਨ ਪੁਲਿਸ ਥਾਣੇ 'ਚ ਬੁਲਾਈ ਗਈ ਮੀਟਿੰਗ ਵਿਚ ਵੀ ਇਸ ਮੁੱਦੇ ਤੇ ਜਮਕੇ ਹੰਗਾਮਾਂ ਹੋਇਆ ਸਿੱਖ ਕੌਮ ਦੇ ਆਗੂ ਗੁਰਬਚਨ ਸਿੰਘ ਵਾਸਨ, ਸਤਨਾਮ ਸਿੰਘ ਲਾਡਾ, ਹਰਬੰਸ ਸਿੰਘ ਚਾਵਲਾ, ਬਲਜਿੰਦਰ ਸਿੰਘ ਚਹਿਲ, ਚਰਨ ਸਿੰਘ, ਸੰਤਵੀਰ ਸਿੰਘ ਮੋਹਨਪੁਰਾ ਆਦਿ ਨੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਮਾਮਲੇ 'ਚ ਸਿੱਖ ਕੌਮ ਦੀ ਭੂਮਿਕਾ ਤਹਿ ਕਰਨ 'ਤੇ ਇਤਰਾਜ਼ ਪ੍ਰਗਟ ਕੀਤਾ। ਇਸ ਦੋਰਾਨ ਭਾਈ ਟਿੰਮਾਂ ਨੇ ਕਿਹਾ ਕਿ ਡੇਰਾ ਮੁਖੀ ਦੇ ਖਿਲਾਫ ਇਨਾਂ ਮਾਮਲਿਆਂ ਵਿਚ ਸਿੱਖ ਕੌਮ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਸਬੰਧ ਨਹੀ ਹੈ।
ਸਿੱਖ ਆਗੂਆਂ ਨੇ ਤਾਂ ਪੂਰੀ ਕੌਮ ਨੂੰ ਇਹ ਅਪੀਲ ਕੀਤੀ ਹੈ ਕਿ ਡੇਰਾ ਮੁਖੀ ਸਬੰਧੀ ਕਿਸੇ ਵੀ ਵਾਦਵਿਵਾਦ ਤੋਂ ਬਚਿਆ ਜਾਵੇ ਅਤੇ ਖੁਦ ਨੂੰ ਅਹੀਆਂ ਗਤੀਵਿਧੀਆਂ ਤੋਂ ਦੂਰ ਰੱਖਿਆ ਜਾਵੇ। ਭਾਈ ਟਿੰਮਾਂ ਨੇ ਪੁਲਿਸ ਪ੍ਰਸਾਸ਼ਨ ਨੂੰ ਆਖਿਆ ਕਿ ਡੇਰਾ ਮੁਖੀ ਦੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਚੱਲ ਰਹੀਆਂ ਅੜਚਨਾਂ ਪ੍ਰਤੀ ਅਮਨ ਸ਼ਾਂਤੀ ਬਣਾਈ ਰੱਖਣ ਦੀਆਂ ਸਾਰੀਆਂ ਜੁਮੇਵਾਰੀਆਂ ਪੁਲਿਸ ਪ੍ਰਸ਼ਾਸ਼ਨ ਦੀਆਂ ਹਨ ਜਿਸ ਦੇ ਲਈ ਕੀਤੇ ਗਏ ਸਾਰੇ ਇੰਤਜ਼ਾਮ ਪੂਰੇ ਕੀਤੇ ਜਾਣ ਉਨਾਂ ਕਿਹਾ ਕਿ ਸਿੱਖ ਕੌਮ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਹਰ ਬਣਦਾ ਸਹਿਯੋਗ ਦਿੱਤਾ ਜਾਵੇਗਾ।