
ਭਾਰਤ ਵਿਚ ਭਾਵੇਂ ਕਿ ਕਰੋਨਾ ਵਾਇਰਸ ਦੇ ਮਾਮਲੇ ਲਗਤਾਰ ਵੱਧ ਰਹੇ ਹਨ ਪਰ ਇੱਥੇ ਦੂਜੇ ਦੇਸ਼ਾਂ ਦੇ ਮੁਕਾਬਲੇ ਫਿਰ ਵੀ ਹਲਾਤ ਕਾਬੂ ਵਿਚ ਹਨ।
ਨਵੀਂ ਦਿੱਲੀ : ਭਾਰਤ ਵਿਚ ਭਾਵੇਂ ਕਿ ਕਰੋਨਾ ਵਾਇਰਸ ਦੇ ਮਾਮਲੇ ਲਗਤਾਰ ਵੱਧ ਰਹੇ ਹਨ ਪਰ ਇੱਥੇ ਦੂਜੇ ਦੇਸ਼ਾਂ ਦੇ ਮੁਕਾਬਲੇ ਫਿਰ ਵੀ ਹਲਾਤ ਕਾਬੂ ਵਿਚ ਹਨ। ਪੂਰੀ ਦੁਨੀਆਂ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ 3.23,285 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਭਾਰਤ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 3303 ਹੈ। ਭਾਰਤ ਵਿਚ ਇਹ ਮੌਤ ਦਾ ਅੰਕੜਾ ਉਸ ਸਮੇਂ ਹੈ ਜਦੋਂ ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
Covid 19
ਇਥੇ ਰਾਹਤ ਦੀ ਗੱਲ ਇਹ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਕਰੋਨਾ ਦੀ ਡੈੱਥ ਰੇਟ ਘੱਟ ਹੈ। ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਖੁਦ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਟਵੀਟ ਕੀਤਾ, ਕਿ ਕਰੋਨਾ ਤੇ ਨਿਰਤਰਣ ਦਾ ਰਿਕਾਰਡ ਬਾਕੀ ਦੇਸ਼ਾਂ ਦੇ ਮੁਕਾਬਲੇ ਵਧੀਆ ਹੈ। ਦੁਨੀਆਂ ਵਿਚ ਪ੍ਰਤੀ ਇਕ ਲੱਖ ਦੀ ਸੰਖਿਆ ਪਿੱਛੇ ਕਰੋਨਾ ਨਾਲ 4.1 ਲੋਕ ਮਰ ਰਹੇ ਹਨ। ਜਦੋਂ ਭਾਰਤ ਵਿਚ ਇਹ ਦਰ 0.2 ਹੈ।
Covid 19
ਉਧਰ ਸਿਹਤ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਭਾਰਤ ਵਿਚ ਮੌਤਾਂ ਦੇ ਅੰਕੜਿਆ ਵਿਚ ਕਮੀਂ , ਸਮੇਂ ਰਹਿੰਦੇ ਰੋਗ ਦੀ ਪਹਿਚਾਣ ਅਤੇ ਉਪਚਾਰ ਪ੍ਰਬੰਧਾਂ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ ਸਿਹਤ ਮੰਤਰੀ ਹਰਸ਼ਵਰਧਨ ਨੇ ਇਹ ਵੀ ਕਿਹਾ ਕਿ ਕਰੋਨਾ ਕੇਸਾਂ ਦੀ ਪਹਿਚਾਣ ਕਰ ਉਸ ਦੇ ਕਲਿਨੀਕ ਪ੍ਰਬੰਧ ਚ ਭਾਰਤ ਪਿਛੇ ਨਹੀਂ ਹੈ। ਜ਼ਿਕਰਯੋਗ ਹੈ ਕਿ ਮੌਤ ਦਰ ਦੇ ਨਾਲ-ਨਾਲ ਦੇਸ਼ ਵਿਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਸਾਕਾਰਾਤਮਕ ਹੀ ਹੈ।
Covid 19
ਭਾਰਤ ਵਿਚ 1 ਲੱਖ ਪਿੱਛੇ ਕਰੋਨਾ ਕੇਸਾਂ ਦੀ ਗਿਣਤੀ 7.1 ਫੀਸਦੀ ਹੈ, ਮਤਲਬ ਕਿ ਇਕ ਲੱਖ ਪਿਛੇ ਭਾਰਤ ਵਿਚ 7 ਕੇਸ ਪੌਜਟਿਵ ਆਉਂਦੇ ਹਨ। ਜਦੋਂ ਕਿ ਦੁਨੀਆਂ ਵਿਚ ਇਹ ਔਸਤ ਦਰ ਇਕ ਲੱਖ ਪਿੱਛੇ 60 ਹੈ। ਉਥੇ ਹੀ ਕਰੋਨਾ ਤੋਂ ਰਿਕਰਵੀ ਦਾ ਰੇਟ ਵੀ ਇੱਥੇ ਕਾਫੀ ਰਾਹਤ ਦੇਣ ਵਾਲਾ ਹੈ। ਜੋ ਕਿ 38 ਫੀਸਦੀ ਹੈ ਮਤਲਬ ਕਿ 100 ਲੋਕਾਂ ਵਿਚੋਂ 38 ਲੋਕ ਸਿਹਤਯਾਬ ਹੋ ਰਹੇ ਹਨ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।