ਬੀਜੇਪੀ ਵੱਲੋਂ ਬਹੁਮਤ ਸਾਬਤ ਨਾ ਕੀਤੇ ਜਾਣ 'ਤੇ ਹੁਣ ਕਰਨਾਟਕ ਵਿਚ ਜੇਡੀਐੱਸ-ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।
ਬੀਜੇਪੀ ਵੱਲੋਂ ਬਹੁਮਤ ਸਾਬਤ ਨਾ ਕੀਤੇ ਜਾਣ 'ਤੇ ਹੁਣ ਕਰਨਾਟਕ ਵਿਚ ਜੇਡੀਐੱਸ-ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਰਾਜਪਾਲ ਵਜੁਭਾਈ ਵਾਲਾ ਵੱਲੋਂ ਇਸ ਗਠ-ਜੋੜ ਨੂੰ ਸਰਕਾਰ ਬਣਾਉਣ ਲਈ ਸੱਦਾ ਦਿਤਾ ਗਿਆ ਹੈ। ਦਸ ਦਈਏ ਕਿ ਬੁੱਧਵਾਰ ਨੂੰ ਜੇਡੀਐਸ ਦੇ ਐੱਚਡੀ ਕੁਮਾਰਸਵਾਮੀ ਬਤੌਰ ਰਾਜ ਦੇ ਮੁਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।ਕੁਮਾਰਸਵਾਮੀ ਸੋਨਿਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਆਪਣੇ ਸਹੁੰ ਕਬੂਲ ਸਮਾਰੋਹ ‘ਚ ਸ਼ਾਮਿਲ ਹੋਣ ਲਈ ਸੱਦਾ ਦੇਣ ਲਈ ਅੱਜ ਆਪ ਦਿੱਲੀ ਪਹੁੰਚ ਕਰ ਸਕਦੇ ਹਨ।
ਕਾਂਗਰਸ ਅਤੇ ਜੇਡੀਐੱਸ ਦੇ ਨੇਤਾਵਾਂ ਦੇ ਵਿੱਚ ਅੱਜ ਬੈਠਕ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕਰਨਾਟਕ ਦੇ ਡਿਪਟੀ ਸੀਐੱਮ ਅਤੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਹੋਣ ਦੀ ਸੰਭਾਵਨਾ ਹੈ। ਕਾਂਗਰਸ ਨੂੰ ਡਿਪਟੀ ਸੀਐਮ ਦਾ ਅਹੁਦਾ ਮਿਲਣ 'ਤੇ ਵੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਕਾਂਗਰਸ ਵੱਲੋਂ ਜੇਡੀਐੱਸ ਨੂੰ ਪੂਰਾ ਸਮਰਥਨ ਬਿਨਾ ਕਿਸੇ ਸ਼ਰਤ ਦੇ ਦਿਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਬੈਠਕ ਹੋਣ ਦੀ ਸੰਭਾਵਨਾ ਹੈ ਜਿਸ ਵਿਚ ਰਾਹੁਲ ਗਾਂਧੀ ਪਾਰਟੀ ਨੇਤਾਵਾਂ ਦੇ ਸੁਝਾਅ ਨਾਲ ਫੈਸਲਾ ਲੈਣਗੇ ਕਿ ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਵਿਚ ਕਾਂਗਰਸ ਦੇ ਕੁੱਲ ਕਿੰਨੇ ਮੰਤਰੀ ਹੋਣਗੇ। ਦਸ ਦਈਏ ਕਿ ਕਾਂਗਰਸ ਕੋਟੇ ਵਿਚੋਂ ਇੱਕ ਨੇਤਾ ਉੱਪ ਮੁੱਖ ਮੰਤਰੀ ਦਾ ਅਹੁਦਾ ਸੰਭਾਲੇਗਾ। ਇਸਦੇ ਅਹੁਦੇ 'ਤੇ ਪਾਰਟੀ ਦੇ ਪ੍ਰਦੇਸ਼ ਡਾਇਰੈਕਟਰ ਪਰਮੇਸ਼ਵਰ ਦੀ ਦਾਵੇਦਾਰੀ ਜਤਾਈ ਜਾ ਰਹੀ ਹੈ।
ਕੁਮਾਰਸਵਾਮੀ ਦੇ ਦੱਸਣ ਅਨੁਸਾਰ ਜੇਡੀਐੱਸ ਗੱਠ-ਜੋੜ ਸਰਕਾਰ ਦਾ ਸਹੁੰ ਸਮਾਰੋਹ ਦੀ ਤਰੀਕ ਵਿਚ ਤਬਦੀਲੀ ਕੀਤੀ ਗਈ ਹੈ ਜੋ ਕਿ ਹੁਣ 21 ਮਈ ਦੀ ਦੀ ਥਾਂ 23 ਮਈ ਕਰ ਦਿਤੀ ਗਈ ਹੈ। 21 ਮਈ ਦੀ ਮਿਤੀ ਨੂੰ ਛੱਡ 23 ਮਈ ਕਾਰਨ ਦਾ ਕਾਰਨ ਉਨ੍ਹਾਂ ਦੱਸਿਆ ਕਿ 21 ਮਈ ਨੂੰ ਰਾਜੀਵ ਗਾਂਧੀ ਦੀ ਬਰਸੀ ਹੈ ਜੋ ਕਿ ਸਹੁੰ ਲੈਣਾ ਠੀਕ ਨਹੀਂ ਸਮਝਿਆ ਜਾਏਗਾ।