ਸੰਸਦ ਮੈਂਬਰਾਂ ਦੀ ਸੰਪਤੀ ਦੇ ਵਾਧੇ 'ਚ ਬੀਜੇਪੀ ਦੇ ਤਿੰਨ ਮੈਬਰ ਟੌਪ 'ਤੇ
Published : Mar 20, 2019, 10:01 am IST
Updated : Mar 20, 2019, 10:01 am IST
SHARE ARTICLE
India/ADR report claim 142 percent hike in assets of 153 mps in last 5 years
India/ADR report claim 142 percent hike in assets of 153 mps in last 5 years

ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਦੀ ਜਾਇਦਾਦ 107 ਕਰੋੜ ਰੁਪਏ ਤੋਂ ਵਧਕੇ 137 ਕਰੋੜ ਰੁਪਏ ਹੋ ਗਈ ਹੈ।

ਨਵੀਂ ਦਿੱਲੀ: ਸਾਲ 2014 ਵਿਚ ਇੱਕ ਵਾਰ ਫੇਰ ਸੰਸਦ ਪਹੁੰਚੇ 153 ਸੰਸਦ ਮੈਂਬਰਾਂ ਦੀ ਸੰਪਤੀ ‘ਚ 142 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਪ੍ਰਤੀ ਸਾਂਸਦ ਔਸਤ 13.32 ਕਰੋੜ ਰੁਪਏ ਰਹੀ ਹੈ। ਇਸ ਲਿਸਟ ‘ਚ ਬੀਜੇਪੀ ਸਾਂਸਦ ਸ਼ਤਰੂਘਨ ਸਿਨ੍ਹਾ, ਬੀਜੇਡੀ ਸਾਂਸਦ ਪਿਨਾਕੀ ਮਿਸ਼ਰਾ ਤੇ ਐਨਸੀਪੀ ਸਾਂਸਦ ਸੁਪ੍ਰਿਆ ਸੂਲੇ ਟੌਪ ‘ਤੇ ਹਨ। ਇਲੈਕਸ਼ਨ ਵੌਚ ਐਂਡ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਪੰਜ ਸਾਲਾਂ ‘ਚ 153 ਸਾਂਸਦਾਂ ਦੀ ਔਸਤ ਜਾਇਦਾਦ ‘ਚ ਵਾਧਾ 7.81 ਕਰੋੜ ਰੁਪਏ ਰਿਹਾ।
 

sShatrughan Sinha Member of the Lok Sabha

ਆਜ਼ਾਦ ਜਨਤਕ ਖੋਜ ਸਮੂਹਾਂ ਨੇ 2014 ‘ਚ ਫੇਰ ਤੋਂ ਚੁਣੇ ਹੋਏ 153 ਸਾਂਸਦਾਂ ਵੱਲੋਂ ਸੌਂਪੇ ਵਿੱਤੀ ਬਿਓਰੇ ਦੀ ਤੁਲਨਾ ਕੀਤੀ ਹੈ। ਇਸ ‘ਚ ਪਾਇਆ ਕਿ ਇਨ੍ਹਾਂ ਸਾਂਸਦਾਂ ਦੀ ਸਾਲ 2009 ‘ਚ ਸੰਪਤੀ 5.50 ਕਰੋੜ ਰੁਪਏ ਸੀ, ਜੋ ਹੁਣ ਦੁੱਗਣੀ ਤੋਂ ਜ਼ਿਆਦਾ ਮਤਲਬ 13.32 ਕਰੋੜ ਰੁਪਏ ਹੋ ਗਈ ਹੈ।
 

Harsimrat Harsimrat Kaur Badal Minister of Food Processing Industries

ਇਸ ‘ਚ ਸਭ ਤੋਂ ਜ਼ਿਆਦਾ ਜਾਇਦਾਦ ਵਿਚ ਵਾਧਾ ਬੀਜੇਪੀ ਸਾਂਸਦ ਸ਼ਤਰੀਘਨ ਸਿਨ੍ਹਾ ਦਾ ਹੋਇਆ ਹੈ। ਸਾਲ 2009 ‘ਚ ਉਨ੍ਹਾਂ ਦੀ ਜਾਇਦਾਦ ਕਰੀਬ 15 ਕਰੋੜ ਰੁਪਏ ਸੀ, ਜੋ 2014 ‘ਚ ਵਧਕੇ 131 ਕਰੋੜ ਰੁਪਏ ਹੋ ਗਈ। ਉਧਰ ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਦੀ ਜਾਇਦਾਦ 107 ਕਰੋੜ ਰੁਪਏ ਤੋਂ ਵਧਕੇ 137 ਕਰੋੜ ਰੁਪਏ ਹੋ ਗਈ ਹੈ।

ਇਸ ਲਿਸਟ ਵਿਚ ਤੀਜੇ ਨੰਬਰ ‘ਤੇ ਰਾਸ਼ਟਰੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ ਹੈ ਜਿਨ੍ਹਾਂ ਦੀ ਜਾਇਦਾਦ 2009 ‘ਚ 51 ਕਰੋੜ ਰੁਪਏ ਸੀ ਜੋ 2014 ‘ਚ ਵਧਕੇ 113 ਕਰੋੜ ਹੋ ਗਈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਛੇਵੇਂ ਤੇ ਬੀਜੇਪੀ ਦੇ ਵਰੁਣ ਗਾਂਧੀ 10ਵੇਂ ਸਥਾਨ ‘ਤੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement