
17 ਸਾਲ ਦੀ ਉਮਰ 'ਚ ਪਾਸ ਕੀਤੀ NDA ਦੀ ਪ੍ਰੀਖਿਆ
ਨਵੀਂ ਦਿੱਲੀ : ਛੋਟੀ ਉਮਰ ’ਚ ਦਿੱਲੀ ਪੁਲਿਸ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਲਲਿਤ ਕੁਮਾਰ ਦੀ ਬੇਟੀ ਕੋਮਲ ਦਹੀਆ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੋਮਲ ਦਹੀਆ 17 ਸਾਲ ਦੀ ਉਮਰ ’ਚ ਹੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੀ ਪ੍ਰੀਖਿਆ ਪਾਸ ਕਰ ਕੇ ਫਲਾਇੰਗ ਅਫ਼ਸਰ ਬਣ ਗਈ ਹੈ। ਉਸ ਦੇ ਪਿਤਾ ਲਲਿਤ ਕੁਮਾਰ ਇਸ ਵੇਲੇ ਐੱਲ. ਜੀ. ਹਾਊਸ ’ਚ ਤਾਇਨਾਤ ਹਨ।
ਫਲਾਇੰਗ ਅਫ਼ਸਰ ਦੀਆਂ ਲੜਕੀਆਂ ਲਈ 2 ਸੀਟਾਂ ਸਨ, ਜਿਨ੍ਹਾਂ ਵਿਚ ਕੋਮਲ ਪਹਿਲੇ ਦਰਜ਼ਾ ਹਾਸਲ ਕੀਤਾ ਹੈ। 17 ਸਾਲਾ ਕੋਮਲ ਨੇ ਇਸੇ ਸਾਲ ਮਾਰਚ ਵਿਚ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ ਅਜੇ ਆਉਣਾ ਹੈ। ਕੋਮਲ ਦੇ ਪਿਤਾ 2008 ’ਚ ਕਾਂਸਟੇਬਲ ਵਜੋਂ ਦਿੱਲੀ ਪੁਲਿਸ ’ਚ ਭਰਤੀ ਹੋਏ ਸਨ। ਉਸ ਤੋਂ ਬਾਅਦ 2018 ’ਚ ਉਨ੍ਹਾਂ ਦੀ ਹੈੱਡ ਕਾਂਸਟੇਬਲ ਵਜੋਂ ਤਰੱਕੀ ਹੋਈ ਸੀ।