
ਤੇਲੰਗਾਨਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ
ਹੈਦਰਾਬਾਦ- ਅਧਾਰ ਡਾਟਾ ਚੋਰੀ ਹੋਣ ਦੀ ਗੁਥੀ ਤੇਲੰਗਾਨਾ ਪੁਲਿਸ ਨੇ ਸੁਲਝਾ ਲਈ ਹੈ। ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ 10 ਕਰੋੜ ਅਧਾਰ ਡਾਟਾ ਬਰਾਮਦ ਹੋਇਆ ਹੈ। ਜਿਸ ਵਿਚੋਂ 2 ਕਰੋੜ ਤੋਂ ਵੱਧ ਪੰਜਾਬੀਆਂ ਦਾ ਡਾਟਾ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਵਲੋਂ ਆਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਦੇ ਨਾਲ ਸੰਬੰਧਤ 7.82 ਕਰੋੜ ਅਧਾਰ ਕਾਰਡਾਂ ਦਾ ਡਾਟਾ ਚੋਰੀ ਹੋਣ ਦੇ ਮਾਮਲੇ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਦਰਅਸਲ ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਹ ਡਾਟਾ ਆਈਟੀ ਗਰਿੱਡ (ਇੰਡੀਆ) ਦੀਆਂ ਕੰਪਿਊਟਰ ਹਾਰਡ ਡਿਸਕਾਂ ਵਿੱਚੋਂ ਮਿਲਿਆ ਹੈ।
Aadhar Card
ਜਾਂਚ ਟੀਮ ਨੇ ਖਦਸ਼ਾ ਜਤਾਇਆ ਹੈ ਕਿ ਇਹ ਡਾਟਾ ਲੀਕ ਵੋਟਰਾਂ ਨਾਲ ਜੁੜਿਆ ਹੋ ਸਕਦਾ ਹੈ। ਜਾਂਚ ਟੀਮ ਦੇ ਅਧਿਕਾਰੀ ਇਸ ਗੱਲ ਤੋਂ ਹੈਰਾਨ ਹਨ ਕਿ ਕੰਪਨੀ ਨੇ ਪੰਜਾਬ ਨਾਲ ਸੰਬੰਧਿਤ ਏਨੀ ਵੱਡੀ ਮਾਤਰਾ ਵਿਚ ਡਾਟਾ ਸਾਂਭ ਕੇ ਕਿਉਂ ਰੱਖਿਆ ਸੀ। ਜਾਂਚ ਟੀਮ ਦਾ ਕਹਿਣਾ ਹੈ ਕਿ ਕੰਪਨੀ ਦੇ ਸੀਈਓ ਵੱਲੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਹੀ ਇਸ ਡਾਟੇ ਬਾਰੇ ਪਤਾ ਲੱਗ ਸਕਦਾ ਹੈ। ਇਸਦੇ ਨਾਲ ਹੀ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਅਧਾਰ ਡਾਟਾ ਮਿਲਣ ਤੋਂ ਬਾਅਦ ਆਧਾਰ ਦੀ ਦੇਖ ਰੇਖ ਕਰਦੀ ਅਥਾਰਿਟੀ 'ਤੇ ਸਵਾਲ ਖੜੇ ਹੋ ਰਹੇ ਹਨ ਕਿ ਲੋਕਾਂ ਦੇ ਅਧਾਰ ਦਾ ਡਾਟਾ ਇਸ ਤਰ੍ਹਾਂ ਸੂਬੇ ਤੋਂ ਬਾਹਰ ਕਿਸੇ ਹੋਰ ਕੋਲ ਹੋਣਾ ਨੁਕਸਾਨਦਾਇਕ ਹੈ।
Unique Identification Authority Of India
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਯੂਨੀਕ ਇੰਡੇਨਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਆਪਣੇ ਸਰਵਰ ਤੋਂ ਡਾਟਾ ਲੀਕ ਹੋਣ ਦੀ ਰਿਪੋਰਟ ਨੂੰ ਰੱਦ ਕਰ ਚੁੱਕੀ ਹੈ। ਤੇਲੰਗਾਨਾ ਪੁਲਿਸ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਡਾਟਾ ਚੋਰੀ ਕਰ ਕੇ ਦੂਸਰੇ ਸੂਬਿਆਂ ਦੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਹੋ ਸਕਦਾ ਹੈ। ਖੈਰ ਜਾਂਚ ਟੀਮ ਦਾ ਕਿਹਾ ਹੈ ਕਿ ਕੰਪਨੀ ਮੁਖੀ ਤੋਂ ਪੁੱਛਗਿੱਛ ਕੀਤੇ ਜਾਣ ਬਾਅਦ ਇਹ ਸਪਸ਼ਟ ਹੋ ਸਕੇਗਾ ਕਿ ਡਾਟਾ ਚੋਰੀ ਕਰਨ ਪਿੱਛੇ ਉਨ੍ਹਾਂ ਦਾ ਕੀ ਮਕਸਦ ਹੈ। ਫਿਲਹਾਲ ਤੇਲੰਗਾਨਾ ਪੁਲਿਸ ਨੇ 60 ਹਾਰਡ ਡਿਸਕ, ਪੈਨ ਡ੍ਰਾਈਵ, ਮੈਮਰੀ ਕਾਰਡ ਆਦਿ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚੋਂ 40 ਹਾਰਡ ਡ੍ਰਾਈਵ ਦੀ ਜਾਂਚ ਹੀ ਕੀਤੀ ਹੈ ਅਤੇ ਇਸ ਮਾਮਲੇ ਵਿਚ ਹੋਰ ਖੁਲਾਸੇ ਸੰਭਵ ਹਨ। ਦੇਖੋ ਵੀਡੀਓ........