
ਕੱਲ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਂਣ ਕਾਰਨ ਉਨ੍ਹਾਂ ਨੂੰ ਵੈਟੀਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਦੀ 11 : 40 ‘ਤੇ ਮੌਤ ਹੋ ਗਈ।
ਲਖਨਊ : ਉਤਰ ਪ੍ਰਦੇਸ਼ ਦੇ ਸੀਐੱਮ ਯੋਗੀ ਅਦਿਤਿਆਨਾਥ ਦੇ ਪਿਤਾ ਦਾ ਅੱਜ ਸਵੇਰੇ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਸੀਐੱਮ ਯੋਗੀ ਨੇ ਪਿਤਾ ਦੀ ਮੌਤ ਤੇ ਭਾਰੀ ਦੁੱਖ ਪ੍ਰਗਟ ਕਰਦਿਆਂ ਇਕ ਖੱਤ ਲਿਖਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਨਾਲ ਚੱਲ ਰਹੀ ਜੰਗ ਕਰਕੇ ਲੱਗੇ ਲੌਕਡਾਊਨ ਦੇ ਕਾਰਨ ਕੱਲ 21 ਅਪ੍ਰੈਲ ਨੂੰ ਹੋਣ ਵਾਲੇ ਪਿਤਾ ਜੀ ਦੇ ਅੰਤਿਮ ਸਸਕਾਰ ਵਿਚ ਮੈਂ ਸਾਮਿਲ ਨਹੀਂ ਹੋ ਸਕਦਾ।
Yogi Adityanath
ਇਸ ਦੇ ਨਾਲ ਹੀ ਉਨ੍ਹਾਂ ਖੱਤ ਵਿਚ ਆਪਣੇ ਪਿਤਾ ਬਾਰੇ ਲਿਖਿਆ ਕਿ ਉਹ ਮੇਰੇ ਜਨਮਦਾਤਾ ਹਨ ਅਤੇ ਜੀਵਨ ਵਿਚ ਇਮਾਨਦਾਰੀ, ਸਖ਼ਤ ਮਿਹਨਤ, ਬਿਨਾ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕਰਨ ਦੇ ਸੰਸਕਾਰ ਉਨ੍ਹਾਂ ਬਚਪਨ ਵਿਚ ਮੈਂਨੂੰ ਵਿਚ ਦਿੱਤੇ, ਆਖਰੀ ਪਲਾਂ ਵਿਚ ਉਨ੍ਹਾਂ ਨੂੰ ਮਿਲਣ ਦੀ ਦਿੱਲੋਂ ਇਛਾ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੌਕਡਾਊਨ ਦੀ ਪਾਲਣਾ ਕਰਦਿਆਂ ਘੱਟ ਤੋਂ ਘੱਟ ਲੋਕ ਪਿਤਾ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ।
Yogi Adityanath
ਇਸ ਦੇ ਨਾਲ ਹੀ ਆਪਣੇ ਪਿਤਾ ਜੀ ਦੀਆਂ ਯਾਦਾਂ ਨੂੰ ਕੋਟਿ-ਕੋਟਿ ਨਮਨ ਕਰਦਿਆਂ ਸੀਐੱਮ ਯੋਗੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਮੈਂ ਲੌਕਡਾਊਨ ਤੋਂ ਬਾਅਦ ਦਰਸ਼ਨਾਂ ਦੇ ਲਈ ਆਵਾਂਗਾ। ਜ਼ਿਕਰਯੋਗ ਹੈ ਕਿ 89 ਸਾਲ ਦੇ ਅਨੰਦ ਸਿੰਘ ਜੰਗਲਾਤ ਰੇਂਜ ਦੇ ਆਹੁਦੇ ਤੋਂ ਰਿਟਾਇਡ ਸਨ ਪਰ ਪਿਛੇ ਲੰਮੇ ਸਮੇਂ ਤੋਂ ਉਹ ਕਿਡਨੀ ਅਤੇ ਲੀਵਰ ਦੀ ਬਿਮਾਰੀ ਦੇ ਕਾਰਨ ਬਿਮਾਰ ਚੱਲ ਰਹੇ ਸੀ।
Lockdown
ਜਿਸ ਤੋਂ ਬਾਅਦ 13 ਅਪ੍ਰੈਲ ਨੂੰ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕੱਲ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਂਣ ਕਾਰਨ ਉਨ੍ਹਾਂ ਨੂੰ ਵੈਟੀਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਦੀ 11 : 40 ‘ਤੇ ਮੌਤ ਹੋ ਗਈ।
Yogi Adityanath
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।