ਕੇਂਦਰ ਸਰਕਾਰ ਦਾ ਸੂਬਿਆਂ ਨੂੰ ਨਿਰਦੇਸ਼, ਬਲੈਕ ਫੰਗਸ ਨੂੰ ਐਲਾਨਿਆ ਜਾਵੇ ਮਹਾਂਮਾਰੀ
Published : May 20, 2021, 4:05 pm IST
Updated : May 20, 2021, 4:05 pm IST
SHARE ARTICLE
Centre Asks States To Notify Black Fungus Under Epidemic Diseases Act
Centre Asks States To Notify Black Fungus Under Epidemic Diseases Act

ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਹੁਣ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਹੁਣ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰ ਨੇ ਕਿਹਾ ਕਿ ਬਲੈਕ ਫੰਗਸ ਨੂੰ ਮਹਾਂਮਾਰੀ ਕਾਨੂੰਨ ਤਹਿਤ ਨੋਟੀਫਾਈਡ ਬੀਮਾਰੀ ਵਜੋਂ ਸ਼ਾਮਲ ਕੀਤਾ ਜਾਵੇ ਅਤੇ ਇਸ ਦੇ ਸਾਰੇ ਕੇਸ ਕੇਂਦਰੀ ਸਿਹਤ ਮੰਤਰਾਲੇ ਨੂੰ ਰਿਪੋਰਟ ਕੀਤੇ ਜਾਣ।

Black FungusBlack Fungus

ਇਸ ਦਾ ਅਰਥ ਇਹ ਹੈ ਕਿ ਬਲੈਕ ਫੰਗਸ ਦੇ ਸਾਰੇ ਪਾਜ਼ੇਟਿਵ ਤੇ ਸ਼ੱਕੀ ਕੇਸ ਸਿਹਤ ਮੰਤਰਾਲੇ ਕੋਲ ਦਰਜ ਕੀਤੇ ਜਾਣਗੇ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ ਸੂਬਿਆਂ ਨੂੰ ਲਿਖੀ ਚਿੱਠੀ ਵਿਚ ਕਿਹਾ, ‘ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਬਲੈਕ ਫੰਗਸ ਦੀ ਸਕ੍ਰੀਨਿੰਗ, ਡਾਇਗਨੋਸਿਸ ਅਤੇ ਮੈਨੇਜਮੈਂਟ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ’।

Black Fungus Black Fungus

ਜ਼ਿਕਰਯੋਗ ਹੈ ਕਿ ਸਿਰਫ਼ ਮਹਾਰਾਸ਼ਟਰ ਵਿਚ ਹੀ ਹੁਣ ਤੱਕ ਬਲੈਗ ਫੰਗਸ ਦੇ 1500 ਕੇਸ ਦਰਜ ਹੋ ਚੁੱਕੇ ਹਨ। ਇਸ ਦੇ ਨਾਲ ਹੀ 90 ਲੋਕਾਂ ਦੀ ਮੌਤ ਹੋ ਗਈ।  ਦੱਸ ਦਈਏ ਕਿ ਬਲੈਕ ਫੰਗਸ ਦੇ ਮਾਮਲੇ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਵਿਚ ਦੇਖੇ ਜਾ ਰਹੇ ਹਨ। ਬਲੈਕ ਫੰਗਸ ਨੇ ਪੰਜਾਬ ਵਿਚ ਵੀ ਦਸਤਕ ਦੇ ਦਿੱਤੀ ਹੈ। ਬਲੈਕ ਫੰਗਸ ਮਿਊਕਰ ਮਾਈਕੋਸਿਸ ਦੇ ਕੇਸ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ ਰਿਪੋਰਟ ਕੀਤੇ ਗਏ ਹਨ।

black fungus infectionBlack Fungus

ਆਖਿਰ ਕੀ ਹੈ ਇਹ 'ਬਲੈਕ ਫੰਗਸ'

ਮੈਡੀਕਲ ਭਾਸ਼ਾ ਵਿਚ ਇਹ ਮਿਊਕੋਰਮਾਇਕੋਸਿਸ ਇਕ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ। ਜਿਸ ਨੂੰ 'ਬਲੈਕ ਫੰਗਲ' ਦਾ ਨਾਂ ਦਿੱਤਾ ਗਿਆ ਹੈ। ਇਹ ਇਨਫੈਕਸ਼ਨ ਸਿੱਧਾ ਫੇਫੜਿਆਂ, ਦਿਮਾਗ ਅਤੇ ਚਮੜ੍ਹੀ 'ਤੇ ਅਸਰ ਕਰਦੀ ਹੈ। ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਇਸ ਇਨਫੈਕਸ਼ਨ ਨਾਲ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤੱਕ ਜਾ ਰਹੀ ਹੈ।  ਇਨਫੈਕਸ਼ਨ ਜ਼ਿਆਦਾ ਵਧਣ ਨਾਲ ਮਰੀਜ਼ਾਂ ਦੇ ਜਬਾੜੇ ਅਤੇ ਨੱਕ ਦੀ ਹੱਡੀ ਗਲ ਜਾਣ ਦਾ ਖਤਰਾ ਵਧ ਜਾਂਦਾ  ਹੈ।

Black Fungus Black Fungus

ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪਾਲ ਨੇ ਦੱਸਿਆ ਕਿ ਮਿਊਕੋਰਮਾਇਕੋਸਿਸ 'ਮਿਊਕਾਰ' ਨਾਂ ਦਾ ਫੰਗਲ ਹੁੰਦਾ ਹੈ ਜਿਹੜਾ ਕਿ ਸਰੀਰ ਦੀਆਂ ਗੀਲੀਆਂ ਪਰਤਾਂ 'ਤੇ ਪਾਇਆ ਜਾਂਦਾ ਹੈ ਜਦ ਇਕ ਕੋਰੋਨਾ ਮਰੀਜ਼ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਜਾਂਦਾ ਹੈ। ਜਿਸ ਵਿਚ ਪਾਣੀ ਦੇ ਨਾਲ ਹਿਊਮੀਡਿਫਾਇਰ ਹੁੰਦਾ ਹੈ ਤਾਂ ਇਸ ਨਾਲ ਉਸ ਮਰੀਜ਼ ਵਿਚ ਫੰਗਲ ਇਨਫਕੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement