ਟਵਿੰਕਲ ਖੰਨਾ ਨੂੰ ਵਿਆਹ ਦੀ 18ਵੀਂ ਵਰ੍ਹੇਗੰਢ ‘ਤੇ ਨਹੀਂ ਮਿਲਿਆ ਤੋਹਫ਼ਾ 
Published : Jan 17, 2019, 5:14 pm IST
Updated : Jan 17, 2019, 5:14 pm IST
SHARE ARTICLE
Akshay Kumar, Twinkle Khanna
Akshay Kumar, Twinkle Khanna

ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ 17 ਜਨਵਰੀ 2001 ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਵਿਆਹ ਦੀ 18ਵੀਂ ਵਰ੍ਹੇਗੰਢ 'ਤੇ ਟਵਿੰਕਲ ਨੇ ਮਜੇਦਾਰ ਸੋਸ਼ਲ ਮੀਡੀਆ ਪੋਸਟ ਸ਼ੇਅਰ ...

ਮੁੰਬਈ : ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ 17 ਜਨਵਰੀ 2001 ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਵਿਆਹ ਦੀ 18ਵੀਂ ਵਰ੍ਹੇਗੰਢ 'ਤੇ ਟਵਿੰਕਲ ਨੇ ਮਜੇਦਾਰ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੇ ਹਨ।

wedding anniversaryWedding Anniversary

ਅਪਣੇ ਸੈਂਸ ਆਫ ਹਿਊਮਰ ਲਈ ਮਸ਼ਹੂਰ ਟਵਿੰਕਲ ਨੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਾਲੀਵੁੱਡ ਜੋੜੀ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਅਪਣੀ 18 ਵੀਂ ਵੈਡਿੰਗ ਐਨੀਵਰਸਰੀ ਮਨਾ ਰਹੇ ਹਨ।

wedding anniversaryWedding Anniversary

ਖਬਰਾਂ ਮੁਤਾਬਿਕ ਇਸ ਜੋੜੀ ਨੇ ਭਾਵੇਂ ਕੁਝ ਖਾਸ ਕਰਨ ਦੀ ਯੋਜਨਾ ਨਹੀਂ ਬਣਾਈ ਪਰ ਇਹ ਜੋੜੀ ਇਕ ਦੂਜੇ ਨਾਲ ਸਮਾਂ ਬਿਤਾ ਰਹੀ ਹੈ। ਇਸ ਦਿਨ ਨੂੰ ਲੈ ਕੇ ਟਵਿੰਕਲ ਖੰਨਾ ਨੇ ਅਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਟਵਿੰਕਲ ਖੰਨਾ ਨੇ ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਹਰ ਚੀਜ਼ ਦਿੱਤੀ ਹੈ ਤੇ ਉਹ ਵੀ ਬਹੁਤ ਹੀ ਰਿਵਾਇਤੀ ਤਰੀਕੇ ਨਾਲ। ਟਵਿੰਕਲ ਖੰਨਾ ਵਾਂਗ ਅਕਸ਼ੇ ਕੁਮਾਰ ਨੇ ਵੀ ਅਪਣੇ ਇੰਸਟਾਗ੍ਰਾਮ ਤੇ ਇਕ ਵੀਡਿਓ ਸ਼ੇਅਰ ਕੀਤਾ ਹੈ। ਇਸ ਵੀਡਿਓ ਵਿਚ ਅਕਸ਼ੇ ਤੇ ਟਵਿੰਕਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।

wedding anniversaryWedding Anniversary

ਇਸ ਵੀਡਿਓ ਨੂੰ ਅਕਸ਼ੇ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਵੀਡਿਓ ਵਿਚ ਦੋਵੇਂ ਇਕ ਦੂਜੇ ਨਾਲ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੇ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਵੀ ਖੂਬ ਪਸੰਦ ਕਰ ਰਹੇ ਹਨ।


ਇਸ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਲਾਈਕ ਕਰਨ ਦੇ ਨਾਲ ਨਾਲ ਕਮੈਂਟ ਵੀ ਕਰ ਰਹੇ ਹਨ। ਵਰ੍ਹੇਗੰਢ 'ਤੇ ਟਵਿੰਕਲ ਖੰਨਾ ਦੇ ਇਹ ਦਿਲਚਸਪ ਟਵੀਟ ਫੈਂਨ ਨੂੰ ਕਾਫ਼ੀ ਪਸੰਦ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਕਪਲ ਨੂੰ 18 ਸਾਲ ਦਾ ਸਾਥ ਪੂਰਾ ਕਰਨ 'ਤੇ ਵਧਾਈ ਮਿਲ ਰਹੀ ਹੈ।

wedding anniversaryWedding Anniversary

ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੂੰ 1999 ਵਿਚ ਫਿਲਮ ਇੰਟਰਨੈਸ਼ਨਲ ਖਿਡਾਰੀ ਦੇ ਸੈਟ 'ਤੇ ਪਿਆਰ ਹੋਇਆ ਸੀ। 2001 'ਚ ਵਿਆਹ ਹੋਇਆ। ਉਨ੍ਹਾਂ ਦੇ 2 ਬੱਚੇ ਹਨ ਆਰਵ ਅਤੇ ਨਿਤਾਰਾ। ਟਵੀਟ 'ਚ ਟਵਿੰਕਲ ਨੇ ਪ੍ਰਾਈਵੇਟ ਜੈਟ 'ਤੇ ਚੜ੍ਹਦੇ ਹੋਏ ਫੋਟੋ ਸ਼ੇਅਰ ਕੀਤੀ ਹੈ।


ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਤੁਹਾਡੇ ਪਤੀ ਨੇ ਵਰ੍ਹੇਗੰਢ 'ਤੇ ਤੁਹਾਨੂੰ ਕੀ ਦਿਤਾ ? ਟਵਿੰਕਲ ਨੇ ਕਿਹਾ ਉਸ ਨੇ ਮੈਨੂੰ ਪ੍ਰਾਈਵੇਟ ਜੈਟ ਨਹੀਂ ਦਿਤਾ। ਟਵਿੰਕਲ ਨੇ ਅਮੇਰੀਕਨ ਅਦਾਕਾਰ Rob Lowe ਦੇ ਨਾਲ ਫੋਟੋ ਪੋਸਟ ਕੀਤੀ। ਕੈਪਸ਼ਨ 'ਚ ਲਿਖਿਆ  ਤੁਹਾਡੇ ਪਤੀ ਨੇ ਵਰ੍ਹੇਗੰਢ 'ਤੇ ਤੁਹਾਨੂੰ ਕੀ ਦਿਤਾ ? ਉਨ੍ਹਾਂ ਕਿਹਾ ਮੈਨੂੰ ਮੇਰੇ ਬਚਪਨ ਦੇ ਕਰਸ਼ Rob Lowe ਦੇ ਨਾਲ ਡੇਟ ਨਹੀਂ ਦਿਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement