
ਡੀਜ਼ਲ-ਪੈਟਰੋਲ ਦੇ ਭਾਅ ਨਵੇਂ ਰਿਕਾਰਡ ਬਣਾ ਰਹੇ ਹਨ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 74 ਰੁਪਏ 8 ਪੈਸੇ ਪ੍ਰਤੀ ਲੀਟਰ ਪਹੁੰਚ ਗਈ
ਨਵੀਂ ਦਿੱਲੀ : ਡੀਜ਼ਲ-ਪੈਟਰੋਲ ਦੇ ਭਾਅ ਨਵੇਂ ਰਿਕਾਰਡ ਬਣਾ ਰਹੇ ਹਨ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 74 ਰੁਪਏ 8 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਇਹ ਸਤੰਬਰ 2014 ਦੇ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ। ਉਥੇ ਡੀਜ਼ਲ ਦੀ ਕੀਮਤ ਦਿੱਲੀ ਵਿਚ 65 ਰੁਪਏ 31 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ।
ਡੀਜ਼ਲ ਇੰਨਾ ਮਹਿੰਗਾ ਪਹਿਲਾਂ ਕਦੇ ਨਹੀਂ ਹੋਇਆ।
Petrol price Mumbai high, diesel also broke record
7 ਫ਼ਰਵਰੀ ਨੂੰ ਡੀਜ਼ਲ 66 ਰੁਪਏ 22 ਪੈਸੇ ਪ੍ਰਤੀ ਲੀਟਰ ਤਕ ਪਹੁੰਚ ਗਿਆ ਸੀ। ਸਭ ਤੋਂ ਬੁਰਾ ਹਾਲ ਮੁੰਬਈ ਵਾਸੀਆਂ ਦਾ ਹੈ, ਜਿੱਥੇ ਪੈਟਰੋਲ ਦੀ ਕੀਮਤ 81 ਰੁਪਏ 93 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਪੈਟਰੋਲ-ਡੀਜ਼ਲ ਦੇ ਵਧਦੇ ਰੇਟਾਂ ਦੀ ਵਜ੍ਹਾ ਕੌਮਾਂਤਰੀ ਮਾਰਕੀਟ ਵਿਚ ਕੱਚੇ ਤੇਲ ਦੀ ਵਧਦੀ ਕੀਮਤ ਹੈ।
Petrol price Mumbai high, diesel also broke record
ਜ਼ਿਕਰਯੋਗ ਹੈ ਕਿ ਇਸ ਸਾਲ ਕਈ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਖ਼ਮਿਆਜ਼ਾ ਸਰਕਾਰ ਨੂੰ ਉਠਾਉਣਾ ਪੈ ਸਕਦਾ ਹੈ। ਜਿਨ੍ਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਕਰਨਾਟਕ ਨੂੰ ਛੱਡ ਕੇ ਹਰ ਜਗ੍ਹਾ ਭਾਜਪਾ ਦੀ ਸਰਕਾਰ ਦੀ ਹੀ ਸਰਕਾਰ ਹੈ।
Petrol price Mumbai high, diesel also broke record
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ 'ਤੇ ਵੀ ਅਸਰ ਪੈਂਦਾ ਹੈ। ਹਾਲਾਂਕਿ ਸਰਕਾਰ ਦੇ ਅੰਦਰ ਤੋਂ ਸੰਕੇਤ ਮਿਲ ਰਹੇ ਹਨ ਕਿ ਪੈਟਰੋਲ-ਡੀਜ਼ਲ ਨੂੰ ਵੀ ਜੀਐਸਟੀ ਦੇ ਦਾਇਰੇ ਵਿਚ ਲਿਆਂਦਾ ਜਾ ਸਕਦਾ ਹੈ। ਦਿੱਲੀ ਵਿਚ ਪੈਟੋਰਲ ਦੀ ਕੀਮਤ 74 ਰੁਪਏ 8 ਪੈਸੇ ਹੈ, ਕੋਲਕੱਤਾ ਵਿਚ 76 ਰੁਪਏ 78 ਪੈਸੇ, ਮੁੰਬਈ ਵਿਚ 81 ਰੁਪਏ 93 ਪੈਸੇ ਅਤੇ ਚੇਨਈ ਵਿਚ 76 ਰੁਪਏ 85 ਪੈਸੇ ਹੈ।
Petrol price Mumbai high, diesel also broke record
ਇਸੇ ਤਰ੍ਹਾਂ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿਚ ਡੀਜ਼ਲ ਦੀ ਕੀਮਤ ਵੀ ਕਾਫ਼ੀ ਵਧ ਗਈ ਹੈ। ਦਿੱਲੀ ਵਿਚ ਡੀਜ਼ਲ ਦੀ ਕੀਮਤ 65 ਰੁਪਏ 31 ਪੈਸੇ, ਕੋਲਕੱਤਾ ਵਿਚ 68.01 ਰੁਪਏ, ਮੁੰਬਈ ਵਿਚ 69.54 ਰੁਪਏ ਅਤੇ ਚੇਨਈ ਵਿਚ 68.90 ਹੈ।