
ਓਡਿਸ਼ਾ ਦੇ ਸੰਬਲਪੁਰ ‘ਚ ਇੱਕ ਟ੍ਰੇਨ ਦੇ ਚੱਲਣ ਦੇ ਦੌਰਾਨ ਅਜਿਹਾ ਹਾਦਸਾ ਵਾਪਰਿਆ...
ਨਵੀਂ ਦਿੱਲੀ : ਓਡਿਸ਼ਾ ਦੇ ਸੰਬਲਪੁਰ ‘ਚ ਇੱਕ ਟ੍ਰੇਨ ਦੇ ਚੱਲਣ ਦੇ ਦੌਰਾਨ ਅਜਿਹਾ ਹਾਦਸਾ ਵਾਪਰਿਆ, ਜਿਸਦੀ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਵੇਗਾ। ਜੀ ਹਾਂ, ਮੰਗਲਵਾਰ ਨੂੰ ਓਡਿਸ਼ਾ ਦੇ ਝਾਰਸੁਗੁਦਾ ਸਟੇਸ਼ਨ ਦੇ ਪਲੇਟਫਾਰਮ ‘ਤੇ ਜਦੋਂ ਟ੍ਰੇਨ ਰਵਾਨਾ ਹੋਣ ਲੱਗੀ ਤਾਂ ਰਾਜੇਸ਼ ਤਲਵਾਰ ਨਾਮ ਦੇ ਸ਼ਖਸ ਚਲਦੀ ਟ੍ਰੇਨ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ, ਇਸ ਦੌਰਾਨ ਉਸ ਦਾ ਪੈਰ ਫਿਸਲਿਆ ਅਤੇ ਉਹ ਸਟੇਸ਼ਨ ਦੇ ਪਲੈਟਫਾਰਮ ਅਤੇ ਚੱਲਦੀ ਟ੍ਰੇਨ ਦੇ ਗੈਪ ਵਿੱਚ ਡਿੱਗ ਪਏ। ਕੁਝ ਸਕਿੰਟਾਂ ਤੱਕ ਉਹ ਟ੍ਰੇਨ ਦੇ ਨਾਲ ਘਸਦੇ ਹੋਏ ਅੱਗੇ ਤੱਕ ਗਏ, ਪਰ ਫਿਰ ਉਹ ਹੇਠਾਂ ਡਿੱਗ ਗਏ ਹਾਲਾਂਕਿ ਇਸ ਘਟਨਾ ਦੌਰਾਨ ਉਹ ਬੱਚ ਗਏ।
#WATCH: A man survives after he fell on the tracks through the gap between the platform and the train at the Jharsuguda railway station while trying to board a moving train. (18-06) #Odisha pic.twitter.com/sz9wIYDN0z
— ANI (@ANI) June 20, 2019
ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਨੂੰ ਵਿਸਥਾਰ ਵਿੱਚ ਦੱਸੇ ਤਾਂ, ਰਾਜੇਸ਼ ਤਲਵਾਰ ਟ੍ਰੇਨ ‘ਤੇ ਚਾਹ ਖਰੀਦਣ ਲਈ ਓਡਿਸ਼ਾ ਦੇ ਝਾਰਸੁਗੁਦਾ ਸਟੇਸ਼ਨ ਦੇ ਪਲੇਟਫਾਰਮ ‘ਤੇ ਉਤਰੇ ਪਰ ਪਿੱਛੇ ਤੋਂ ਟ੍ਰੇਨ ਚੱਲ ਪਈ। ਜਦੋਂ ਉਨ੍ਹਾਂ ਨੇ ਵੇਖਿਆ ਤਾਂ ਝੱਟਪੱਟ ਟ੍ਰੇਨ ‘ਤੇ ਚੜਨ ਲਈ ਦੋੜੇ ਹਾਲਾਂਕਿ ਟ੍ਰੇਨ ਦੀ ਰਫ਼ਤਾਰ ਤੇਜ਼ ਹੋਣ ‘ਤੇ ਉਹ ਸੰਭਲ ਨਹੀਂ ਪਾਏ ਅਤੇ ਫਿਸਲ ਕੇ ਡਿੱਗ ਪਏ। ਉੱਥੇ ਖੜੇ ਲੋਕਾਂ ਨੇ ਜਦੋਂ ਇਹ ਘਟਨਾ ਵੇਖੀ ਤਾਂ ਪਹਿਲਾਂ ਤਾਂ ਬਚਾਉਣ ਲਈ ਅੱਗੇ ਆਏ, ਪਰ ਰਾਜੇਸ਼ ਤਲਵਾਰ ਉਦੋਂ ਗੈਪ ਵਿੱਚ ਡਿੱਗ ਚੁੱਕੇ ਸਨ। ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਲੋਕਾਂ ਨੇ ਸਲਾਮਤ ਵੇਖਿਆ ਤਾਂ ਲੋਕ ਕਾਫ਼ੀ ਹੈਰਾਨ ਰਹਿ ਗਏ।
Indian Railway
ਹਾਲਾਂਕਿ ਬਾਅਦ ‘ਚ ਇਸ ਟ੍ਰੇਨ ਨੂੰ ਰੋਕੇ ਜਾਣ ਦੇ ਬਾਅਦ ਰਾਜੇਸ਼ ਤਲਵਾਰ ਇਸ ਟ੍ਰੇਨ ਤੋਂ ਰਵਾਨਾ ਹੋਏ। ਸੀਸੀਟੀਵੀ ਦਾ ਇਹ ਫੁਟੇਜ ਇੰਟਰਨੈਟ ‘ਤੇ ਆਉਣ ਤੋਂ ਬਾਅਦ ਵਾਇਰਲ ਹੋ ਗਿਆ ਹੈ। ਉਡਿਸ਼ਾ ਦਾ ਝਾਰਸੁਗੁਦਾ ਸਟੇਸ਼ਨ ਰਾਜ ਦੇ ਨਾਰਥ-ਵੇਸਟ ਹਿੱਸੇ ਦੇ ਪ੍ਰਮੁੱਖ ਸਟੇਸ਼ਨਾਂ ਵਿੱਚ ਆਉਂਦਾ ਹੈ। ਇਹ ਸਟੇਸ਼ਨ ਓਡਿਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ 330 ਕਿਲੋਮੀਟਰ ‘ਤੇ ਸਥਿਤ ਹੈ।