ਮੱਧ ਪ੍ਰਦੇਸ਼ ’ਚ ਭਾਜਪਾ ਦੇ ਸਿੰਧੀਆ, ਸੁਮੇਰ ਸਿੰਘ ਅਤੇ ਕਾਂਗਰਸ ਦੇ ਦਿਗਵਿਜੇ ਜਿੱਤੇ 
Published : Jun 20, 2020, 8:17 am IST
Updated : Jun 20, 2020, 8:17 am IST
SHARE ARTICLE
BJP’s Scindia and Solanki, Cong’s Digvijaya win in MP
BJP’s Scindia and Solanki, Cong’s Digvijaya win in MP

8 ਰਾਜਾਂ ਦੀਆਂ ਰਾਜ ਸਭਾ ਚੋਣਾਂ

ਨਵੀਂ ਦਿੱਲੀ, 19 ਜੂਨ : ਅੱਠ ਰਾਜਾਂ ’ਚ ਰਾਜ ਸਭਾ ਚੋਣਾਂ ਦੀ 19 ਸੀਟਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਕੀਤੀ ਗਈ। ਮੱਧ ਪ੍ਰਦੇਸ਼ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਹੋਈ ਚੋਣ ’ਚ ਭਾਜਪਾ ਨੂੰ ਦੋ ਸੀਟਾਂ ਅਤੇ ਕਾਂਗਰਸ ਨੂੰ ਇਕ ਸੀਟ ਮਿਲੀ। ਭਾਜਪਾ ਦੇ ਜੋਤੀਰਾਦਿਤਿਆ ਸਿੰਧੀਆ ਅਤੇ ਪ੍ਰੋ. ਸੁਮੇਰ ਸਿੰਘ ਸੋਲੰਕੀ ਨੂੰ ਜਿੱਤ ਮਿਲੀ, ਜਦੋਕਿ ਕਾਂਗਰਸ ਦੇ ਦਿਗਵਿਜੇ ਸਿੰਘ ਮੁੜ ਰਾਜ ਸਭਾ ਲਈ ਚੁਣੇ ਗਏ। 

ਇਸੇ ਤਰ੍ਹਾਂ ਕਾਂਗਰਸ ਨੇ ਰਾਜਸਥਾਨ ’ਚ ਰਾਜਸਭਾ ਸੀਟ ਦੀਆਂ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਇਕ ਸੀਟ ਭਾਜਪਾ ਦੇ ਖਾਤੇ ਵਿਚ ਗਈ। ਕਾਂਗਰਸ ਦੇ ਕੇ.ਸੀ. ਵੇਣੁਗੋਪਾਲ ਤੇ ਨੀਰਜ ਡਾਂਗੀ ਤੇ ਭਾਜਪਾ ਦੇ  ਰਾਜਿੰਦਰ ਗਹਲੋਤ ਰਾਜਸਥਾਨ ਤੋਂ ਰਾਜਸਭਾ ਦੇ ਨਵੇਂ ਮੈਂਬਰ ਚੁਣੇ ਗਏ। ਰਾਜ ਸਭਾ ਦੀ ਤਿੰਨ ਸੀਟਾਂ ਲਈ ਹੋਈ ਚੋਣ ਵਿਚ ਇਨ੍ਹਾਂ ਤਿੰਨਾਂ ਨੇ ਜਿੱਤ ਦਰਜ ਕੀਤੀ। ਭਾਜਪਾ ਦੇ ਦੂਜੇ ਉਮੀਦਵਾਰ ਔਂਕਾਰ ਸਿੰਘ ਲਖਾਵਤ ਸਨ, ਜੋ ਚੋਣ ਹਾਰ ਗਏ। ਰਾਜਸਥਾਨ ਤੋਂ ਰਾਜਸਭਾ ਲਈ ਕੁੱਲ 10 ਸੀਟਾਂ ਸੀ। ਅੱਜ ਦੇ ਚੋਣ ਨਤੀਜਿਆਂ ਦੇ ਬਾਅਦ ਸੱਤ ਸੀਟਾਂ ਭਾਜਪਾ ਤੇ ਤਿੰਨ ਸੀਟਾਂ ਕਾਂਗਰਸ ਦੇ ਖਾਤੇ ਵਿਚ ਆ ਗਈ ਹੈ। 

File PhotoFile Photo

ਝਾਰਖੰਡ ਤੋਂ ਭਾਜਪਾ ਦੇ ਦੀਪਕ ਪ੍ਰਕਾਸ਼ ਅਤੇ ਝਾਮੁਮੋ ਦੇ ਸ਼ਿਬੂ ਸੋਰੇਨ ਰਾਜਸਭਾ ਲਈ ਚੁਣੇ ਗਏ। ਚੋਣਾਂ ’ਚ ਜਿਥੇ ਭਾਜਪਾ ਦੇ ਦੀਪਕ ਪ੍ਰਕਾਸ਼ ਨੂੰ ਸੱਭ ਤੋਂ ਵੱਧ 31 ਵੋਟਾਂ ਮਿਲਿਆਂ ਉਥੇ ਹੀ ਝਾਮੁਮੋਂ ਪ੍ਰਧਾਨ ਸ਼ਿਬੂ ਸੋਰੇਨ ਨੂੰ 30 ਵੋਟਾਂ ਪ੍ਰਾਪਤ ਹੋਇਆਂ। ਹਾਰੇ ਹੋਏ ਕਾਂਗਰਸੀ ਉਮੀਦਵਾਰ ਸ਼ਹਿਜਾਦਾ ਅਨਵਰ ਨੂੰ ਸਿਰਫ਼ 18 ਵੋਟਾਂ ਮਿਲਿਆਂ। 

ਆਂਧਰ ਪ੍ਰਦੇਸ਼ ਤੋਂ ਰਾਸਸਭਾ ਦੀ ਚਾਰਾਂ ਸੀਟਾਂ ਵਾਈਐਸਆਰ ਕਾਂਗਰਸ ਦੇ ਖਾਤੇ ਵਿਚ ਗਈਆਂ। ਸੱਤਾਧਾਰੀ ਵਾਈਐਸਆਰ ਕਾਂਗਰਸ ਨੇ ਉਮੀਦ ਦੇ ਮੁਤਾਬਕ ਆਂਧਰ ਪ੍ਰਦੇਸ਼ ’ਚ ਰਾਜ ਸਭਾ ਦੀ ਚਾਰੇ ਸੀਟਾਂ ’ਤੇ ਸ਼ੁਕਰਵਾਰ ਨੂੰ ਜਿੱਤ ਹਾਸਲ ਕੀਤੀ। ਵਾਈਐਸਆਰ ਕਾਂਗਰਸ ਤੋਂ ਉਪ ਮੁੱਖ ਮੰਤਰੀ ਪਿੱਲੀ ਸੁਭਾਸ਼ ਚੰਦਰ ਬੋਸ, ਮੰਤਰੀ ਮੋਪਿਦੇਵੀ ਵੇਂਕਟਰਮਨ, ਪਰਿਮਲ ਨਾਥਵਾਨੀ ਅਤੇ ਰਿਅਲ ਇਸਟੇਟ ਕਾਰੋਬਾਰੀ ਅਯੋਧਿਆ ਰਾਮੀ ਰੇਡੀ ਜੇਤੂ ਰਹੇ। ਸਾਰਿਆਂ ਨੂੰ 38-38 ਵੋਟਾਂ ਮਿਲਿਆਂ। 
ਮੇਘਾਲਿਆ ’ਚ ਰਾਜਸਭਾ ਦੀ ਇਕੱਲੀ ਸੀਟ ’ਤੇ ਐਨਪੀਪੀ ਦੇ ਉਮੀਦਵਾਰ ਡਬਲਿਊ ਆਰ ਖ਼ਾਰਲੁਖੀ ਨੇ ਜਿੱਤ ਹਾਸਲ ਕੀਤੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement