ਖ਼ਬਰਾਂ |

ਤਾਜ਼ਾ |

ਬੀਜੇਪੀ ਸਾਂਸਦ ਨੇ ਬੀਜੇਪੀ ਦੇ ਹੀ ਵਿਧਾਇਕ ਨੂੰ ਜੁੱਤੇ ਨਾਲ ਕੁੱਟਿਆ
Published : Mar 6, 2019, 8:36 pm IST
Updated : Mar 6, 2019, 8:36 pm IST
SHARE ARTICLE
BJP MP beat BJP MLA
BJP MP beat BJP MLA

ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਕਬੀਰ ਨਗਰ ਜ਼ਿਲ੍ਹੇ ਵਿਚ ਬੀਜੇਪੀ ਦੇ ਲੋਕ ਸਭਾ ਮੈਂਬਰ ਅਤੇ ਵਿਧਾਇਕ ਆਪਸ ਵਿਚ ਭਿੜ ਗਏ। ਇਸ ਦੌਰਾਨ ਸੰਤ ਕਬੀਰ ਨਗਰ ਤੋਂ ਬੀਜੇਪੀ ਸਾਂਸਦ...

ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਕਬੀਰ ਨਗਰ ਜ਼ਿਲ੍ਹੇ ਵਿਚ ਬੀਜੇਪੀ ਦੇ ਲੋਕ ਸਭਾ ਮੈਂਬਰ ਅਤੇ ਵਿਧਾਇਕ ਆਪਸ ਵਿਚ ਭਿੜ ਗਏ। ਇਸ ਦੌਰਾਨ ਸੰਤ ਕਬੀਰ ਨਗਰ ਤੋਂ ਬੀਜੇਪੀ ਸਾਂਸਦ ਸ਼ਰਦ ਤ੍ਰਿਪਾਠੀ ਨੇ ਅਪਣੀ ਹੀ ਪਾਰਟੀ ਦੇ ਵਿਧਾਇਕ ਰਕੇਸ਼ ਸਿੰਘ ਨੂੰ ਜੁੱਤੇ ਨਾਲ ਕੁੱਟ ਸੁਟਿਆ। ਇਸ ਤੋਂ ਬਾਅਦ ਦੋਵਾਂ ਲੀਡਰਾਂ ਦੇ ਹਮਾਇਤੀ ਵੀ ਆਪਸ ਵਿਚ ਭਿੜ ਗਏ। ਦੋਵਾਂ ਆਗੂਆਂ ਵਿਚ ਫਾਊਂਡੇਸ਼ਨ ਸਟੋਨ 'ਤੇ ਨਾਮ ਲਿਖਵਾਉਣ ਨੂੰ ਲੈ ਕੇ ਕੁੱਟਮਾਰ ਹੋਈ। ਇਸ ਦੌਰਾਨ ਭਾਰੀ ਹੰਗਮੇ ਅਤੇ ਕੁੱਟਮਾਰ ਨਾਲ ਮੌਕੇ ਉਤੇ ਅਫ਼ਰਾ-ਤਫ਼ਰੀ ਮਚ ਗਈ। ਨੇੜੇ ਤੇੜੇ ਦੇ ਮੌਜੂਦ ਲੋਕਾਂ ਨੇ ਮਾਮਲੇ ਨੂੰ ਅੱਗੇ ਵਧਾਉਣ ਤੋਂ ਬਚਾਉਣ ਲਈ ਵਿਚ-ਬਚਾਅ ਕੀਤਾ, ਪਰ ਦੋਵੇਂ ਨਹੀਂ ਰੁਕੇ।

BJP MP beat BJP MLA-2BJP MP beat BJP MLA-2ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓ ਵਿਚ ਸ਼ਰਦ ਤ੍ਰਿਪਾਠੀ ਵਾਰ-ਵਾਰ ਇਹੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਸਾਂਸਦ ਕੌਣ ਹਨ। ਸਵਾਲ ਜਵਾਬ ਦੇ ਦੌਰ ਦੇ ਬਾਅਦ ਸਾਂਸਦ ਤ੍ਰਿਪਾਠੀ ਅਪਣਾ ਗੁਆ ਬੈਠੇ ਅਤੇ ਜੁੱਤਾ ਕੱਢ ਕੇ ਵਿਧਾਇਕ ਰਾਕੇਸ਼ ਸਿੰਘ ਨੂੰ ਕੁੱਟਣ ਲੱਗੇ। ਹਲਾਂਕਿ ਮੇਂਹਦਾਵਲ ਤੋਂ ਵਿਧਾਇਕ ਰਾਕੇਸ਼ ਸਿੰਘ ਵੀ ਅਪਣੀ ਸੀਟ ਤੋਂ ਉਠੇ ਅਤੇ ਸ਼ਰਦ ਤ੍ਰਿਪਾਠੀ ਦੇ ਕੋਲ ਪਹੁੰਚੇ ਅਤੇ ਉਸੇ ਅੰਦਾਜ਼ ਵਿਚ ਜਵਾਬ ਦਿਤਾ ਪਰ ਸਿਰਫ਼ ਫਰਕ ਇੰਨਾ ਸੀ ਕਿ ਵਿਧਾਇਕ ਨੇ ਅਪਣੇ ਜੁੱਤੇ ਨਹੀਂ ਕੱਢੇ ਸਨ। ਸਾਬਕਾ ਆਪ ਵਿਧਾਇਕ ਕੁਮਾਰ ਵਿਸ਼ਵਾਸ ਨੇ ਯੂਪੀ ਦੇ ਸੰਤ ਕਬੀਰ ਨਗਰ ਦੇ ਐਮਪੀ ਅਤੇ ਵਿਧਾਇਕ ਦਰਮਿਆਨ ਹੱਥੋਪਾਈ ਨੂੰ ਲੈ ਕੇ ਤੰਜ ਕਸਿਆ ਹੈ।

ਉਹਨਾਂ ਇਸ ਹੱਥੋਪਾਈ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਦੋ ਰਾਸ਼ਟਰਵਾਦੀ ਲੋਕਾਂ ਵਿਚ ਕਹਾਸੁਣੀ ਹੋ ਗਈ। ਇਸ ਸਾਂਸਦ ਇਕ ਵਿਧਾਇਕ। ਸਰਹੱਦ ਉਤੇ ਪਹਿਲਾਂ ਕੌਣ ਜਾਏ ਪਾਕਿਸਤਾਨ ਨਾਲ ਲੜਨ ਸ਼ਾਇਦ ਇਹੀ ਮੁੱਦਾ ਰਿਹਾ ਹੋਵੇਗਾ। ਆਖਿਰ ਤੱਕ ਵੀਡੀਓ ਸੁਣੋ, ਅਖੀਰ ਵਿਚ ਸ਼ਾਇਦ ਵੱਖ-ਵੱਖ ਭਾਸ਼ਾਵਾਂ ਵਿਚ ਭਾਰਤ ਮਾਤਾ ਦੀ ਜੈ ਵੀ ਸ਼ਾਇਦ ਸੁਣਾਈ ਦੇਵੇਗੀ। ਅਜਿਹੇ ਲੋਕ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਜ਼ਰੂਰ ਭੇਜਦੇ ਰਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement