
ਉਤਰ ਪ੍ਰਦੇਸ਼ ਵਿਚ 969 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 14 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ
ਕਾਨਪੁਰ : ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਤਾਰ ਬਢੋਤਰੀ ਹੋ ਰਹੀ ਹੈ। ਜਿਸ ਵਿਚ ਤਬਲੀਗੀ ਜ਼ਮਾਤ ਦੇ ਮੈਂਬਰਾਂ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉੰਕਿ ਤਬਲੀਗੀ ਜ਼ਮਾਤ ਦੇ ਮੈਂਬਰ ਵਿਚ ਕਰੋਨਾ ਵਾਇਰਸ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਨਵੇਂ ਕੇਸਾਂ ਵਿਚ ਇਕ-ਦਮ ਉਛਾਲ ਆਇਆ ਸੀ।
Coronavirus
ਇਸ ਲਈ ਹੁਣ ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਕੁਝ ਲੁਕੇ ਹੋਏ ਜ਼ਮਾਤੀਆਂ ਨੂੰ ਲੱਭਣ ਦੇ ਲਈ ਇਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਵਿਚ ਪੁਲਿਸ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਲੁਕੇ ਹੋਏ ਤਬਲੀਗੀ ਜ਼ਮਾਤ ਦੇ ਮੈਂਬਰਾਂ ਦਾ ਪਤਾ ਦੱਸੇਗਾ ਉਨ੍ਹਾਂ ਨੂੰ ਇਨਾਮ ਵਜੋਂ 10,000 ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਦਾ ਨਾਮ ਵੀ ਗੁਪਤ ਹੀ ਰੱਖਿਆ ਜਾਵੇਗਾ।
Tablighi Jamaat
ਦੱਸ ਦੱਈਏ ਕਿ ਆਈਜੀ ਨੇ ਆਪਣੇ ਖੇਤਰ ਦੇ ਸਾਰੇ 6 ਜ਼ਿਲ੍ਹਾਂ (ਕਾਨਪੁਰ, ਕਾਨਪੁਰ ਦੇਹਾਤ, ਕਨੋਜ਼, ਔਰੋਆ, ਏਟਾਵਾ, ਅਤੇ ਫਰੂਖਾਬਾਦ) ਵਿਚ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਈ.ਜੀ ਨੇ ਕਿਹਾ ਕਿ 112, 100 ਸਬੰਧਿਤ ਥਾਣੇ ਜਾਂ ਫਿਰ ਐੱਸ.ਪੀ ਦਫਤਰ ਤੋਂ ਇਲਾਵਾ ਕਰੋਨਾ ਹੈਲਪਲਾਈਨ ਨੰਬਰ ਤੇ ਵੀ ਜ਼ਮਾਤੀਆਂ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਜਾ ਸਕਦੀ ਹੈ।
Coronavirus
ਇਸ ਤੋਂ ਇਲਾਵਾ ਪੁਲਿਸ ਕਰਮੀਆਂ ਨਾਲ ਸੀਯੂਜੀ ਮੋਬਾਇਲ ਤੇ ਮੈਸਿਜ ਕਰਕੇ ਵੀ ਇਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਦੱਸ ਦੱਈਏ ਕਿ ਹੁਣ ਤੱਕ ਉਤਰ ਪ੍ਰਦੇਸ਼ ਵਿਚ 969 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 14 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 86 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।
Coronavirus lockdown tablighi jamat maulana
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।