Assam News : ਮੁਰਗੇ ਨੂੰ ਬਚਾਉਣ ਦੇ ਚੱਕਰ 'ਚ 3 ਲੋਕਾਂ ਦੀ ਗਈ ਜਾਨ ,2 ਸਕੇ ਭਰਾਵਾਂ ਸਮੇਤ ਗੁਆਂਢੀਆਂ ਦੇ ਮੁੰਡੇ ਦੀ ਮਿਲੀ ਲਾਸ਼
Published : May 20, 2024, 3:07 pm IST
Updated : May 20, 2024, 3:07 pm IST
SHARE ARTICLE
Cock
Cock

ਇੱਕ ਪਰਿਵਾਰ ਦਾ ਕੁੱਕੜ ਅਚਾਨਕ ਖੂਹ 'ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਪਰਿਵਾਰ ਦੇ ਦੋ ਭਰਾ ਮਨਜੀਤ ਦੇਬ ਅਤੇ ਪ੍ਰਸੇਨਜੀਤ ਦੇਬ ਕੁਮਾਰ ਮੁਰਗੇ ਨੂੰ ਬਚਾਉਣ ਲਈ ਖੂਹ 'ਚ ਉਤਰੇ

Assam News : ਇੱਕ ਮੁਰਗੇ ਨੂੰ ਬਚਾਉਣ ਲਈ ਘਰ ਦਾ ਛੋਟਾ ਬੇਟਾ ਖੂਹ 'ਚ ਉਤਰ ਗਿਆ। ਕਾਫੀ ਦੇਰ ਤੱਕ ਉਸ ਨੂੰ ਬਾਹਰ ਨਾ ਆਉਂਦਾ ਦੇਖ ਕੇ ਵੱਡਾ ਭਰਾ ਵੀ ਖੂਹ 'ਚ ਉਤਰ ਗਿਆ ਪਰ ਜਦੋਂ ਉਹ ਵੀ ਬਾਹਰ ਨਾ ਆਇਆ ਤਾਂ ਇਹ ਦੇਖ ਕੇ ਗਵਾਂਢੀਆਂ ਦਾ ਮੁੰਡਾ ਵੀ ਖੂਹ ਦੇ ਅੰਦਰ ਉਤਰ ਗਿਆ। ਉਸ ਦਾ ਵੀ ਕੋਈ ਸੁਰਾਗ ਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਸੂਚਿਤ ਕੀਤਾ।

ਇਹ ਘਟਨਾ ਅਸਾਮ ਦੇ ਕਚਰ ਜ਼ਿਲ੍ਹੇ ਦੇ ਲਖੀਮਪੁਰ ਇਲਾਕੇ ਦੀ ਹੈ। ਇੱਕ ਪਰਿਵਾਰ ਦਾ ਕੁੱਕੜ ਅਚਾਨਕ ਖੂਹ 'ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਪਰਿਵਾਰ ਦੇ ਦੋ ਭਰਾ ਮਨਜੀਤ ਦੇਬ ਅਤੇ ਪ੍ਰਸੇਨਜੀਤ ਦੇਬ ਕੁਮਾਰ ਮੁਰਗੇ ਨੂੰ ਬਚਾਉਣ ਲਈ ਖੂਹ 'ਚ ਉਤਰੇ ਪਰ ਕਾਫੀ ਦੇਰ ਤੱਕ ਉਨ੍ਹਾਂ ਲੋਕਾਂ ਦੀ ਕੋਈ ਹਲਚਲ ਨਾ ਮਿਲਣ 'ਤੇ ਅਮਿਤ ਸੇਨ ਨਾਂ ਦਾ ਸਥਾਨਕ ਲੜਕਾ ਖੂਹ ਦੇ ਅੰਦਰ ਉਤਰਿਆ। ਜਦੋਂ ਕਾਫ਼ੀ ਦੇਰ ਬਾਅਦ ਉਸ ਦੀ ਵੀ ਕੋਈ ਹਲਚਲ ਨਹੀਂ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਕੁਝ ਤਾਂ ਗੜਬੜ ਹੈ।

ਇਸ ਤੋਂ ਬਾਅਦ ਸਥਾਨਕ ਪੁਲਸ-ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ। ਫਿਰ ਸਥਾਨਕ ਪੁਲਿਸ-ਪ੍ਰਸ਼ਾਸਨ ਨੇ ਐਸਡੀਆਰਐਫ ਨੂੰ ਬੁਲਾਇਆ। ਇਸ ਤੋਂ ਬਾਅਦ ਬਚਾਅ ਮੁਹਿੰਮ 'ਚ ਟੀਮ ਨੇ ਖੂਹ 'ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਦੀ ਮੌਤ ਖੂਹ ਅੰਦਰ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਕਾਰਨ ਹੋਈ ਹੈ।

ਐਸਪੀ ਕਚਰ ਨੁਮਲ ਮਹਤਾ ਨੇ ਕਿਹਾ, ਇਹ ਘਟਨਾ ਬਹੁਤ ਮੰਦਭਾਗੀ ਹੈ। ਖੂਹ ਦੇ ਅੰਦਰ ਇੱਕ ਆਦਮੀ ਉਤਰਿਆ ਸੀ। ਉਸ ਨੂੰ ਬਚਾਉਣ ਲਈ 2 ਹੋਰ ਆਦਮੀ ਉਤਰੇ। ਫਿਰ ਤਿੰਨਾਂ ਬੰਦਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ-ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਸਾਡੀ ਐਸਡੀਆਰਐਫ ਅਤੇ ਐਨਡੀਆਰਐਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਖੂਹ ਤੋਂ ਬਾਹਰ ਕੱਢਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਲਚਰ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।

Location: India, Assam

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement