
ਕੇਂਦਰ ਤੋਂ ਮਿਲੀਆਂ 9600 ਜਾਂਚ ਕਿੱਟਾਂ ਦੇ ਕਾਰਨ ਹੁਣ ਇਥੇ ਟੈਸਟਿੰਗ ਦੀ ਪ੍ਰਕਿਆ ਵੀ ਵਧਾ ਦਿੱਤੀ ਹੈ।
ਸ੍ਰੀ ਨਗਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੇਂਦਰ ਸਾਸਿਤ ਪ੍ਰਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੇ 354 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਹ ਚਾਰ ਨਵੇਂ ਕੇਸ ਕਸ਼ਮੀਰ ਤੋਂ ਹੀ ਹਨ।
Coronavirus cases
ਜਿਨ੍ਹਾਂ ਦੀ ਜਾਂਚ ਰਿਪੋਰਟ ਐਤਵਾਰ ਰਾਤ ਨੂੰ ਪੌਜਟਿਵ ਆਈ ਸੀ। ਇਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ 3 ਬਾਂਦੀਪੁਰਾ ਅਤੇ ਇਕ ਬਾਰਾਮੂਲਾ ਦਾ ਕੇਸ ਹੈ। ਇਸ ਦੇ ਨਾਲ ਹੀ ਇਥੇ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ਾਂ ਦੀ ਗਿਣਤੀ 354 ਤੱਕ ਪੁੱਜ ਚੁੱਕੀ ਹੈ ਅਤੇ ਜਿਨ੍ਹਾਂ ਵਿਚੋਂ 55 ਮਰੀਜ਼ ਜੰਮੂ ਅਤੇ 299 ਮਰੀਜ਼ ਕਸ਼ਮੀਰ ਤੋਂ ਹਨ। ਇਸ ਦੇ ਨਾਲ ਹੀ ਇਥੇ ਹੁਣ ਤੱਕ ਪੰਜ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ ਅਤੇ 56 ਲੋਕ ਅਜਿਹੇ ਵੀ ਹਨ ਜਿਹੜੇ ਇਸ ਮਹਾਂਮਾਰੀ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।
Coronavirus
ਦੱਸ ਦੱਈਏ ਕਿ ਇਥੇ 61,000 ਤੋਂ ਜ਼ਿਆਦਾ ਲੋਕਾਂ ਨੂੰ ਨਿਗਰਾਨੀ ਲਈ ਸਰਕਾਰੀ ਕੇਂਦਰਾਂ ਦੇ ਨਾਲ-ਨਾਲ ਘਰਾਂ ਵਿਚ ਵੀ ਕੁਆਰੰਟੀਨ ਕਰ ਕੇ ਰੱਖਿਆ ਗਿਆ ਹੈ। ਉਧਰ ਆਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੌਕਡਾਊਨ ਦੇ 33ਵੇਂ ਦਿਨ ਵੀ ਕਸ਼ਮੀਰ ਵਿਚ ਆਵਾਜਾਈ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਜਿਸ ਲਈ ਸੁਰੱਖਿਆ ਬਲਾਂ ਦੇ ਵੱਲੋਂ ਘਾਟੀ ਦੀਆਂ ਜ਼ਿਆਦਾਤਰ ਥਾਵਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ।
Coronavirus
ਜਿਸ ਵਿਚ ਕੇਵਲ ਕਾਨੂੰਨੀ ਪਾਸ ਰੱਖਣ ਵਾਲੇ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਘਾਟੀ ਵਿਚ 83 ਰੈੱਡ ਜ਼ੋਨ ਬਣਾਏ ਗਏ ਹਨ। ਇਸ ਤੋਂ ਇਲਾਵਾ ਕੇਂਦਰ ਤੋਂ ਮਿਲੀਆਂ 9600 ਜਾਂਚ ਕਿੱਟਾਂ ਦੇ ਕਾਰਨ ਹੁਣ ਇਥੇ ਟੈਸਟਿੰਗ ਦੀ ਪ੍ਰਕਿਆ ਵੀ ਵਧਾ ਦਿੱਤੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।