
ਨਮਾਜ਼ ਅਦਾ ਕਰਨ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ
ਤਰਾਲ : ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਪੂਰੇ ਦੇਸ਼ ਦੇ ਅੰਦਰ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ ਦੇ ਚੰਦਰੀਗਾਮ ਪਿੰਡ 'ਚ ਆਪਸੀ ਭਾਈਚਾਰੇ ਦੀ ਬਹੁਤ ਖੂਬਸੂਰਤ ਮਿਸਾਲ ਵੇਖਣ ਨੂੰ ਮਿਲੀ। ਸਿੱਖਾਂ ਨੇ ਸਥਾਨਕ ਮੁਸਲਮਾਨਾਂ ਲਈ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ।
Iftar party
ਇਸ ਇਫ਼ਤਾਰ ਪਾਰਟੀ ਵਿਚ ਵੱਡੀ ਗਿਣਤੀ 'ਚ ਸਥਾਨਕ ਲੋਕ ਸ਼ਾਮਲ ਹੋਏ। ਪਿੰਡ ਦੇ ਸਾਰੇ ਮੁਸਲਿਮ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਇਫ਼ਤਾਰ ਪਾਰਟੀ 'ਚ ਸ਼ਾਮਲ ਹੋ ਕੇ ਆਪਣਾ ਰੋਜ਼ਾ ਖੋਲ੍ਹਿਆ। ਇਸ ਇਫ਼ਤਾਰ ਪਾਰਟੀ ਮੌਕੇ ਨਮਾਜ਼ ਅਦਾ ਕਰਨ ਉਪਰੰਤ ਸਾਰਿਆਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ।
Iftar party
ਇਸ ਮੌਕੇ ਲੋਕਾਂ ਨੇ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਜਿਥੇ ਇਕਜੁਟ ਹੋ ਕੇ ਰਹਿਣ ਦਾ ਪੈਗਾਮ ਦਿੰਦੇ ਹਨ, ਉਥੇ ਹੀ ਇਨ੍ਹਾਂ ਨਾਲ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ।