ਕੋਰੋਨਾ ਭਾਰਤ ਵਿਚ ਫੈਲਣੋਂ ਰੋਕਿਆ ਜਾ ਸਕਦਾ ਸੀ ਪਰ...
Published : Mar 20, 2020, 8:15 am IST
Updated : Mar 20, 2020, 8:17 am IST
SHARE ARTICLE
Corona Virus
Corona Virus

ਜ਼ਰੂਰੀ ਸੀ ਕਿ ਯਾਤਰੀਆਂ ਨੂੰ ਜ਼ਿਲ੍ਹੇ ਦੀ ਪੁਲਿਸ ਦੀ ਨਿਗਰਾਨੀ ਹੇਠ ਘਰ...

ਚੰਡੀਗੜ੍ਹ: ਕੋਰੋਨਾ ਵਾਇਰਸ ਹੁਣ ਤਕ ਭਾਰਤ ਵਿਚ ਪੂਰੀ ਤਰ੍ਹਾਂ ਅਪਣੇ ਪੈਰ ਜਮਾ ਚੁੱਕਾ ਹੈ। ਜਿਹੜੀ ਇਹ ਆਸ ਕੀਤੀ ਜਾ ਰਹੀ ਸੀ ਕਿ ਇਹ ਸ਼ਾਇਦ ਭਾਰਤ ਵਿਚ ਨਹੀਂ ਫੈਲੇਗਾ, ਉਹ ਆਸ ਗ਼ਲਤ ਸਾਬਤ ਹੋਈ। ਪੰਜਾਬ ਵਿਚ ਇਕ ਮੌਤ ਹੋ ਚੁਕੀ ਹੈ ਅਤੇ ਹੁਣ ਥਾਂ-ਥਾਂ ਤੋਂ ਇਸ ਦੇ ਫੈਲ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਸਾਫ਼ ਹੈ ਕਿ ਭਾਰਤ ਤੀਜੀ ਸਟੇਜ ਉਤੇ ਪੁੱਜ ਚੁੱਕਾ ਹੈ ਅਤੇ ਅਗਲੀਆਂ ਸਟੇਜਾਂ ਤੋਂ ਵੀ ਬੱਚ ਨਹੀਂ ਸਕੇਗਾ।

Corona VirusCorona Virus

ਅੱਜ ਤਕ ਸਰਕਾਰ ਜਨਤਾ ਨੂੰ ਜਾਗਰੂਕ ਹੋਣ ਦੀਆਂ ਅਪੀਲਾਂ ਕਰ ਰਹੀ ਸੀ ਪਰ ਜ਼ਾਹਰ ਹੈ ਕਿ ਭਾਰਤ ਵਿਚ 'ਸੱਭ ਠੀਕ ਹੋ ਜਾਏਗਾ' ਦੀ ਸੋਚ ਨੇ ਸਾਨੂੰ ਸੱਭ ਨੂੰ ਵੱਡਾ ਝਟਕਾ ਦੇ ਦਿਤਾ ਹੈ। ਜੋ ਲੋਕ ਵਿਦੇਸ਼ਾਂ ਤੋਂ ਆ ਰਹੇ ਹਨ, ਉਨ੍ਹਾਂ ਨੇ ਇਸ ਬਿਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਅਤੇ ਉਨ੍ਹਾਂ ਸਦਕਾ ਹੀ ਇਹ ਇਥੇ ਵੀ ਫੈਲ ਰਿਹਾ ਹੈ। ਅਜੇ ਵੀ ਕਈ ਲੋਕ ਹਨ ਜੋ ਵਿਦੇਸ਼ਾਂ ਤੋਂ ਪਰਤੇ ਹਨ ਪਰ ਸ਼ਰੇਆਮ ਘੁੰਮ ਰਹੇ ਹਨ।

Corona VirusCorona Virus

ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਨੂੰ ਹੁਣ ਕੋਈ ਬਿਮਾਰੀ ਨਹੀਂ, ਸੋ ਉਹ ਠੀਕ ਠਾਕ ਹਨ ਪਰ ਅਸਲ ਵਿਚ ਉਹੀ ਲੋਕ ਕੋਰੋਨਾ ਦੇ ਫੈਲਣ ਦਾ ਜ਼ਰੀਆ ਬਣ ਰਹੇ ਹਨ।ਹੁਣ ਜਦੋਂ ਦਲੀਲ ਅਤੇ ਸਮਝਦਾਰੀ ਕੰਮ ਨਹੀਂ ਆਈ ਤਾਂ ਸਰਕਾਰ ਨੂੰ ਜਬਰ ਦਾ ਪ੍ਰਯੋਗ ਕਰ ਕੇ ਸਖ਼ਤੀ ਕਰਨੀ ਹੀ ਪਵੇਗੀ। ਕਿਸੇ ਨੇ ਠੀਕ ਹੀ ਆਖਿਆ ਸੀ ਕਿ ਸ਼ੁਕਰ ਹੈ, ਕੋਰੋਨਾ ਵਾਇਰਸ ਪਹਿਲਾਂ ਭਾਰਤ 'ਚ ਨਹੀਂ ਆਇਆ, ਬਲਕਿ ਚੀਨ ਵਿਚ ਆਇਆ।

Corona VirusCorona Virus

ਜੇ ਭਾਰਤ ਵਿਚ ਆਇਆ ਹੁੰਦਾ ਤਾਂ ਇਸ ਉਤੇ ਕਾਬੂ ਨਹੀਂ ਪਾਇਆ ਜਾ ਸਕਣਾ ਸੀ। ਇਹ ਕਥਨ ਸਹੀ ਸਾਬਤ ਹੋਇਆ ਹੈ। ਭਾਰਤ ਕੋਲ ਮੌਕਾ ਸੀ ਕਿ ਉਹ ਬਾਕੀਆਂ ਦੇ ਤਜਰਬਿਆਂ ਤੋਂ ਸਿਖ ਕੇ ਇਸ ਨੂੰ ਫੈਲਣ ਤੋਂ ਰੋਕ ਲੈਂਦਾ। ਅੱਜ ਵੀ ਭਾਰਤ ਵਿਚ ਇਸ ਨੂੰ ਰੋਕਣ ਲਈ ਤਿਆਰੀ ਬਹੁਤ ਢਿੱਲੀ ਹੈ। ਜਿਸ ਤਰ੍ਹਾਂ ਦੀਆਂ ਰੀਪੋਰਟਾਂ ਹਵਾਈ ਅੱਡਿਆਂ ਅਤੇ ਹਸਪਤਾਲਾਂ ਤੋਂ ਆ ਰਹੀਆਂ ਹਨ, ਉਹ ਸਾਫ਼ ਸੰਕੇਤ ਦੇਂਦੀਆਂ ਹਨ ਕਿ ਸਰਕਾਰ ਨੂੰ ਸਮਝ ਹੀ ਨਹੀਂ ਕਿ ਕਿਹੜਾ ਕੰਮ ਕਿੰਨਾ ਜ਼ਰੂਰੀ ਹੈ।

Corona VirusCorona Virus

ਸਰਕਾਰ ਦੀ ਸੱਭ ਤੋਂ ਵੱਡੀ ਕਮਜ਼ੋਰੀ ਇਹੀ ਹੈ ਕਿ ਉਹ ਹਰ ਆਮ ਖ਼ਾਸ ਦਾ ਟੈਸਟ ਕਰਨ ਵਾਸਤੇ ਵੀ ਤਿਆਰ ਨਹੀਂ। ਹੁਣ ਵੀ ਕਈ ਲੋਕਾਂ ਦਾ ਸਮੇਂ ਸਿਰ ਟੈਸਟ ਨਹੀਂ ਕੀਤਾ ਜਾ ਰਿਹਾ। ਜਦਕਿ ਭਾਰਤ ਕੋਲ ਹਰ ਰੋਜ਼ 8000 ਲੋਕਾਂ ਦੀ ਪਰਖ ਕਰਨ ਦੀ ਕਾਬਲੀਅਤ ਹੈ, ਉਹ ਸਿਰਫ਼ 90-100 ਲੋਕਾਂ ਦੇ ਟੈਸਟ ਕਰ ਰਿਹਾ ਹੈ। ਇਸ ਨਾਲ ਸਹੀ ਤਸਵੀਰ ਸਾਹਮਣੇ ਆਉਣੋਂ ਰਹਿ ਗਈ ਹੈ ਅਤੇ ਕੋਰੋਨਾ ਫੈਲ ਵੀ ਗਿਆ ਹੈ।

Corona VirusCorona Virus

ਭਾਰਤ ਸਰਕਾਰ ਨੂੰ ਅੰਕੜਿਆਂ ਨਾਲ ਛੇੜਛਾੜ ਕਰਨ ਦੀ ਆਦਤ ਹੈ ਪਰ ਇਸ ਵਾਰ ਇਹ ਵਿੱਤੀ ਸੰਕਟ ਨਹੀਂ ਬਲਕਿ ਮੌਤਾਂ ਦਾ ਸੰਕਟ ਹੈ ਜਿਸ ਦਾ ਸਾਹਮਣਾ ਸਾਫ਼ਗੋਈ ਤੇ ਪੂਰੀ ਇਮਾਨਦਾਰੀ ਨਾਲ ਹੀ ਕੀਤਾ ਜਾ ਸਕਦਾ ਹੈ। ਦੂਜੀ ਕਮਜ਼ੋਰੀ ਇਹ ਸਾਹਮਣੇ ਆਈ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਸ ਸਥਿਤੀ ਦੀ ਗੰਭੀਰਤਾ ਨਾ ਸਮਝਾਈ ਗਈ ਅਤੇ ਘਰ ਵਿਚ ਬੰਦੀ ਬਣਾਉਣ ਉਤੇ ਜ਼ੋਰ ਨਹੀਂ ਪਾਇਆ ਗਿਆ।

Corona VirusCorona Virus

ਜ਼ਰੂਰੀ ਸੀ ਕਿ ਯਾਤਰੀਆਂ ਨੂੰ ਜ਼ਿਲ੍ਹੇ ਦੀ ਪੁਲਿਸ ਦੀ ਨਿਗਰਾਨੀ ਹੇਠ ਘਰ ਵਿਚ ਰਹਿਣ ਵਾਸਤੇ ਮਜਬੂਰ ਕਰਨ ਦੀ ਲੋੜ ਸਖ਼ਤੀ ਨਾਲ ਸਮਝਾਈ ਜਾਂਦੀ ਤੇ ਬਾਹਰ ਨਾ ਨਿਕਲਣ ਦਿਤਾ ਜਾਂਦਾ। ਪਰ ਅਜੇ ਵੀ ਸਰਕਾਰ ਅਪਣੇ ਫ਼ਰਜ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੀ। ਐਤਵਾਰ ਨੂੰ ਚੰਡੀਗੜ੍ਹ ਵਿਚ ਲੰਦਨ ਤੋਂ ਆਈ ਇਕ ਔਰਤ ਵੀ, ਬਿਮਾਰ ਹੋਣ ਦੇ ਬਾਵਜੂਦ, ਕਈ ਥਾਵਾਂ 'ਤੇ ਲੋਕਾਂ ਨੂੰ ਮਿਲਦੀ ਰਹੀ।

Corona VirusCorona Virus

ਜਿਹੜੀ ਟਿਪਣੀ ਸਰਕਾਰ ਦੇ 'ਆਪੇ ਬਣੇ-ਮਾਹਰ' ਕਰਦੇ ਆ ਰਹੇ ਹਨ, ਉਨ੍ਹਾਂ ਨੇ ਗ਼ਲਤਫ਼ਹਿਮੀਆਂ ਦੇ ਫੈਲਣ ਵਿਚ ਇਕ ਅਪਰਾਧਕ ਕਿਰਦਾਰ ਨਿਭਾਇਆ ਹੈ। ਦਿੱਲੀ ਵਿਚ ਗਊ ਦਾ ਪਿਸ਼ਾਬ ਪਿਆ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਬਿਮਾਰ ਨਹੀਂ ਹੋ ਸਕਦੇ। ਕੋਰੋਨਾ ਵਰਗੀ ਬਿਮਾਰੀ ਨੂੰ ਵੀ ਅਪਣੀ ਧਾਰਮਕ ਅੰਧ-ਵਿਸ਼ਵਾਸ ਵਾਲੀ ਸੋਚ ਫੈਲਾਉਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ।

Corona VirusCorona Virus

ਇਹ ਵਕਤ ਭਾਰਤ ਵਾਸਤੇ ਵੱਡੀ ਚੁਨੌਤੀ ਲੈ ਕੇ ਆਇਆ ਹੈ ਅਤੇ ਹੁਣ ਅਪਣੇ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਬੜੇ ਸਖ਼ਤ ਇਮਤਿਹਾਨ ਦੇਣੇ ਪੈਣਗੇ। ਸਿਆਣਪ ਨੂੰ ਅਫ਼ਵਾਹਾਂ ਅਤੇ ਅੰਧਵਿਸ਼ਵਾਸ ਤੋਂ ਉਪਰ ਰਖਣਾ, ਚੌਕਸ ਰਹਿਣਾ ਅਤੇ ਸੱਭ ਦਾ ਭਲਾ ਸੋਚਣਾ, ਇਸ ਵੇਲੇ ਸੱਭ ਤੋਂ ਜ਼ਰੂਰੀ ਹੈ।

ਅਮੀਰ ਅਪਣੀਆਂ ਰਸੋਈਆਂ ਭਰੀ ਜਾਣਗੇ ਪਰ ਯਾਦ ਰੱਖਣ ਕਿ ਗ਼ਰੀਬ ਕੋਲ ਕੋਈ ਜਮ੍ਹਾਂ ਪੂੰਜੀ ਨਹੀਂ ਜਿਸ ਦੇ ਸਹਾਰੇ ਉਹ ਔਖੇ ਦਿਨ, ਘਰ ਬੈਠ ਕੇ ਕੱਟ ਸਕਣ। ਸੋ ਡਰ ਨਾਲ ਇਸ ਇਮਤਿਹਾਨ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਇਕਜੁਟ ਹੋ ਕੇ ਇਸ ਨਾਲ ਨਜਿਠਣ ਲਈ ਤਿਆਰ ਰਹਿਣਾ ਪਵੇਗਾ।  -ਨਿਮਰਤ ਕੌਰ  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਏਜੰਸੀ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement