Haryana News: ਕਣਕ ਕੱਢਦੇ ਸਮੇਂ ਮਸ਼ੀਨ 'ਚ ਫਸਿਆ ਮਜ਼ਦੂਰ, ਸਰੀਰ ਦੇ ਹੋਏ ਟੁਕੜੇ-ਟੁਕੜੇ
Published : Apr 20, 2024, 2:03 pm IST
Updated : Apr 20, 2024, 2:08 pm IST
SHARE ARTICLE
A worker stuck in the machine while extracting wheat Haryana News
A worker stuck in the machine while extracting wheat Haryana News

Haryana News : ਮਿਹਨਤ ਮਜ਼ਦੂਰੀ ਕਰਕੇ ਪਾਲਦਾ ਸੀ ਪ੍ਰਵਾਰ ਦਾ ਢਿੱਡ

A worker stuck in the machine while extracting wheat Haryana News : ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਮਸ਼ੀਨ ਦੇ ਹੇਠਾਂ ਆਉਣ ਨਾਲ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ। ਉਹ ਹੜੰਬਾ ਮਸ਼ੀਨ ਵਿਚ ਫਸ ਗਿਆ। ਇਸ ਨਾਲ ਉਸ ਦੇ ਸਰੀਰ ਦੇ ਪੈਰਾਂ ਤੋਂ ਉੱਪਰ ਤੱਕ ਚਿੱਥੜੇ ਉੱਡ ਗਏ। ਸੂਚਨਾ ਮਿਲਣ 'ਤੇ ਥਾਣਾ ਬਧਰਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਮਸ਼ੀਨ 'ਚੋਂ ਮਜ਼ਦੂਰ ਦੇ ਟੁਕੜੇ ਕੱਢ ਕੇ ਪੋਸਟਮਾਰਟਮ ਲਈ ਚਰਖੀ ਦਾਦਰੀ ਸਿਵਲ ਹਸਪਤਾਲ ਭੇਜ ਦਿੱਤੇ। ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Khanna News: ਖੰਨਾ 'ਚ ਪਤਨੀ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਜਾਣਕਾਰੀ ਅਨੁਸਾਰ ਪਿੰਡ ਦਲਵਾਸ ਦਾ ਰਹਿਣ ਵਾਲਾ 33 ਸਾਲਾ ਬਿਜੇਂਦਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਤਿੰਨ ਬੱਚਿਆਂ ਸਮੇਤ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਉਹ ਪਿੰਡ ਦਲਵਾਸ ਵਾਸੀ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਵਾਢੀ ਕਰਨ ਲਈ ਮਜ਼ਦੂਰ ਵਜੋਂ ਗਿਆ ਸੀ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹੜੰਬਾ ਮਸ਼ੀਨ 'ਚ ਫਸਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ: Punjab BJP List News: ਪੰਜਾਬ 'ਚ ਅੱਜ ਜਾਰੀ ਹੋ ਸਕਦੀ ਹੈ ਭਾਜਪਾ ਦੀ ਸੂਚੀ, ਇਹ ਨਾਂ ਹੋਇਆ ਫਾਈਨਲ! 

ਮਸ਼ੀਨ ਦੇ ਅੰਦਰ ਹੀ ਮਜ਼ਦੂਰ ਬਿਜੇਂਦਰ ਦੇ ਪੈਰਾਂ ਦੇ ਉੱਪਰ ਦਾ ਸਾਰਾ ਹਿੱਸਾ ਮਸ਼ੀਨ ਵਿੱਚ ਕੱਟਿਆ ਗਿਆ ਹੈ। ਘਟਨਾ ਦੀ ਸੂਚਨਾ ਰਾਤ ਨੂੰ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।

ਇਹ ਵੀ ਪੜ੍ਹੋ:  Tejinder Pal Singh Bittu : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ਵਿਚ ਸ਼ਾਮਲ ਹੋਏ ਤੇਜਿੰਦਰ ਪਾਲ ਸਿੰਘ ਬਿੱਟੂ

ਸ਼ਨੀਵਾਰ ਨੂੰ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਦੇ ਭਰਾ ਅਨੂਪ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਣਕ ਕੱਢਣ ਸਮੇਂ ਹੱਥ ਫਿਸਲਣ ਕਾਰਨ ਉਹ ਮਸ਼ੀਨ ਅੰਦਰ ਡਿੱਗ ਗਿਆ ਸੀ। ਉਨ੍ਹਾਂ ਕੋਲ ਇਸ ਤੋਂ ਵੱਧ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਪੁਲਿਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from A worker stuck in the machine while extracting wheat Haryana News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement