
ਕੋਵਿਡ ਕਰਫਿਊ ਦੌਰਾਨ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ
ਦੇਹਰਾਦੂਨ-ਉੱਤਰਾਖੰਡ 'ਚ ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਸਰਕਾਰ ਨੇ ਸਖਤੀ ਦਿਖਾਉਂਦੇ ਹੋਏ ਕੋਵਿਡ ਕਰਫਿਊ 29 ਜੂਨ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਸੂਬੇ 'ਚ 22 ਜੂਨ ਤੋਂ 29 ਜੂਨ ਤੱਕ ਕਰਫਿਊ ਨੂੰ ਅਗੇ ਵਧਾਉਣ ਦਾ ਫੈਸਲਾ ਲਿਆ ਹੈ। ਕੈਬਨਿਟ ਮੰਤਰੀ ਅਤੇ ਸਰਕਾਰੀ ਬੁਲਾਰੇ ਸੁਬੋਧ ਉਨੀਆਲ ਨੇ ਦੱਸਿਆ ਕਿ ਸੀ.ਐੱਮ. ਤੀਰਥ ਸਿੰਘ ਰਾਵਤ ਦੀ ਅਗਵਾਈ 'ਚ ਕੋਵਿਡ ਕਰਫਿਊ ਨੂੰ ਲੈ ਕੇ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਸਕੂਲ ਵੈਨ 'ਤੇ ਗੋਲੀਬਾਰੀ, 4 ਅਧਿਆਪਕ ਜ਼ਖਮੀ
Coronavirus
ਕੋਰੋਨਾ ਦੀ ਦੂਜੀ ਲਹਿਰ ਦੇ ਘੱਟ ਹੋਣ ਤੋਂ ਬਾਅਦ ਸਰਕਾਰ ਪਿਛਲੇ ਕੁਝ ਹਫਤਿਆਂ ਤੋਂ ਕੋਵਿਡ ਕਰਫਿਊ 'ਚ ਢਿੱਲ ਵਧਾ ਰਹੀ ਹੈ। ਕੋਵਿਡ ਕਰਫਿਊ ਦੌਰਾਨ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਨਾਲ ਹੀ 1 ਜੁਲਾਈ ਤੋਂ ਚਮੋਲੀ, ਅਤੇ ਉਤਰਕਾਸ਼ੀ ਦੇ ਲੋਕਾਂ ਨੂੰ ਬਦਰੀਨਾਥ, ਕੇਦਾਰਨਾਥ ਅਤੇ ਗੰਗੋਤਰੀ-ਯਮੁਨੋਤਰੀ ਜਾਣ ਦੀ ਇਜਾਜ਼ਤ ਹੈ। 11 ਜੁਲਾਈ ਤੋਂ ਸੂਬੇ ਭਰ ਦੇ ਲੋਕ ਚਾਰ ਧਾਮ ਦੀ ਯਾਤਰਾ ਕਰ ਸਕਦੇ ਹਨ ਪਰ ਇਸ ਦੇ ਲਈ ਕੋਰੋਨਾ ਰਿਪੋਰਟ ਲਿਆਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ-ਮਹਾਰਾਸ਼ਟਰ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਮਿਲਿਆ ਕੋਰੋਨਾ ਦਾ ਨਵਾਂ ਰੂਪ
Coronavirus
ਸਰਕਾਰ ਦੀ ਨਵੀਂ ਗਾਈਡਲਾਈਨ ਮੁਤਾਬਕ ਸੂਬੇ 'ਚ ਹੁਣ ਦੁਕਾਨਾਂ ਪੰਜ ਦਿਨ ਤੱਕ ਖੋਲ੍ਹੀਆਂ ਜਾ ਸਕਣਗੀਆਂ। ਹੁਣ ਤੱਕ 3 ਦਿਨ ਹੀ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਸੀ ਪਰ ਹੁਣ ਨਵੇਂ ਹੁਕਮਾਂ ਮੁਤਾਬਕ ਪੰਜ ਦਿਨ ਤੱਕ ਬਾਜ਼ਾਰ ਖੋਲ੍ਹੇ ਜਾ ਸਕਣਗੇ। ਸਰਕਾਰ ਨੇ ਹੋਟਲ ਅਤੇ ਰੈਸਟੋਰੈਂਟਾਂ ਨੂੰ 50 ਫੀਸਦੀ ਦੀ ਸਮਰੱਥਾ ਨਾਲ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਖੋਲ੍ਹਣ ਦਾ ਫੈਸਲਾ ਲਿਆ ਹੈ। ਜਦਕਿ ਹੁਣ ਬਾਰ ਵੀ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਸਰਕਾਰ ਨੇ ਸਰਕਾਰੀ, ਗੈਰ-ਸਰਕਾਰੀ, ਨਿੱਜੀ ਦਫਤਰ ਵੀ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹਣ ਦਾ ਫੈਸਲਾ ਲਿਆ ਹੈ ਜਦਕਿ ਜ਼ਰੂਰੀ ਸੇਵਾਵਾਂ ਨਾਲ ਸੰਬੰਧਿਤ ਦਫਤਰ ਪੂਰੀ ਸਮਰੱਥਾ ਨਾਲ ਖੁੱਲ਼੍ਹਣਗੇ।
ਇਹ ਵੀ ਪੜ੍ਹੋ-ਸੂਬਿਆਂ ਕੋਲ ਅਜੇ ਬਚੀਆਂ ਹਨ ਵੈਕਸੀਨ ਦੀਆਂ 3 ਕਰੋੜ ਤੋਂ ਜ਼ਿਆਦਾ ਖੁਰਾਕਾਂ : ਕੇਂਦਰ ਸਰਕਾਰ