ਪੀਐਮ ਮੋਦੀ ਤੋਂ ਬਾਅਦ ਟਵਿੰਕਲ ਖੰਨਾ ਨੇ ਵੀ ਅੱਖਾਂ 'ਤੇ ਐਨਕ ਲਗਾ ਕੇ ਲਾਇਆ ਧਿਆਨ
Published : May 20, 2019, 12:03 pm IST
Updated : May 20, 2019, 1:34 pm IST
SHARE ARTICLE
PM Narendra Modi meditation photo Twinkle Khanna tweet viral photo on twitter
PM Narendra Modi meditation photo Twinkle Khanna tweet viral photo on twitter

ਟਵਿੰਕਲ ਖੰਨਾ ਨੇ ਟਵਿਟਰ 'ਤੇ ਕੀਤੀ ਪੋਸਟ ਸ਼ੇਅਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦਿਨਂ ਵਿਚ ਕੇਦਾਰਨਾਥ ਵਿਚ ਦਿਖਾਈ ਦੇ ਰਹੇ ਹਨ। ਉਹਨਾਂ ਦੀਆਂ ਗੁਫਾ ਵਿਚ ਧਿਆਨ ਲਗਾ ਕੇ ਬੈਠਣ ਦੀਆਂ ਫੋਟੋਆਂ ਵੀ ਬਹੁਤ ਜਨਤਕ ਹੋਈਆਂ ਹਨ। ਪੀਐਮ ਮੋਦੀ ਦੀਆਂ ਇਹਨਾਂ ਤਸਵੀਰਾਂ ਨੂੰ ਲੋਕਾਂ ਨੇ ਬਹੁਤ ਰਿਐਕਸ਼ਨ ਦਿੱਤੇ ਹਨ। ਬਾਲੀਵੁੱਡ ਦੀ ਅਦਾਕਾਰਾ ਟਵਿੰਕਲ ਖੰਨਾ ਨੇ ਮੋਦੀ ਦੇ ਧਿਆਨ ਲਗਾਉਣ ਸਬੰਧੀ ਇਕ ਅਜਿਹਾ ਹੀ ਹਾਸਰਸ ਮਾਹੌਲ ਸਿਰਜਿਆ ਅਤੇ ਅਪਣੀ ਧਿਆਨ ਲਗਾਉਣ ਵਾਲੀ ਇਕ ਫੋਟੋ ਵੀ ਪੋਸਟ ਕੀਤੀ ਹੈ।

Twinkle KannaTwinkle Kanna

ਟਵਿੰਕਲ ਖੰਨਾ ਨੇ ਪ੍ਰਧਾਨ ਮੰਤਰੀ ਦੀ ਧਿਆਨ ਲਗਾਉਣ ਵਾਲੀ ਫੋਟੋ ਦਾ ਮੁਕਾਬਲਾ ਕਰਦੇ ਹੋਏ ਅਪਣੀ ਇਕ ਫੋਟੋ ਪੋਸਟ ਕੀਤੀ ਹੈ। ਟਵਿੰਕਲ ਖੰਨਾ ਨੇ ਇਸ ਫੋਟੋ ਨਾਲ ਲਿਖਿਆ ਹੈ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੀਆਂ ਅਧਿਆਤਮਕ ਫੋਟੋਆਂ ਦੇਖਣ ਤੋਂ ਬਾਅਦ ਮੈਂ ਹੁਣ ਮੈਡੀਏਸ਼ਨ ਫੋਟੋਗ੍ਰਾਫੀ ਪੋਜੇਜ ਐਂਡ ਐਂਗਲਸ ਨਾਮ ਨਾਲ ਵਰਕਸ਼ਾਪ ਸ਼ੁਰੂ ਕਰਨ ਜਾ ਰਹੀ ਹਾਂ। ਮੈਨੂੰ ਲਗਦਾ ਹੈ ਕਿ ਵੈਡਿੰਗ ਫੋਟੋਗ੍ਰਾਫੀ ਤੋਂ ਬਾਅਦ ਇਹ ਅਗਲੀ ਵੱਡੀ ਚੀਜ਼ ਹੋਣ ਜਾ ਰਹੀ ਹੈ।

 



 

 

ਟਵਿੰਕਲ ਖੰਨਾ ਅਕਸਰ ਸੋਸ਼ਲ ਮੀਡੀਆ ’ਤੇ ਅਜਿਹੇ ਮਸਤੀ ਵਾਲੇ ਰਿਐਕਸ਼ਨ ਦਿੰਦੀ ਰਹਿੰਦੀ ਹੈ। ਟਵਿੰਕਲ ਖੰਨਾ ਦੇ ਪਤੀ ਅਕਸ਼ੇ ਕੁਮਾਰ ਨੇ ਪੀਐਮ ਮੋਦੀ ਦੀ ਇਕ ਇੰਟਰਵਿਊ ਵੀ ਲਈ ਸੀ ਅਤੇ ਇਸ ਵਿਚ ਪੀਐਮ ਮੋਦੀ ਨੇ ਟਵਿੰਕਲ ਖੰਨਾ ਦੇ ਇਸ ਤਰ੍ਹਾਂ ਉਹਨਾਂ ’ਤੇ ਨਿਸ਼ਾਨੇ ਲਗਾਉਣ ਦਾ ਜ਼ਿਕਰ ਕੀਤਾ ਸੀ। ਟਵਿੰਕਲ ਖੰਨਾ ਨੇ ਇਕ ਵਾਰ ਫਿਰ ਪੀਐਮ ਮੋਦੀ ’ਤੇ ਹਲਕੇ ਫੁਲਕੇ ਅੰਦਾਜ਼ ਵਿਚ ਚੋਭ ਲਾਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement