ਜਨਮਦਿਨ ਵਿਸ਼ੇਸ : ਹਾਜ਼ਰ ਜਵਾਬੀ ਲਈ ਮਸ਼ਹੂਰ ਹੈ ਟਵਿੰਕਲ ਖੰਨਾ
Published : Dec 29, 2018, 11:27 am IST
Updated : Dec 29, 2018, 11:27 am IST
SHARE ARTICLE
Twinkle Khanna
Twinkle Khanna

ਸੁਪਰਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਦੀ ਧੀ ਅਤੇ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੀ ਪਤਨੀ ਅਦਾਕਾਰਾ ਟਵਿੰਕਲ ਖੰਨਾ ਸਿਲਵਰ ਸਕਰੀਨ ਤੋਂ  ਦੂਰ ਹੋਣ ਦੇ ...

ਮੁੰਬਈ (ਭਾਸ਼ਾ) : ਸੁਪਰਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾਡੀਆ ਦੀ ਧੀ ਅਤੇ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੀ ਪਤਨੀ ਅਦਾਕਾਰਾ ਟਵਿੰਕਲ ਖੰਨਾ ਸਿਲਵਰ ਸਕਰੀਨ ਤੋਂ  ਦੂਰ ਹੋਣ ਦੇ ਬਾਅਦ ਵੀ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਉਨ੍ਹਾਂ ਦੀ ਜਿੰਦਗੀ ਜੀਣ ਦਾ ਅੰਦਾਜ ਹੀ ਕੁੱਝ ਅਜਿਹਾ ਹੈ ਕਿ ਲੋਕ ਉਨ੍ਹਾਂ ਦੀ ਹਰ ਗੱਲ ਜਾਨਣ ਲਈ ਉਤਸਕ ਰਹਿੰਦੇ ਹਨ। ਟਵਿੰਕਲ ਅਪਣੀ ਅਦਾਕਾਰੀ, ਖੂਬਸੂਰਤੀ ਅਤੇ ਇੰਟੇਲੀਜੈਂਸੀ ਦੇ ਨਾਲ ਅਪਣੀ ਹਾਜਰ ਜਵਾਬੀ ਲਈ ਵੀ ਚਰਚਾ ਵਿਚ ਰਹਿੰਦੀ ਹੈ।


ਅੱਜ ਟਵਿੰਕਲ ਦੇ 44ਵੇਂ ਜਨਮਦਿਨ 'ਤੇ ਜਾਂਣਦੇ ਹਾਂ ਉਨ੍ਹਾਂ ਦੇ ਬਾਰੇ ਵਿਚ ਅਜਿਹੀ ਹੀ ਕੁੱਝ ਖਾਸ ਗੱਲਾਂ.... ਬਾਲੀਵੁਡ ਦੀਆਂ ਕਈਆਂ ਅਭਿਨੇਤਰੀਆਂ ਨੇ ਵਿਆਹ ਤੋਂ ਬਾਅਦ ਅਪਣਾ ਸਰਨੇਮ ਨਹੀਂ ਬਦਲਿਆ, ਇਹਨਾਂ ਵਿਚੋਂ ਹੀ ਇਕ ਹੈ ਟਵਿੰਕਲ ਖੰਨਾ। ਪਰ ਇਸ ਗੱਲ 'ਤੇ ਕਈ ਵਾਰ ਉਨ੍ਹਾਂ 'ਤੇ ਸਵਾਲੀਆ ਨਿਸ਼ਾਨ ਲਗਾਏ ਗਏ ਹਨ। ਹਾਲ ਹੀ ਵਿਚ ਇਕ ਸੋਸ਼ਲ ਮੀਡੀਆ ਫਾਲੋਅਰ ਨੇ ਵਾਰ ਵਾਰ ਟਵਿੰਕਲ ਤੋਂ ਇਸ ਸਵਾਲ ਨੂੰ ਪੁੱਛਿਆ ਤਾਂ ਟਵਿੰਕਲ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਸੱਭ ਦਾ ਦਿਲ ਜਿੱਤ ਲਿਆ।

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਟਵਿੰਕਲ ਨੂੰ ਟੈਗ ਕਰਕੇ ਪੁੱਛਿਆ, ‘ਹੁਣ ਟਵਿੰਕਲ ਖੰਨਾ ਕਿਉਂ, ਹੁਣ ਤਾਂ ਤੁਸੀਂ ਕੁਮਾਰ ਹੋ ਨਾ ? ’ ਅਤੇ ਅਜਿਹੇ ਟਵੀਟ ਉਨ੍ਹਾਂ ਨੇ ਕਈ ਵਾਰ ਕੀਤੇ। ਇਸ ਦੇ ਜਵਾਬ ਵਿਚ ਟਵਿੰਕਲ ਨੇ ਟਵੀਟ ਕਰਦੇ ਹੋਏ ਲਿਖਿਆ, ‘ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਇਹ ਸਵਾਲ ਕੀਤਾ ਹੈ ਪਰ ਇਨ੍ਹਾਂ ਬੇਹੂਦਾ ਤਰੀਕੇ ਨਾਲ ਨਹੀਂ ਜਿਵੇਂ ਕ‌ਿ ਇਸ ਨੇ ਕੀਤਾ ਹੈ।

Twinkle KhannaTwinkle Khanna

ਮੇਰਾ ਸਰਨੇਮ ਖੰਨਾ ਹੈ ਅਤੇ ਹਮੇਸ਼ਾ ਰਹੇਗਾ। ਟਵਿੰਕਲ ਅਪਣੀ ਮਾਂ ਡਿੰਪਲ ਕਪਾਡੀਆ ਦੇ ਨਕਸ਼ੇ ਕਦਮ 'ਤੇ ਹੈ। ਪੁਰਾਣੇ ਸਮੇਂ ਵਿਚ ਹੋਣ ਦੇ ਬਾਵਜੂਦ ਡਿੰਪਲ ਕਪਾਡੀਆ ਨੇ ਵਿਆਹ ਤੋਂ ਬਾਅਦ ਪਤੀ ਰਾਜੇਸ਼ ਖੰਨਾ ਦਾ ਸਰਨੇਮ ਨਹੀਂ ਲਗਾਇਆ ਸੀ। ਕੁੱਝ ਸਮਾਂ ਪਹਿਲਾਂ ਵੀ ਟਵਿੰਕਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ, ‘ਮੈਂ ਅਪਣਾ ਸਰਨੇਮ ਖੰਨਾ ਤੋਂ ਕੁਮਾਰ ਕਿਉਂ ਨਹੀਂ ਕੀਤਾ, ਇਸ ਦਾ ਜਵਾਬ ਹਮੇਸ਼ਾ ਇਕ ਹੀ ਹੋਵੇਗਾ।

Twinkle KhannaTwinkle Khanna

ਮੇਰਾ ਵਿਆਹ ਹੋਇਆ ਹੈ ਨਾ ਕਿ ਮੈਂ ਕੋਈ ਬਰੈਂਡ ਬਣੀ ਹਾਂ। ਮੈਂ ਕੋਈ ਛੋਟੀ ਕੰਪਨੀ ਨਹੀਂ ਹਾਂ ਜਿਸ ਦਾ ਵੱਡੀ ਕੰਪਨੀ ਨੇ ਟੇਕਓਵਰ ਕਰ ਲਿਆ ਹੈ ਅਤੇ ਹੁਣ ਮੈਨੂੰ ਅਪਣਾ ਬਰੈਂਡ ਨੇਮ ਚੇਂਜ ਕਰਨਾ ਹੋਵੇਗਾ। ਦੱਸ ਦਈਏ ਕਿ ਟਵਿੰਕਲ ਖੰਨਾ ਦੀ ਫੈਂਸ ਫਾਲੋਇੰਗ ਸੋਸ਼ਲ ਮੀਡੀਆ 'ਤੇ ਜਬਰਦਸਤ ਹੈ।

Twinkle KhannaTwinkle Khanna

ਹਾਲ ਹੀ ਵਿਚ  # MeToo ਅਭਿਆਨ ਵਿਚ ਤਨੁਸ਼ਰੀ ਦੱਤਾ ਦੇ ਪੱਖ ਵਿਚ ਬੋਲਣ ਵਾਲਿਆਂ ਵਿਚ ਸੱਭ ਤੋਂ ਅੱਗੇ ਰਹਿਣ 'ਤੇ ਟਵਿੰਕਲ ਨੇ ਤਾਰੀਫਾਂ ਬਟੋਰੀਆਂ ਸਨ, ਤਾਂ ਉਥੇ ਹੀ ਅਪਣੀ ਤਿੰਨ ਕਿਤਾਬਾਂ ਤੋਂ ਉਹ ਇਕ ਅਦਾਕਾਰਾ ਦੇ ਨਾਲ ਹੁਣ ਰਾਈਟਰ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement