
ਇੰਡੀਅਨ ਪਰੀਮੀਅਰ ਲੀਗ (IPL) ਸੀਜ਼ਨ-12 ਦਾ 33ਵਾਂ ਮੈਚ 17 ਅਪ੍ਰੈਲ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ।
ਹੈਦਰਾਬਾਦ(IPL) : ਇੰਡੀਅਨ ਪਰੀਮੀਅਰ ਲੀਗ (IPL) ਸੀਜ਼ਨ-12 ਦਾ 33ਵਾਂ ਮੈਚ 17 ਅਪ੍ਰੈਲ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ। ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਚੇਨਈ ਸੁਪਰਕਿੰਗਸ ਵਿਚਕਾਰ ਸੀ। ਇਸ ਮੈਚ ਵਿਚ ਹੈਦਰਾਬਾਦ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿਚ ਟਾਸ ਜਿੱਤਣ ਤੋਂ ਬਾਅਦ ਚੇਨਈ ਸੁਪਰਕਿੰਗਸ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
SRH Vs CSK
ਰੈਨਾ ਮੈਚ ਵਿਚ ਚੇਨਈ ਸੁਪਰਕਿੰਗਸ ਟੀਮ ਦੀ ਕਪਤਾਨੀ ਇਸ ਕਰ ਰਹੇ ਸਨ। ਇਸ ਮੈਚ ਵਿਚ ਸੀਐਸਕੇ ਨੇ ਡੁਪਲੈਸੀ ਦੀਆਂ 40 ਦੌੜਾਂ ਦੀ ਬਦੌਲਤ ਹੈਦਰਾਬਾਦ ਨੂੰ ਜਿੱਤਣ ਲਈ 133 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸਦੇ ਜਵਾਬ ਵਿਚ ਜਦੋਂ ਹੈਦਰਾਬਾਦ ਦੀ ਟੀਮ ਮੈਦਾਨ ਵਿਚ ਉਤਰੀ ਤਾਂ ਇਕ ਵਾਰ ਫਿਰ ਮੈਦਾਨ ਵਿਚ ਬੈਰਸਟੋ ਅਤੇ ਵਾਰਨਰ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
SRH Vs CSK
ਵਾਰਨਰ ਨੇ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਵਾਰਨਰ ਦਾ ਵਿਕਟ ਡਿੱਗਣ ਤੋਂ ਥੋੜੀ ਦੇਰ ਬਾਅਦ ਚੇਨਈ ਨੇ ਹੈਦਰਾਬਾਦ ਦੀਆਂ ਦੌੜਾਂ ਦੀ ਗਤੀ ਰੋਕੀ, ਪਰ ਬੈਰਸਟੋ ਨੇ ਨਾਬਾਦ ਅਰਧ ਸੈਂਕੜਾ ਬਣਾਉਂਦੇ ਹੋਏ ਆਪਣੀ ਟੀਮ ਨੂੰ 6 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ। ਹੈਦਰਾਬਾਦ ਨੂੰ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਇਹ ਜਿੱਤ ਮਿਲੀ ਹੈ ਅਤੇ ਚੇਨਈ ਸੁਪਰਕਿੰਗਸ ਨੂੰ ਇਸ ਲੀਗ ਵਿਚ ਇਹ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
SRH Vs CSK
ਦੱਸ ਦਈਏ ਕਿ ਚੇਨਈ ਸੁਪਰ ਕਿੰਗਸ ਨੇ ਮਹੇਂਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਕੁੱਲ ਅੱਠ ਮੈਚ ਖੇਡੇ ਹਨ ਅਤੇ ਉਹਨਾਂ ਵਿਚੋਂ ਸੱਤ ਮੈਚਾਂ ‘ਤੇ ਜਿੱਤ ਦਰਜ ਕੀਤੀ ਹੈ। ਇਸਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਨੇ ਸੱਤ ਮੈਚਾਂ ਵਿਚੋਂ ਸਿਰਫ ਤਿੰਨ ਮੈਚ ਹੀ ਜਿੱਤੇ ਹਨ।