ਪਾਕਿਸਤਾਨ 'ਚ ਸਕੂਲ ਵੈਨ 'ਤੇ ਗੋਲੀਬਾਰੀ, 4 ਅਧਿਆਪਕ ਜ਼ਖਮੀ
Published : Jun 20, 2021, 4:56 pm IST
Updated : Jun 20, 2021, 4:56 pm IST
SHARE ARTICLE
Pakistan
Pakistan

ਪੁਲਸ ਨੇ ਦੱਸਿਆ ਕਿ ਮਸਤੁੰਗ ਸ਼ਹਿਰ 'ਚ ਵੈਨ 'ਤੇ ਹੋਏ ਹਮਲੇ ਵੇਲੇ ਇਹ ਅਧਿਆਪਕਾਂ ਘਰ ਜਾ ਰਹੀਆਂ ਸਨ

ਇਸਲਾਮਾਬਾਦ-ਪਾਕਿਸਤਾਨ ਦੇ ਬਲੂਚੀਸਤਾਨ 'ਚ ਐਤਵਾਰ ਨੂੰ ਅਣਜਾਣ ਬੰਦੂਕਧਾਰੀਆਂ ਨੇ ਇਕ ਸਕੂਲ ਵੈਨ 'ਤੇ ਤਾਬੜ-ਤੋੜ ਗੋਲੀਆਂ ਚੱਲਾ ਦਿੱਤੀਆਂ। ਇਸ ਹਮਲੇ 'ਚ ਵੈਨ 'ਚ ਸਵਾਰ ਚਾਰ ਮਹਿਲਾ ਅਧਿਆਪਕ ਜ਼ਖਮੀ ਹੋ ਗਈਆਂ। ਪੁਲਸ ਨੇ ਦੱਸਿਆ ਕਿ ਮਸਤੁੰਗ ਸ਼ਹਿਰ 'ਚ ਵੈਨ 'ਤੇ ਹੋਏ ਹਮਲੇ ਵੇਲੇ ਇਹ ਅਧਿਆਪਕਾਂ ਘਰ ਜਾ ਰਹੀਆਂ ਸਨ।

ਇਹ ਵੀ ਪੜ੍ਹੋ-ਮਹਾਰਾਸ਼ਟਰ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਮਿਲਿਆ ਕੋਰੋਨਾ ਦਾ ਨਵਾਂ ਰੂਪ

ਡਾਕਟਰਾਂ ਮੁਤਾਬਕ ਇਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ ਅਤੇ ਪੁਲਸ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚੱਲਾ ਰਹੀ ਹੈ। ਇਸ ਖੇਤਰ 'ਚ ਪਿਛਲੇ ਸਾਲ ਨਵੰਬਰ 'ਚ ਯੂਨੀਵਰਸਿਟੀ ਆਫ ਬਲੂਚਿਸਤਾਨ ਦੇ ਦੋ ਪ੍ਰੋਫੈਸਰਾਂ ਨੂੰ ਅਗਵਾ ਕਰ ਲਿਆ ਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਬਲੂਚਿਸਤਾਨ ਪਾਕਿਸਤਾਨ ਦੇ ਅਸ਼ਾਂਤ ਖੇਤਰਾਂ 'ਚੋਂ ਇਕ ਹੈ ਅਤੇ ਇਥੇ ਦੇ ਨਾਗਰਿਕ ਅਕਸਰ ਪਾਕਿਸਤਾਨੀ ਫੌਜ 'ਤੇ ਜ਼ੁਲਮ ਦੇ ਦੋਸ਼ ਲਾਉਂਦੇ ਰਹੇ ਹਨ। ਇਸ ਖੇਤਰ 'ਚ ਬਹੁਤ ਕਈ ਪਰਿਵਾਰਾਂ ਦੇ ਲੋਕ ਲਾਪਤਾ ਹਨ ਅਤੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਕੁਝ ਪਤਾ ਨਹੀਂ ਹੈ।

ਇਹ ਵੀ ਪੜ੍ਹੋ-ਸੂਬਿਆਂ ਕੋਲ ਅਜੇ ਬਚੀਆਂ ਹਨ ਵੈਕਸੀਨ ਦੀਆਂ 3 ਕਰੋੜ ਤੋਂ ਜ਼ਿਆਦਾ ਖੁਰਾਕਾਂ : ਕੇਂਦਰ ਸਰਕਾਰ

ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਬਲੂਚਿਸਤਾਨ 'ਚ ਈਰਾਨ ਪ੍ਰਯੋਜਿਤ ਸਕੂਲ ਬੰਦ ਕਰਵਾਏ ਸਨ। ਬਲੂਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਅੱਠ ਸਕੂਲ ਬੰਦ ਕਰਵਾ ਦਿੱਤੇ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਸਕੂਲਾਂ ਦਾ ਪ੍ਰਬੰਧਨ ਅਤੇ ਅਧਿਆਪਕ ਈਰਾਨ ਦੇ ਸਨ। ਇਨ੍ਹਾਂ ਦੇ ਦੋਸ਼ ਸੀ ਕਿ ਇਹ ਸਕੂਲ ਅਣਅਧਿਕਾਰਤ ਹਨ ਅਤੇ ਇਨ੍ਹਾਂ 'ਚ ਵਿਦੇਸ਼ੀ ਸਿਲੇਬਸ ਪੜ੍ਹਾਇਆ ਜਾ ਰਿਹਾ ਸੀ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement