
ਅਰੁਣਚਲ ਪ੍ਰਦੇਸ਼ ‘ਚ ਜਿਸ ਸਥਾਨ ‘ਤੇ ਭਾਰਤੀ ਹਵਾਈ ਫ਼ੌਜ ਦਾ ਐਨਐਚ-32 ਜਹਾਜ਼ ਕਰੈਸ਼...
ਅਰੁਣਾਚਲ ਪ੍ਰਦੇਸ਼: ਅਰੁਣਚਲ ਪ੍ਰਦੇਸ਼ ‘ਚ ਜਿਸ ਸਥਾਨ ‘ਤੇ ਭਾਰਤੀ ਹਵਾਈ ਫ਼ੌਜ ਦਾ ਐਨਐਚ-32 ਜਹਾਜ਼ ਕਰੈਸ਼ ਹੋਇਆ ਸੀ, ਉਸੇ ਥਾਂ ਤੋਂ 6 ਲਾਸ਼ਾਂ ਅਤੇ ਸੱਤ ਲਾਸ਼ਾਂ ਦੀ ਰਹਿੰਦ-ਖੂਹੰਦ ਬਰਾਮਦ ਹੋਈ ਹੈ। ਇੱਥੇ ਦੱਸਣਯੋਗ ਹੈ ਕਿ 3 ਜੂਨ ਨੂੰ ਲਾਪਤਾ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ 'ਚ ਸਵਾਰ ਲੋਕਾਂ 'ਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਹਾਦਸੇ ਵਾਲੀ ਥਾਂ 'ਤੇ ਪਹੁੰਚੀ ਟੀਮ ਨੇ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫ਼ੌਜ ਦੀ ਸਰਚ ਟੀਮ ਅੱਜ ਸਵੇਰੇ ਕ੍ਰੈਸ਼ ਸਾਈਟ 'ਤੇ ਪਹੁੰਚੀ।
India AirForce
ਇਸ਼ ਦੌਰਾਨ ਸਰਚ ਟੀਮ ਨੂੰ ਜਹਾਜ਼ 'ਚ ਸਵਾਰ ਕਿਸੇ ਦੇ ਵੀ ਜ਼ਿੰਦਾ ਬਚੇ ਹੋਣ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਇੰਡੀਅਨ ਏਅਰ ਫੋਰਸ ਨੇ ਜਹਾਜ਼ 'ਚ ਸਵਾਰ ਸਾਰੇ 13 ਲੋਕਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ 'ਚ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ AN-32 ਜਹਾਜ਼ ਦੇ ਮਲਬੇ ਤੱਕ ਪਹੁੰਚਣਾ ਬਚਾਅ ਦਲ ਲਈ ਮੁਸ਼ਕਲ ਸਾਬਤ ਹੋ ਰਿਹਾ ਸੀ।
#UPDATE IAF AN-32 recovery operation: Six bodies and seven mortal remains have been recovered from the crash site. (file pic) pic.twitter.com/Zqkfp2hizm
— ANI (@ANI) June 20, 2019
15 ਮੈਂਬਰੀ ਬਚਾਅ ਦਲ ਨੇ ਦੁਰਘਟਨਾ ਸਥਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਜੰਗਲ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਇਹ ਦਲ ਸਫ਼ਲ ਨਾ ਹੋ ਸਕਿਆ। ਲਿਹਾਜ਼ਾ ਬਚਾਅ ਦਲ ਨੂੰ ਏਅਰਲਿਫਟ ਕਰਕੇ ਦੁਰਘਟਨਾ ਸਥਾਨ ਦੇ ਕਰੀਬ ਸਥਿਤ ਕੈਂਪ ਤੱਕ ਪਹੁੰਚਾਇਆ ਗਿਆ ਸੀ। ਜ਼ਿਕਰਯੋਗ ਹੈ ਏਐੱਨ-32, 3 ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਮਲਬਾ 11 ਜੂਨ ਨੂੰ ਮਿਲਿਆ ਸੀ। ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫ਼ੌਜ ਦੇ ਇਸ ਜਹਾਜ਼ ਵਿਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ।