
ਕੋਰੋਨਾ ਵਾਇਰਸ ਦੀ ਤਬਾਹੀ ਦੌਰਾਨ ਦੁਨੀਆ ਭਰ ਵਿਚ ਕਈ ਡਾਕਟਰ ਅਪਣਾ ਸਭ ਕੁਝ ਸਮਪਰਿਤ ਕਰ ਕੇ ਕੰਮ ਕਰਦੇ ਦੇਖੇ ਜਾ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤਬਾਹੀ ਦੌਰਾਨ ਦੁਨੀਆ ਭਰ ਵਿਚ ਕਈ ਡਾਕਟਰ ਅਪਣਾ ਸਭ ਕੁਝ ਸਮਪਰਿਤ ਕਰ ਕੇ ਕੰਮ ਕਰਦੇ ਦੇਖੇ ਜਾ ਰਹੇ ਹਨ। ਪਰ ਇਸ ਕੜੀ ਵਿਚ ਓਡੀਸ਼ਾ ਦੇ ਜ਼ਿਲ੍ਹੇ ਦੇ ਇਕ ਡਾਕਟਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੌਰਾਨ ਡਾਕਟਰ ਨੇ ਕੋਰੋਨਾ ਪੀੜਤਾਂ ਪ੍ਰਤੀ ਅਪਣੇ ਸਮਰਪਣ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ।
Photo
ਦਰਅਸਲ ਸੰਬਲਪੁਰ ਵਿਚ ਅਸਿਸਟੈਂਟ ਡਿਵੀਜ਼ਨਲ ਮੈਡੀਕਲ ਅਫ਼ਸਰ ਅਸ਼ੋਕ ਦਾਸ ਦੀ 80 ਸਾਲ ਦੀ ਮਾਂ ਦਾ 17 ਮਾਰਚ ਨੂੰ ਦੇਹਾਂਤ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਲੋਕਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਪਹੁੰਚੇ। ਅਸ਼ੋਕ ਦਾਸ ਨੇ ਜ਼ਿਲ੍ਹੇ ਵਿਚ ਕਈ ਬੈਠਕਾਂ ਵਿਚ ਹਿੱਸਾ ਲਿਆ, ਜਿੱਥੇ ਉਹਨਾਂ ਕੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਨੋਵਲ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਉਪਾਅ ਦੱਸ ਕੇ ਜਾਗਰੂਕ ਕੀਤਾ।
Photo
ਇਸ ਦੌਰਾਨ ਉਹ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵੀ ਗਏ। ਬਾਅਦ ਵਿਚ ਸ਼ਾਮ ਨੂੰ ਘਰ ਪਰਤੇ ਅਤੇ ਅਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਉਹਨਾਂ ਨੇ ਅਪਣੀ ਮਾਤਾ ਦਾ ਅੰਤਿਮ ਸਸਕਾਰ ਕੀਤਾ ਹੈ। ਦਾਸ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਨਿੱਜੀ ਛੁੱਟੀ ਲੈਣ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇੱਥੋਂ ਤੱਕ ਕਿ ਜੇਕਰ ਨੁਕਸਾਨ ਨਿੱਜੀ ਸੀ ਤਾਂ ਮੇਰਾ ਕਰਤੱਵ ਪੂਰੇ ਸਮਾਜ ਲਈ ਹੈ।
Photo
ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ। ਮੰਤਰਾਲੇ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 195 ਹੋ ਗਈ ਹੈ। ਇਹਨਾਂ ਵਿਚ 25 ਵਿਦੇਸ਼ੀ ਨਾਗਰਿਕ ਹਨ। ਹੁਣ ਤੱਕ ਪੰਜਾਬ, ਦਿੱਲੀ, ਮਹਾਰਾਸ਼ਟਰਾ ਅਤੇ ਕਰਨਾਟਕਾ ਤੋਂ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।