ਤਸਮਿਦਾ ਬਣੀ ਰੋਹਿੰਗਿਆ ਮੁਸਲਮਾਨ ਲੜਕੀਆਂ ਲਈ ਮਿਸਾਲ
Published : Jun 20, 2019, 1:15 pm IST
Updated : Jun 20, 2019, 1:15 pm IST
SHARE ARTICLE
Tasmida first Rohingya girl to enter college in India
Tasmida first Rohingya girl to enter college in India

2005 ਵਿਚ ਬੰਗਲਾਦੇਸ਼ ਆਇਆ ਸੀ ਤਸਮਿਦਾ ਦਾ ਪਰਵਾਰ

ਨਵੀਂ ਦਿੱਲੀ: 22 ਸਾਲ ਦੀ ਤਸਮਿਦਾ ਇਕ ਰੋਹਿੰਗਿਆ ਮੁਸਲਮਾਨ ਹੈ। ਤਸਿਮਦਾ ਦਾ ਪਰਵਾਰ ਇਕ ਵਾਰ ਮਿਆਂਮਾਰ ਤੋਂ ਅਤੇ ਦੂਜੀ ਵਾਰ ਬੰਗਲਾਦੇਸ਼ ਤੋਂ ਵਿਸਥਿਤ ਹੋ ਚੁੱਕਿਆ ਹੈ। ਉਹਨਾਂ ਦਾ ਪਰਵਾਰ 2005 ਵਿਚ ਮਿਆਂਮਾਰ ਤੋਂ ਬੰਗਲਾਦੇਸ਼ ਆਇਆ ਸੀ। ਉਸ ਸਮੇਂ ਉਹ ਕੇਵਲ 6 ਸਾਲ ਦੀ ਸੀ। ਥੋੜੇ ਸਮੇਂ ਬਾਅਦ ਉਸ ਨੂੰ ਬੰਗਲਾਦੇਸ਼ ਦੇ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। 2012 ਤੱਕ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਲਈ ਹਾਲਾਤ ਮਾੜੇ ਹੋਣ ਲੱਗੇ।

TasmidaTasmida

ਇਸ ਤੋਂ ਬਾਅਦ ਬਹੁਤ ਸਾਰੇ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਵਿਚ ਆ ਗਏ। ਇਹਨਾਂ ਦੀ ਗਿਣਤੀ ਬਹੁਤ ਹੋ ਚੁੱਕੀ ਸੀ ਜਿਸ ਕਾਰਨ ਬੰਗਲਾਦੇਸ਼ ਨੇ ਗੈਰ ਕਾਨੂੰਨੀ ਰੂਪ ਨਾਲ ਰਹਿਣ ਵਾਲੇ ਲੋਕਾਂ ਵਿਰੁਧ ਕਾਰਵਾਈ ਕੀਤੀ। ਇਸ ਵਜ੍ਹਾ ਕਰਕੇ ਤਸਮਿਦਾ ਦੇ ਪਰਵਾਰ ਨੂੰ ਇਕ ਵਾਰ ਫਿਰ ਉੱਥੋਂ ਕਿਤੇ ਹੋਰ ਜਾਣ ਲਈ ਮਜਬੂਰ ਕੀਤਾ ਗਿਆ। ਉੱਥੋਂ ਉਹਨਾਂ ਦਾ ਪਰਵਾਰ ਭਾਰਤ ਵਿਚ ਆ ਗਿਆ। ਬੰਗਲਾਦੇਸ਼ ਵਿਚੋਂ ਬਹੁਤ ਸਾਰੇ ਮੁਸਲਮਾਨ ਭਾਰਤ ਆ ਗਏ ਸਨ।

MuslimMuslim

ਇੱਥੇ ਉਹਨਾਂ ਦੀ ਗਿਣਤੀ ਲਗਭਗ 40000 ਹੋ ਗਈ ਸੀ। ਤਸਮਿਦ ਨੇ ਭਾਰਤ ਦੇ ਕਾਲਜ ਵਿਚ ਪੜ੍ਹਾਈ ਸ਼ੁਰੂ ਕੀਤੀ। ਇੱਥੇ ਉਸ ਨੇ United Nations High Commissioner for Refugees (ਯੂਐਨਐਚਸੀਆਰ) ਅਤੇ ਅਪਣੇ ਭਰਾ ਦੀ ਮਦਦ ਨਾਲ ਤਸਮਿਦਾ ਨੇ ਕੰਪਿਊਟਰ ਅਤੇ ਹਿੰਦੀ ਜਮਾਤ ਵਿਚ ਦਾਖ਼ਲਾ ਲਿਆ। ਉਸ ਨੇ 10ਵੀਂ ਦੀ ਪੜ੍ਹਾਈ ਓਪਨ ਸਕੂਲ ਅਤੇ 11ਵੀਂ ਅਤੇ 12ਵੀਂ ਦੀ ਪੜ੍ਹਾਈ ਨਿਜੀ ਸਕੂਲ ਵਿਚ ਕੀਤੀ।

Tasmida first Rohingya girl to enter college in indiaMuslim 

ਇਕ ਰੋਹਿੰਗਿਆ ਮੁਸਲਮਾਨ ਲੜਕੀ ਲਈ ਇਕ ਦੇਸ਼ ਵਿਚ ਵਿਦਿਆਰਥੀ ਦੇ ਰੂਪ ਵਿਚ ਰਹਿੰਦੇ ਹੋਏ ਕਾਲਜ ਵਿਚ ਦਾਖ਼ਲਾ ਲੈਣਾ ਆਸਾਨ ਨਹੀਂ ਸੀ। ਕਾਲਜ ਵਿਚ ਰੋਹਿੰਗਿਆ ਮੁਸਲਮਾਨਾਂ ਵਿਚ ਤਸਮਿਦਾ ਪਹਿਲੀ ਵਿਦਿਆਰਥਣ ਹੈ ਜਿਸ ਨੂੰ ਕਾਲਜ ਵਿਚ ਦਾਖ਼ਲਾ ਮਿਲਿਆ ਹੈ। ਤਸਮਿਦਾ ਦਾ ਸੁਪਨਾ ਡਾਕਟਰ ਬਣਨ ਦਾ ਸੀ ਪਰ ਬਾਅਦ ਵਿਚ ਉਸ ਨੇ ਅਪਣਾ ਵਿਚਾਰ ਬਦਲ ਦਿੱਤਾ। ਹੁਣ ਉਹ ਰਾਜਨੀਤੀ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਅੱਗੇ ਚਲ ਕੇ ਸਮਾਜ ਸੇਵਕ ਬਣ ਸਕੇ।

ਉਸ ਦੀ ਇਸ ਪਹਿਲ ਨਾਲ ਰੋਹਿੰਗਿਆ ਮੁਸਲਮਾਨਾਂ ਦੀਆਂ ਹੋਰਨਾਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਨਾ ਮਿਲਦੀ ਹੈ। ਪੜ੍ਹਾਈ ਸਮੇਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਾਲਜ ਵਿਚ ਦਾਖ਼ਲੇ ਲਈ ਪਰਵਾਰ ਕੋਲ ਪੈਸੇ ਨਹੀਂ ਹਨ। ਫ਼ਿਲਹਾਲ ਉਹਨਾਂ ਲੋਕਾਂ ਨੇ ਤਸਮਿਦਾ ਦੀ ਪੜ੍ਹਾਈ ਲਈ ਆਨਲਾਈਨ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement